ਨਵੀਂ ਦਿੱਲੀ : ਦਵਾ ਕੰਪਨੀ ਗਲੇਨਮਾਰਕ ਫ਼ਾਰਮਾਸਿਊਟੀਕਲਜ਼ ਨੇ ਕੋਵਿਡ-19 ਨਾਲ ਮਾਮੂਲ ਰੂਪ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਐਂਟੀਵਾਇਰਲ ਦਵਾਈ ਫੇਵਿਪਿਰਾਵਿਰ ਨੂੰ ਫੈਬਿਫ਼ਲੂ ਬ੍ਰਾਂਡ ਨਾਂ ਤੋਂ ਪੇਸ਼ ਕੀਤਾ ਹੈ। ਇਸ ਦੀ ਕੀਮਤ 103 ਰੁਪਏ ਪ੍ਰਤੀ ਟੈਬਲੇਟ ਹੋਵੇਗੀ। ਗਲੇਨਮਾਰਕ ਫ਼ਾਰਮਾਸਿਊਟੀਕਲਜ਼ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਦਵਾਈ 200 ਐਮ.ਜੀ 'ਚ ਉਪਲੱਬਧ ਹੋਵੇਗੀ। ਇਸ ਦੇ 34 ਟੈਬਲੇਟ ਦੇ ਪੱਤੇ ਦੀ ਕੀਮਤ 3500 ਰੁਪਏ ਹੋਵੇਗੀ। ਕੰਪਨੀ ਨੇ ਕਿਹਾ ਕਿ ਫੈਬਿਫ਼ਲੂ ਕੋਵਿਡ 19 ਦੇ ਇਲਾਜ ਲਈ ਫੇਵਿਪਿਰਾਵਿਰ ਦਵਾਈ ਹੈ, ਜਿਸ ਨੂੰ ਮਨਜ਼ੂਰੀ ਮਿਲੀ ਹੈ। ਇਹ ਦਵਾਈ ਡਾਕਟਰ ਦੀ ਸਲਾਹ 'ਤੇ 103 ਰੁਪਏ ਪ੍ਰਤੀ ਟੈਬਲੇਟ ਦੇ ਰੇਟ 'ਤੇ ਮਿਲੇਗੀ। ਪਹਿਲੇ ਦਿਨ ਇਸ ਦੀ 1800 ਐਮ.ਜੀ ਦੀ ਦੋ ਖ਼ੁਰਾਕ ਲੈਣੀ ਹੋਵੇਗੀ। ਉਸ ਦੇ ਬਾਅਦ 14 ਦਿਨ ਤਕ 800 ਐਮ.ਜੀ ਦੀ ਦੋ ਖ਼ੁਰਾਕ ਲੈਣੀ ਹੋਵੇਗੀ। ਕੰਪਨੀ ਇਨ੍ਹਾਂ ਟੈਬਲੇਟਾਂ ਦਾ ਉਤਪਾਦਨ ਅਪਣੇ ਹਿਮਾਚਲ ਪ੍ਰਦੇਸ਼ ਦੇ ਬੱਦੀ ਪਲਾਂਟ ਵਿਚ ਕਰ ਰਹੀ ਹੈ। ਇਹ ਦਵਾਈ ਹਸਪਤਾਲਾਂ ਦੇ ਇਲਾਵਾ ਖੁਦਰਾ ਚੈਨਲਾਂ ਰਾਹੀਂ ਵੀ ਉਪਲੱਬਧ ਹੋਵੇਗੀ। ਮੁੰਬਈ ਦੀ ਕੰਪਨੀ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਉਸ ਨੂੰ ਭਾਰਤੀ ਔਸ਼ਧੀ ਮਹਾਨਿਯੰਤਰਕ (ਡੀਜੀਸੀਆਈ) ਤੋਂ ਇਸ ਦਵਾਈ ਦੇ ਨਿਰਮਾਣ ਅਤੇ ਮਾਰਕੀਟਿੰਗ ਦੀ ਇਜਾਜ਼ਤ ਮਿਲ ਗਈ ਹੈ। ਗਲੇਨਮਾਰਕ ਫ਼ਾਰਮਾ ਨੇ ਕਿਹਾ ਕਿ ਮਾਮੂਲੀ ਪ੍ਰਭਾਵ ਵਾਲੇ ਅਜਿਹੇ ਮਰੀਜ਼ ਜੋ ਸ਼ੁਗਰ ਜਾਂ ਦਿਲ ਦੀ ਬਿਮਾਰੀ ਨਾਲ ਪੀੜਤ ਹਨ, ਉਨ੍ਹਾਂ ਨੂੰ ਵੀ ਇਹ ਦਵਾਈ ਦਿਤੀ ਜਾ ਸਕਦੀ ਹੈ।
ਹਲਕੇ ਪ੍ਰਭਾਵ ਨਾਲ ਪੀੜਤ ਮਰੀਜ਼ਾਂ 'ਤੇ ਦਿਖੇ ਚੰਗੇ ਨਤੀਜੇ
ਕੰਪਨੀ ਦੇ ਚੈਅਰਮੈਨ ਅਤੇ ਐਮ.ਡੀ ਗਲੇਨ ਸਲਦਾਨਹਾ ਨੇ ਕਿਹਾ, ''ਇਹ ਮਨਜ਼ੂਰੀ ਅਜਿਹੇ ਸਮੇਂ ਮਿਲੀ ਹੈ ਜਦੋਂ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਹੁਣ ਜਿਆਦਾ ਤੇਜੀ ਨਾਲ ਵੱਧ ਰਹੇ ਹਨ। ਇਸ ਨਾਲ ਸਾਡੀ ਸਿਹਤ ਸੰਭਾਲ ਪ੍ਰਣਾਲੀ ਕਾਫ਼ੀ ਦਬਾਅ ਵਿਚ ਹੈ।'' ਸਲਦਾਨਹਾ ਨੇ ਕਿਹਾ ਕਿ ਕਲੀਨੀਕਲੀ ਪ੍ਰੀਖਣਾਂ 'ਚ ਫੈਬਿਫ਼ਲੂ ਨੇ ਕੋਰੋਨਾ ਵਾਇਰਸ ਦੇ ਹਲਕੇ ਪ੍ਰਭਾਵ ਨਾਲ ਪੀੜਤ ਮਰੀਜ਼ਾਂ 'ਤੇ ਕਾਫ਼ੀ ਚੰਗੇ ਨਤੀਜੇ ਦਿਖਾਏ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਇਹ ਖਾਣ ਵਾਲੀ ਦਾਵਈ ਹੈ ਜੋ ਇਲਾਜ ਦਾ ਇਕ ਸੁਵਿਧਾਭਰਿਆ ਵਿਕਲਪ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਸਰਕਾਰ ਅਤੇ ਮੈਡੀਕਲ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰੇਗੀ ਤਾਕਿ ਦੇਸ਼ਭਰ 'ਚ ਮਰੀਜ਼ਾਂ ਨੂੰ ਇਹ ਦਵਾਈ ਆਸਾਨੀ ਨਾਲ ਮਿਲ ਸਕੇ।