Friday, November 22, 2024
 

ਰਾਸ਼ਟਰੀ

ਪੀਜੀਆਈ ਦਾ ਫੈਸਲਾ, ਦੂਜੇ ਰਾਜ ਨਹੀਂ ਕਰ ਸਕਦੇ ਹੁਣ ਕੋਰੋਨਾ ਮਰੀਜ਼ ਰੈਫਰ

July 15, 2020 09:40 AM

ਚੰਡੀਗੜ੍ਹ: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੁਕੇਸ਼ਨ ਅਤੇ ਰੀਸਰਚ (ਪੀਜੀਆਈ) ਚੰਡੀਗੜ੍ਹ ਨੇ ਸੂਬਾ ਸਕੱਤਰਾਂ ਨਾਲ ਮਿਲ ਕੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਕੋਈ ਵੀ ਰਾਜ ਪੀਜੀਆਈ 'ਚ ਕਿਸੇ ਵੀ ਕੋਰੋਨਾ ਮਰੀਜ਼ ਨੂੰ ਰੈਫਰ ਨਹੀਂ ਸਕਦਾ।ਮਰੀਜ਼ ਨੂੰ ਭੇਜਣ ਦੇ ਲਈ ਪਹਿਲਾਂ ਪੀਜੀਆਈ ਦੇ ਨੋਡਲ ਅਫ਼ਸਰ ਤੋਂ ਇਜਾਜ਼ਤ ਲੈਣੀ ਹੋਵੇਗੀ।ਜਿਸ ਤੋਂ ਬਾਅਦ ਹਸਪਤਾਲ ਤੋਂ ਆਗਿਆ ਮਿਲਣ ਤੇ ਹੀ ਕੋਈ ਮਰੀਜ਼ ਅਸਪਤਾਲ 'ਚ ਦਾਖਲ ਕੀਤਾ ਜਾਵੇਗਾ। ਪੀਜੀਆਈ ਡਾਇਰੈਕਟਰ ਜਗਤ ਰਾਮ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਸੂਬਾ ਸਕੱਤਰਾਂ ਦੇ ਨਾਲ ਮੀਟਿੰਗ ਕੀਤੀ ਜਿਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਕੋਰੋਨਾ ਦੇ ਮਰੀਜ਼ ਹੁਣ ਪੀਜੀਆਈ 'ਚ ਐਡਮਿਟ ਨਹੀਂ ਹੋਣਗੇ। ਜੇਕਰ ਕਿਸੇ ਹਸਪਤਾਲ ਨੇ ਬਿਨ੍ਹਾਂ ਇਜਾਜ਼ਤ ਹੀ ਮਰੀਜ਼ ਨੂੰ ਰੈਫ਼ਰ ਕਰ ਦਿੱਤਾ ਤਾਂ ਪੀਜੀਆਈ ਦੇ ਵਿੱਚ ਦਾਖਲ ਨਹੀਂ ਕੀਤਾ ਜਾਵੇਗਾ।

ਰਾਜਧਾਨੀ ਚੰਡੀਗੜ੍ਹ 'ਚ 29 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।ਚੰਡੀਗੜ੍ਹ 'ਚ ਹਾਲੇ ਤੱਕ 9722 ਮਰੀਜ਼ਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ।ਜਿਸ ਵਿੱਚੋਂ ਹਾਲੇ ਤੱਕ 588 ਮਰੀਜ਼ਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ।ਇਸ ਵਕਤ 157 ਮਰੀਜ਼ ਐਕਟਿਵ ਕੋਰੋਨਾ ਮਰੀਜ਼ ਹਨ।

 

Have something to say? Post your comment

 
 
 
 
 
Subscribe