ਚੰਡੀਗੜ੍ਹ ਦੇ ਸਕੂਲ ਸਿੱਖਿਆ ਵਿਭਾਗ ਨੇ 11ਵੀਂ ਜਮਾਤ ਵਿੱਚ ਦਾਖਲੇ ਦੀ ਸਮਾਸੂਚੀ ਜਾਰੀ ਕਰ ਦਿੱਤੀ ਹੈ। ਵਿਭਾਗ ਦੀ ਵੈੱਬਸਾਈਟ ਉੱਤੇ 14 ਜੁਲਾਈ ਤੋਂ ਪ੍ਰਾਸਪੈਕਟ ਉਪਲਬਧ ਹੋਣਗੇ ਅਤੇ 21 ਜੁਲਾਈ ਤੋਂ ਦਾਖਲੇ ਸ਼ੁਰੂ ਹੋ ਜਾਣਗੇ। ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਜੁਲਾਈ ਹੈ। ਆਨਲਾਈਨ ਰਜਿਸਟ੍ਰੇਸ਼ਨ ਲਈ ਵਿਭਾਗ ਵੱਲੋਂ www.chdeducation.gov.in ਅਤੇ www.nielit.gov.in/chandigarh ਲਿੰਕ ਜਾਰੀ ਕੀਤੇ ਗਏ ਹਨ। 7 ਅਗਸਤ ਨੂੰ ਸਾਂਝੀ ਮੈਰਿਟ ਲਿਸਟ ਜਾਰੀ ਕੀਤੀ ਜਾਵੇਗੀ। ਸਰਕਾਰੀ ਸਕੂਲਾਂ ਵਿੱਚ 11ਵੀੰ ਜਮਾਤ ਲਈ ਤਕਰੀਬਨ 12500 ਸੀਟਾਂ ਉਪਲੱਬਧ ਹਨ। ਆਨਲਾਈਨ ਦਾਖਲੇ ਵਿੱਚ ਮਦਦ ਲਈ 20 ਸਕੂਲਾਂ ਵਿੱਚ ਹੈਲਪ ਡੈਸਕ ਵੀ ਲਗਾਏ ਜਾਣਗੇ। ਇਹਨਾਂ ਵਿੱਚ ਸੈਕਟਰ 20, 21, 26, 27, 33, 40, 44, 45 ਤੇ MHC ਦੇ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਨੀਮਾਜਰਾ ਟਾਊਨ ਦਾ ਸੀਨੀਅਰ ਸੈਕੰਡਰੀ ਸਕੂਲ, ਸੈੈਕਟਰ 38, 47 ਤੇ 53 ਦੇ ਹਾਈ ਸਕੂਲ ਅਤੇ ਸੈਕਟਰ 24, 41, 42, ਧਨਾਸ, ਕਰਸਾਨ, ਮਨੀਮਾਜਰਾ ਤੇ ਮਨੀਮਾਜਰਾ ਪਾਕੇਟ 2 ਦੇ ਮਾਡਲ ਹਾਈ ਸਕੂਲ ਸ਼ਾਮਲ ਹਨ। ਕੋਰੋਨਾਵਾਇਰਸ ਦੇ ਕਾਰਨ ਹੈਲਪਡੈਸਕ 'ਤੇ ਜਾਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਫੋਨ ਕਰਕੇ ਸਮਾਂ ਲੈਣ ਲਈ ਕਿਹਾ ਗਿਆ ਹੈ। ਇੱਕ ਵਿਦਿਆਰਥੀ ਵੱਧ ਤੋਂ ਵੱਧ 20 ਸਕੂਲਾਂ ਦੀ ਆਪਸ਼ਨ ਭਰ ਸਕਦਾ ਹੈ। ਫੀਸ ਜਮ੍ਹਾਂ ਕਰਵਾਉਣ ਬਾਰੇ, ਡਾਕੂਮੈਂਟ ਵੈਰੀਫਿਕੇਸ਼ਨ ਅਤੇ ਕਲਾਸਾਂ ਬਾਰੇ ਬਾਅਦ ਵਿੱਚ ਜਾਣਕਾਰੀ ਦਿੱਤੀ ਜਾਵੇਗੀ।