ਚੰਡੀਗੜ੍ਹ: ਭਾਰਤ ਸਰਕਾਰ ਵਲੋਂ ਬੀਤੇ ਦਿਨੀਂ ਅਣਲੋਕ ਤਿੰਨ ਦੀਆਂ ਜਾਰੀ ਹਿਦਾਇਤਾਂ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਵੀ ਸੂਬੇ ਲਈ ਹਿਦਾਇਤਾਂ ਜਾਰੀ ਕਰ ਦਿਤੀਆਂ ਹਨ। ਜਾਰੀ ਹਿਦਾਇਤਾਂ ਅਨੁਸਰਾ ਪੰਜਾਬ ਵਿਚ ਰਾਤ ਦਾ ਕਰਫ਼ਿਊ ਬਰਕਰਾਰ ਰਹੇਗਾ। ਪਰ ਇਸ ਦਾ ਇਕ ਘੰਟੇ ਦਾ ਸਮਾਂ ਘੱਟ ਕੀਤਾ ਗਿਆ ਹੈ। ਹੁਣ 10 ਦੀ ਥਾਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫ਼ਿਊ ਅਗੱਸਤ ਮਹੀਨੇ ਵਿਚ ਜਾਰੀ ਰਹੇਗਾ। ਹਫ਼ਤੇ ਦੇ ਆਖ਼ਰੀ ਦਿਨ ਦੀ ਤਾਲਾਬੰਦੀ ਜਾਰੀ ਰਹੇਗੀ ਪਰ ਰਖੜੀ ਦੇ ਤਿਉਹਾਰ ਦੇ ਮਦੇਨਜ਼ਰ ਇਸ ਵਾਰ ਦੋ ਅਗੱਸਤ ਐਤਵਾਰ ਸਾਰੀਆਂ ਦੁਕਾਨਾਂ ਤੇ ਸਾਪਿੰਗ ਮਾਲ ਸਵੇਰੇ 7 ਤੋਂ ਰਾਤ ਅੱਠ ਵਜੇ ਤਕ ਖੋਲ੍ਹਣ ਦੀ ਆਗਿਆ ਹੈ।
ਹਦਾਇਤਾਂ ਮੁਤਬਾਕ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕਿਆਂ ਤੇ ਰੈਸਟੋਰੈਟਾਂ ਨੂੰ ਐਤਵਾਰ ਸਮੇਤਾ ਪੂਰਾ ਹਫ਼ਤਾ ਖੁਲ੍ਹਣ ਦੀ ਛੋਟ ਦਿਤੀ ਗਈ ਹੈ। ਇਹ ਦੁਕਾਨਾਂ ਰਾਤ ਅੱਠ ਵਜੇ ਤਕ ਖੁਲ੍ਹ ਸਕਣਗੇ। ਰੈਮਟੋਰੈਂਟ ਰਾਤ 10 ਵਜੇ ਤਕ ਖੁਲ੍ਹ ਸਕਣਗੇ ਜਿਸ ਉਤੇ ਯੋਗਾਂ ਕੇਂਦਰ ਸਾਵਧਾਨੀ ਦੀਆਂ ਸ਼ਰਤਾਂ ਨਾਲ ਪੰਜ ਅਗੱਸਤ ਤੋਂ ਖੋਲ੍ਹਣ ਦੀ ਆਗਿਆ ਦਿਤੀ ਜਾਵੇਗੀ।
ਤਾਲਾਬੰਦੀ ਹੁਣ ਕਨਟੋਨਮੈਂਟ ਜ਼ੋਨਾਂ ਵਿਚ ਹੀ ਲਾਗੂ ਰਹੇਗੀ। ਸਿਨੇਮਾ, ਅਸੈਂਬਲੀ ਤੇ ਸਵਿਸਿੰਗ ਪੂਲ ਸਮੇਤ ਸਕੂਲ, ਕਾਲਜ ਤੇ ਕੋਚਿੰਗ ਸੰਸਥਾਵਾਂ 31 ਅਗੱਸਤ ਤਕ ਬੰਦ, ਅੰਤਰ ਰਾਜੀ ਤੇ ਅੰਤਰ ਜ਼ਿਲ੍ਹਾ ਬਸ ਤੇ ਹੋਰ ਆਵਾਜਾਈ ਵਿਚ ਕੋਈ ਤਬਦੀਲੀ ਨਹੀਂ ਤੇ ਪਹਿਲਾਂ ਵਾਂਗ ਜਾਰੀ ਰਹੇਗੀ। ਵਿਆਹਾਂ ਲਈ 30 ਅਤੇ ਭੋਗ ਉਤੇ ਅੰਤਮ ਸਸਕਾਰਾਂ ਸਮੇਂ 20 ਵਿਅਕਤੀਆਂ ਦੀ ਗਿਣਤੀ ਹੀ ਰੱਖੀ ਗਈ ਹੈ। ਧਾਰਮਕ ਤੇ ਪੂਜਾ ਦੇ ਸਥਾਨ ਸਵੇਰੇ 5 ਤੋਂ ਸ਼ਾਮ ਅੱਠ ਵਜੇ ਤਕ ਖੁਲ੍ਹਣਗੇ।