Friday, November 22, 2024
 

ਚੰਡੀਗੜ੍ਹ / ਮੋਹਾਲੀ

ਤ੍ਰਿਪਤ ਬਾਜਵਾ ਹੋਏ ਸਿਹਤਯਾਬ, ਫਿਰ ਵੀ ਰਹਿਣਗੇ ਇਕਾਂਤਵਾਸ

July 20, 2020 07:25 AM

ਮੁਹਾਲੀ : ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੋਰੋਨਾ ਮਹਾਮਾਰੀ ਤੇ ਫ਼ਤਹਿ ਹਾਸਲ ਕੀਤੀ ਹੈ ਜਿਸ ਦੇ ਚਲਦਿਆਂ ਸਥਾਨਕ ਫੌਰਟਿਸ ਹਸਪਤਾਲ 'ਚ ਜ਼ੇਰੇ ਇਲਾਜ ਬਾਜਵਾ ਅਤੇ ਉਨ੍ਹਾਂ ਦੀ ਪਤਨੀ ਰਤਨੇਸ਼ਵਰ ਕੌਰ ਨੂੰ ਛੁੱਟੀ ਦੇ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਕੈਬਿਨਟ ਮੰਤਰੀ ਬਾਜਵਾ ਨੂੰ 14 ਜੁਲਾਈ ਨੂੰ ਕੋਰੋਨਾ ਪੀੜਤ ਪਾਏ ਜਾਣ ਮਗਰੋਂ ਫੌਰਟਿਸ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ । ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਰਵੀਨੰਦਨ ਸਿੰਘ ਦੀ ਕੋਰੋਨਾ ਰਿਪੋਰਟ ਵੀ ਪੌਜ਼ਿਟਿਵ ਪਾਈ ਗਈ ਸੀ, ਜਿਸ ਕਾਰਨ ਬਾਜਵਾ ਦੀ ਪਤਨੀ ਨੂੰ 16 ਜੁਲਾਈ ਨੂੰ ਇੱਥੇ ਲਿਆਂਦਾ ਗਿਆ ਸੀ, ਜਦਕਿ ਉਨ੍ਹਾਂ ਦਾ ਬੇਟਾ ਘਰ 'ਚ ਹੀ ਇਕਾਂਤਵਾਸ ਹੈ । ਫਿਲਹਾਲ ਪੰਚਾਇਤ ਮੰਤਰੀ ਤੇ ਉਨ੍ਹਾਂ ਦੀ ਪਤਨੀ ਅਗਲੇ ਕੁਝ ਦਿਨਾਂ ਤੱਕ ਇਕਾਂਤਵਾਸ ਰਹਿਣਗੇ ।

 

Have something to say? Post your comment

Subscribe