Friday, November 22, 2024
 

ਰਾਸ਼ਟਰੀ

ਜੈੱਟ ਏਅਰਵੇਜ਼ ਦੀਆਂ ਵਧੀਆਂ ਮੁਸ਼ਕਲਾਂ, ਸੋਮਵਾਰ ਨੂੰ ਉਡਾਣ ਨਹੀਂ ਭਰਨਗੇ ਪਾਇਲਟ

April 15, 2019 07:28 AM

ਨਵੀਂ ਦਿੱਲੀ, (ਏਜੰਸੀ) :  ਵਿੱਤੀ ਮੁਸ਼ਕਲਾਂ 'ਚ ਫਸੀ ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਦੀਆਂ ਮੁਸੀਬਤਾਂ ਘੱਟ ਹੁੰਦੀਆਂ ਨਹੀਂ ਦਿਖਾਈ ਦੇ ਰਹੀਆਂ ਹਨ। ਉਸ ਦੇ ਪਾਇਲਟਾਂ ਦੇ ਇਕ ਸੰਗਠਨ ਨੈਸ਼ਨਲ ਐਵੀਏਟਰਸ ਗਿਲਡ (ਐੱਨ.ਏ.ਜੀ) ਨੇ ਫੈਸਲਾ ਕੀਤਾ ਹੈ ਕਿ ਉਹ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਉਡਾਣਾਂ ਨਹੀਂ ਭਰਨਗੇ।
ਨਿੱਜੀ ਏਅਰਲਾਈਨਜ਼ ਦੇ 1, 600 ਪਾਇਲਟਾਂ 'ਚੋਂ 1, 100 ਐੱਨ.ਏ.ਜੀ. ਦੇ ਮੈਂਬਰ ਹਨ। ਜਥੇਬੰਦੀ ਦੇ ਇਕ ਸੂਤਰ ਨੇ ਗੱਲਬਾਤ ਦੌਰਾਨ ਦਸਿਆ ਕਿ ਉਨ੍ਹਾਂ ਨੇ ਸੋਮਵਾਰ ਸਵੇਰੇ 10 ਵਜੇ ਤੋਂ ਨਾ ਭਰਨ ਦਾ ਫ਼ੈਸਲਾ ਕੀਤਾ ਹੈ। ਇੰਜੀਨੀਅਰਾਂ ਅਤੇ ਸੀਨੀਅਰ ਪ੍ਰਬੰਧਕੀ ਮੈਂਬਰਾਂ ਨਾਲ ਪਾਇਲਟਾਂ ਨੂੰ ਵੀ ਜਨਵਰੀ ਦੀ ਤਨਖ਼ਾਹ ਨਹੀਂ ਮਿਲੀ ਹੈ।
ਹੋਰ ਕਰਮਚਾਰੀਆਂ ਨੂੰ ਪਹਿਲਾਂ ਤਨਖ਼ਾਹ ਦਾ ਭੁਗਤਾਨ ਕੀਤਾ ਜਾ ਰਿਹਾ ਸੀ, ਪਰ ਉਨ੍ਹਾਂ ਨੂੰ ਵੀ ਮਾਰਚ ਦੀ ਤਨਖ਼ਾਹ ਹੁਣ ਤੱਕ ਨਹੀਂ ਮਿਲੀ ਹੈ। ਕੰਪਨੀ ਨੇ ਭਰੋਸਾ ਦਿਤਾ ਹੈ ਕਿ ਰਿਣਦਾਤਾ ਬੈਂਕਾਂ ਦੇ ਕੰਸੋਟਿਅਮ ਵਲੋਂ ਸ਼ੁਰੂ ਕੀਤੀ ਗਈ ਹੱਲ ਪ੍ਰਕਿਰਿਆ ਤਹਿਤ ਜਦੋਂ ਹੀ ਨਕਦੀ ਆਉਂਦੀ ਹੈ ਕਰਮਚਾਰੀਆਂ ਦੀ ਤਨਖ਼ਾਹ ਦਾ ਭੁਗਤਾਨ ਉਸ ਦੇ ਨਾਲ ਹੀ ਕਰ ਦਿਤਾ ਜਾਵੇਗਾ।
ਭਾਰਤੀ ਸਟੇਟ ਬੈਂਕ ਦੀ ਨੁਮਾਇੰਦਗੀ ਵਾਲੇ ਕੰਸੋਟੀਰਅਮ ਨੇ 1, 500 ਕਰੋੜ ਰੁਪਏ ਦੀ ਨਕਦੀ ਦੇਣ ਦਾ ਭਰੋਸਾ ਦਿਤਾ ਹੈ। ਕੰਸੋਟੀਰਅਮ ਨੇ ਏਅਰਲਾਈਨਜ਼ ਦੀ 75 ਫ਼ੀ ਸਦੀ ਤੱਕ ਹਿੱਸੇਦਾਰੀ ਵੇਚਣ ਲਈ ਬੋਲੀ ਪ੍ਰਕਿਰਿਆ ਵੀ ਸ਼ੁਰੂ ਕਰ ਦਿਤੀ ਹੈ।  

 

Have something to say? Post your comment

 
 
 
 
 
Subscribe