Friday, November 22, 2024
 

ਰਾਸ਼ਟਰੀ

ਸਬਜ਼ੀ ਦੀ ਖੇਤੀ ਲਈ ਨਵੇਂ ਢੰਗ ਦਾ ਪਾਲੀ ਹਾਊਸ ਤਿਆਰ

July 26, 2020 08:30 AM

ਸ਼੍ਰੀਨਗਰ : ਜੰਮੂ-ਕਸ਼ਮੀਰ ਸਰਕਾਰ ਨੇ ਸਬਜ਼ੀ ਦੀ ਖੇਤੀ ਨੂੰ ਬੜਾਵਾ ਦੇਣ ਲਈ ਉੱਚ ਤਕਨੀਕ ਵਾਲੇ ਪਾਲੀ ਹਾਊਸ ਦਾ ਨਿਰਮਾਣ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਪ੍ਰਾਯੋਜਿਤ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ.) ਦੇ ਤਹਿਤ 10 ਲੱਖ ਰੁਪਏ ਦੀ ਲਾਗਤ ਵਾਲੇ ਇਹ ਉੱਚ ਤਕਨੀਕ ਦੇ ਪਾਲੀ ਹਾਊਸ ਸਥਾਪਿਤ ਕੀਤੇ ਗਏ ਹਨ, ਜਿਸ ਵਿਚ ਜ਼ਿਆਦਾ ਸਰਦੀ ਲਈ ਨਮੀ ਕੰਟਰੋਲ, ਤਾਪਮਾਨ ਕੰਟਰੋਲ ਅਤੇ ਹੀਟਿੰਗ ਪ੍ਰਣਾਲੀ ਵਰਗੀਆਂ ਨਵੀਆਂ ਸੁਵਿਧਾਵਾਂ ਹਨ। ਰਸੋਈ ਬਗੀਚੀ ਸਕੀਮ ਦੇ ਖੇਤੀਬਾੜੀ ਸਹਾਇਕ ਜ਼ਹੂਰ ਅਹਿਮਦ ਨੇ ਏ.ਐਨ.ਆਈ. ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਨਵੇਂ ਪਾਲੀ ਹਾਊਸ 2000 ਵਰਗ ਫੁੱਟ ਤੋਂ ਜ਼ਿਆਦਾ ਖੇਤਰ ਨੂੰ ਕਵਰ ਕਰਨਗੇ। ਨਵੇਂ ਹਾਈ ਟੈਕ ਪਾਲੀ ਹਾਊਸ 'ਚ 2000 ਵਰਗ ਫੁੱਟ ਦਾ ਖੇਤਰ ਸ਼ਾਮਲ ਹੈ ਅਤੇ ਇਸ 'ਚ ਨਵੇਂ ਖੇਤੀਬਾੜੀ ਸੰਦ ਹਨ। ਇਹ ਪ੍ਰਣਾਲੀ ਸਾਨੂੰ ਬਿਹਤਰ ਗੁਣਵੱਤਾ 'ਚ ਬਹੁਤ ਜ਼ਿਆਦਾ ਉਪਜ ਦੇ ਸਕਦੀ ਹੈ। ਸਾਨੂੰ ਆਪਣੀਆਂ ਸਬਜ਼ੀਆਂ ਉਗਾਉਣ ਲਈ ਕੁਦਰਤੀ ਪ੍ਰਕਿਰਿਆਵਾਂ 'ਤੇ ਨਿਰਭਰ ਰਹਿਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵੇਂ ਉਪਕਰਣਾਂ ਰਾਹੀਂ ਰਾਤ ਅਤੇ ਆਫ-ਸੀਜ਼ਨ ਦੇ ਦੌਰਾਨ ਵੀ ਤਾਜ਼ਾ ਸਬਜ਼ੀਆਂ ਉਗਾ ਸਕਦੇ ਹਾਂ।”

 

Have something to say? Post your comment

 
 
 
 
 
Subscribe