ਨਵੀਂ ਦਿੱਲੀ ਔਰਤਾਂ ਬਹੁਤ ਮਿਹਨਤੀ ਹੁੰਦੀਆਂ ਹਨ, ਉਨ੍ਹਾਂ ਲਈ ਪਰਿਵਾਰ ਹੀ ਪਹਿਲ ਤਹੁੰਦੀ ਹੈ। ਤੁਹਾਡੇ ਨੇੜੇ-ਤੇੜੇ ਬਹੁਤ ਸਾਰੀਆਂ ਔਰਤਾਂ ਹੋਣਗੀਆਂ, ਜਿਨ੍ਹਾਂ ਨਾਲ ਤੁਹਾਡਾ ਵੱਖਰੀ-ਵੱਖਰੀ ਤਰ੍ਹਾਂ ਦਾ ਰਿਸ਼ਤਾ ਹੋਵੇਗਾ ਅਤੇ ਤੁਸੀਂ ਉਨ੍ਹਾਂ ਨੂੰ ਉਸੇ ਨਜ਼ਰੀਏ ਨਾਲ ਜਾਣਦੇ ਹੋਵੋਗੇ।
ਅੱਜ ਅਸੀਂ ਔਰਤਾਂ ਬਾਰੇ ਕੁਝ ਅਜਿਹੀਆਂ ਗੱਲਾਂ ਦੱਸਾਂਗੇ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਕ ਅਧਿਐਨ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕਈ ਕੰਮ ਇਕੱਠੇ ਕਰਨ ਲਈ ਮਰਦਾਂ ਨੂੰ ਜ਼ਿਆਦਾ ਐਨਰਜੀ ਲਾਉਣੀ ਪੈਂਦੀ ਹੈ। ਮਾਈਂਡ ਨੂੰ ਵੱਧ ਐਕਟਿਵ ਕਰਨਾ ਪੈਂਦਾ ਹੈ। ਉਥੇ ਔਰਤਾਂ ਇਕੱਠੇ ਕਈ ਕੰਮ ਕਰ ਲੈਂਦੀਆਂ ਹਨ ਅਤੇ ਇਕ ਕੰਮ ਦੇ ਵਿਚਾਲੇ ਦੂਸਰੇ ਕਈ ਕੰਮ ਵੀ ਨਜਿੱਠ ਲੈਂਦੀਆਂ ਹਨ। ਅਜਿਹਾ, ਇਸ ਲਈ ਹੈ ਕਿਉਂਕਿ ਅਜਿਹਾ ਕਰਨ 'ਚ ਉਨ੍ਹਾਂ ਨੂੰ ਜ਼ਿਆਦਾ ਊਰਜਾ ਖਰਚ ਨਹੀਂ ਕਰਨੀ ਪੈਂਦੀ।
ਰੂਸ ਦੇ ਨੈਸ਼ਨਲ ਰਿਸਰਚ ਯੂਨੀਵਰਸਿਟੀ ਹਾਇਰ ਸਕੂਲ ਆਫ ਇਕਾਨੋਮਿਕਸ ਦੇ ਖੋਜਕਾਰਾਂ ਦਾ ਅਜਿਹਾ ਕਹਿਣਾ ਹੈ। ਔਰਤਾਂ ਦਾ ਦਿਲ ਮਰਦਾਂ ਦੇ ਦਿਲ ਨਾਲੋਂ ਆਕਾਰ 'ਚ ਛੋਟਾ ਹੁੰਦਾ ਹੈ, ਜਿਸ ਕਾਰਨ ਉਹ ਜ਼ਿਆਦਾ ਤੇਜ਼ੀ ਨਾਲ ਧੜਕਦਾ ਹੈ। ਮਰਦਾਂ ਦਾ ਦਿਲ 180 ਗ੍ਰਾਮ ਦਾ ਹੁੰਦਾ ਹੈ ਜਦਕਿ ਔਰਤਾਂ ਦਾ ਦਿਲ ਸਿਰਫ 120 ਗ੍ਰਾਮ ਦਾ ਹੁੰਦਾ ਹੈ। ਔਰਤਾਂ ਦੀ ਧੜਕਨ ਮਰਦਾਂ ਦੇ ਮੁਕਾਬਲੇ ਵੱਧ ਤੇਜ਼ ਚਲਦੀ ਹੈ। ਜਿਥੇ ਮਰਦਾਂ 'ਚ 1 ਮਿੰਟ 70 ਤੋਂ 72 ਵਾਰ ਦਿਲ ਧੜਕਦਾ ਹੈ, ਉਥੇ ਔਰਤਾਂ ਦਾ ਦਿਲ ਇਕ ਮਿੰਟ 'ਚ 78 ਤੋਂ 82 ਵਾਰ ਧੜਕਦਾ ਹੈ।
ਔਰਤਾਂ ਦੀ ਬਾਡੀ ਕਲਾਕ ਮਰਦਾਂ ਦੇ ਮੁਕਾਬਲੇ 1.7 ਤੋਂ 2.3 ਘੰਟੇ ਅੱਗੇ ਚਲਦੀ ਹੈ। ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਐਨਸਜੈਟਿਕ ਹੁੰਦੀਆਂ ਹਨ। ਔਰਤਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਕੋਲ ਪਹਿਣਨ ਲਈ ਕੱਪੜੇ ਨਹੀਂ ਹਨ ਜਦਕਿ ਉਨ੍ਹਾਂ ਦੇ ਵਾਡਰੋਬ 'ਚ ਜਿੰਨੇ ਵੀ ਕੱਪੜੇ ਜਾਂ ਗਹਿਣੇ ਪਏ ਹੋਣਗੇ, ਉਹ ਸਿਰਫ ਇਕ ਜਾਂ ਦੋ ਵਾਰ ਹੀ ਪਹਿਨੇ ਜਾ ਚੁੱਕੇ ਹੋਣਗੇ।
ਖੋਜਕਾਰਾਂ ਮੁਤਾਬਕ ਔਰਤਾਂ ਨੂੰ ਨਵੇਂ ਜਨਮੇ ਬੱਚੇ ਦੀ ਖੁਸ਼ਬੂ ਬਹੁਤ ਜ਼ਿਆਦਾ ਉਤੇਜਿਤ ਕਰਦੀ ਹੈ। ਇਹ ਉਤੇਜਨਾ ਕਿਸੇ ਵੀ ਡਰੱਗਸ ਦੇ ਸ਼ਿਕਾਰ ਵਿਅਕਤੀ ਦੇ ਤੜਫਣ ਦੇ ਬਰਾਬਰ ਹੁੰਦੀ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਦੀ ਜੀਭ ਜ਼ਿਆਦਾ ਤਰ੍ਹਾਂ ਦੇ ਸਵਾਦ ਚੱਖ ਸਕਦੀ ਹੈ।