Tuesday, November 12, 2024
 

ਰਾਸ਼ਟਰੀ

ਕਠੂਆ ਵਿੱਚ ਪਾਕਿਸਤਾਨੀ ਡਰੋਨ ਹੇਠਾਂ ਡੇਗਿਆ, ਹਥਿਆਰ ਅਤੇ ਗ੍ਰਨੇਡ ਬਰਾਮਦ

June 20, 2020 04:03 PM

ਜੰਮੂ : ਸਰਹੱਦੀ ਸੁਰੱਖਿਆ ਬਲ ਨੇ ਅੱਜ  ਜੰਮੂ-ਕਸ਼ਮੀਰ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਇਕ ਪਾਕਿਸਤਾਨੀ ਡਰੋਨ ਨੂੰ ਗੋਲੀ ਮਾਰ ਕੇ ਹੇਠਾਂ ਡਿੱਗਾ ਦਿੱਤਾ, ਇਸ ਤਰ•ਾਂ ਪਾਕਿ ਏਜੰਸੀਆਂ ਦੀ ਸਰਹੱਦ ਪਾਰੋਂ ਹਥਿਆਰ ਸੁੱਟਣ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।ਡਰੋਨ ਨੂੰ ਕਠੂਆ ਜ਼ਿਲ•ੇ ਦੇ ਹੀਰਾਨਗਰ ਤਹਿਸੀਲ ਦੇ ਰਠੂਆ ਪਿੰਡ 'ਚ ਪੈਂਦੀ ਫਾਰਵਰਡ ਪੋਸਟ 'ਤੇ ਸੁੱਟਿਆ ਗਿਆ ਸੀ।ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੀ 19 ਬਟਾਲੀਅਨ ਦੀ ਗਸ਼ਤ ਪਾਰਟੀ ਨੇ ਹੀਰਾਨਗਰ ਸੈਕਟਰ ਦੇ ਰਠੂਆ ਖੇਤਰ ਵਿੱਚ ਉਡਾਣ ਭਰ ਰਹੇ ਇੱਕ ਪਾਕਿਸਤਾਨੀ ਡਰੋਨ ਨੂੰ ਵੇਖਿਆ ਅਤੇ ਇਸ ਉੱਤੇ ਗੋਲੀਆਂ ਚਲਾਈਆਂ ਇਸ ਤਰ•ਾਂ ਪਾਕਿਸਤਾਨੀ ਡਰੋਨ ਨੂੰ ਹੇਠਾਂ ਡਿੱਗਾ ਦਿੱਤਾ ਗਿਆ। ਬੀਐਸਐਫ ਟੀਮ ਨੇ ਹੈਕਸਾ ਡਰੋਨ ਨਾਲ ਬੰਨੀ ਐਮ -4 ਯੂਐਸ-ਬਣੀ ਰਾਈਫਲ, 2 ਮੈਗਜਿਨ, 60 ਰਾਉਂਡ  ਗੋਲੀਆਂ ਅਤੇ 7 ਗ੍ਰੇਨੇਡ, ਜੀਪੀਐਸ 2 ਰੇਡੀਓ ਸਿਗਨਲ ਪ੍ਰਾਪਤ ਕਰਨ ਵਾਲਾ 1 ਸਿਸਟਮ ਅਤੇ 4 ਬੈਟਰੀਆਂ  ਬਰਾਮਦ ਕੀਤੀਆ ਹਨ।
ਅੱਜ ਸਵੇਰੇ ਲਗਭਗ 5.10 ਵਜੇ ਬੀਐਸਐਫ ਦੇ ਬਾਰਡਰ ਚੌਕੀ ਪਨੇਸਰ ਨੇੜੇ ਇਕ ਪਾਕਿਸਤਾਨੀ ਜਾਸੂਸ ਹੈਕਸਾ ਕੌਪਟਰ ਡਰੋਨ ਉਡਾਣ ਭਰਦਾ ਵੇਖਿਆ ਗਿਆ। ਡਰੋਨ ਨੂੰ ਟਰੈਕ ਕੀਤੇ ਜਾਣ ਤੋਂ ਬਾਅਦ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਇਸ ਤੇ ਆਪਣੀ ਸਰਕਾਰੀ ਪਿਸਟਲ 9 ਐਮ.ਐਮ ਬੈਰੇਟਾ ਦੇ ਨਾਲ  8 ਰਾਊਂਡ ਫਾਇਰ ਕੀਤੇ ਅਤੇ ਡਰੋਨ ਨੂੰ ਹੇਠਾਂ ਸੁੱਟ ਲਿਆ। ਜਦੋਂ ਡਰੋਨ ਨੂੰ ਹੇਠਾਂ ਸੁੱਟਿਆ ਗਿਆ ਤਾਂ ਇਹ ਲਗਭਗ ਭਾਰਤੀ ਖੇਤਰ ਦੇ ਅੰਦਰ ਲਗਭਗ 150/200 ਫੁੱਟ ਦੀ ਉਚਾਈ 'ਤੇ ਸੀ।ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਰੋਨ ਉਪਰ ਅਲੀ ਭਾਈ ਦਾ ਨਾਮ ਮਿਲਿਆ ਹੈ, ਇਹ ਮੰਨਦੇ ਹੋਏ ਕਿ ਡਰੋਨ ਦੀ ਸਪੁਰਦਗੀ ਉਸ ਲਈ ਸੀ। ਅਧਿਕਾਰੀ ਦਾ ਮੰਨਣਾ ਹੈ ਕਿ  8 ਫੁੱਟ ਚੌੜੇ, 17.5 ਕਿਲੋਗ੍ਰਾਮ ਭਾਰੇ ਇਸ ਡਰੋਨ ਨੂੰ ਬੀਐਸਐਫ ਦੇ ਪਨੇਸਰ ਚੌਕੀ ਦੇ ਸਾਮ•ਣੇ ਪੈਂਦੇ ਪਾਕਿਸਤਾਨ ਪਿਕਟ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਫੌਜ ਨੇ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਕੋਲੋਂ ਵੀ ਅਜਿਹੇ ਹਥਿਆਰ ਬਰਾਮਦ ਕੀਤੇ ਸਨ, ਜੋ ਕੁਝ ਮਹੀਨੇ ਪਹਿਲਾਂ ਟੋਲ ਪਲਾਜ਼ਾ ਨਗਰੋਟਾ ਵਿਖੇ ਮਾਰੇ ਗਏ ਸਨ।
ਪਾਕਿਸਤਾਨੀ ਏਜੰਸੀਆਂ ਦੁਆਰਾ ਹਥਿਆਰਾਂ ਦੀ ਤਸਕਰੀ ਦਾ ਉਦੇਸ਼ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੀ ਹਿੰਸਕ ਕਾਰਵਾਈਆਂ ਦੀ ਤਾਕਤ ਨੂੰ ਵਧਾਉਣਾ ਅਤੇ ਕਸ਼ਮੀਰ ਵਿਚ ਸ਼ਾਂਤੀ ਵਿਵਸਥਾ ਨੂੰ ਭੰਗ ਕਰਨਾ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਦੇਹਰਾਦੂਨ 'ਚ ਭਿਆਨਕ ਹਾਦਸਾ

ਸੁਪਰੀਮ ਕੋਰਟ ਦਾ ਕੌਲਿਜੀਅਮ ਬਦਲਿਆ

ਪੀਐਮ ਮੋਦੀ ਦੀ ਅੱਜ ਮਹਾਰਾਸ਼ਟਰ ਵਿੱਚ ਰੈਲੀ

ਖੰਨਾ 'ਚ ਦਿਨ ਦਿਹਾੜੇ ਪੈ ਗਿਆ ਡਾਕਾ

पंजाब को नगर निगम चुनाव पर आंशिक राहत : सुप्रीम कोर्ट ने 8 सप्ताह के भीतर नगर निगम चुनाव पूरे करने का निर्देश दिया

ਜੋੜੇ ਨੇ ਫੇਸਬੁੱਕ 'ਤੇ ਕੀ ਕੀਤਾ ਪੋਸਟ ਕੀਤਾ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ?

ਬਾਬਾ ਸਿੱਦੀਕੀ ਕਤਲ ਕੇਸ ਵਿੱਚ ਇੱਕ ਹੋਰ ਸ਼ੂਟਰ ਗ੍ਰਿਫਤਾਰ

ਕੈਨੇਡਾ ਨੇ ਵਿਦਿਆਰਥੀ ਵੀਜ਼ਾ ਖ਼ਤਮ ਨਹੀਂ ਕੀਤਾ, ਸਿਰਫ ਨਿਯਮ ਬਦਲੇ ਹਨ, ਪੜ੍ਹੋ ਜਾਣਕਾਰੀ

ਕੈਨੇਡਾ 'ਚ ਹਿੰਦੂ ਮੰਦਿਰ 'ਤੇ ਹੋਏ ਹਮਲੇ ਤੋਂ ਗੁੱਸੇ 'ਚ ਆਏ ਸਿੱਖ, ਦਿੱਲੀ 'ਚ ਕੈਨੇਡੀਅਨ ਅੰਬੈਸੀ 'ਤੇ ਜ਼ੋਰਦਾਰ ਪ੍ਰਦਰਸ਼ਨ

ਪੀਲੀਭੀਤ 'ਚ ਭਾਜਪਾ ਵਿਧਾਇਕ ਦੇ ਚਚੇਰੇ ਭਰਾ ਦੀ ਕੁੱਟ-ਕੁੱਟ ਕੇ ਹੱਤਿਆ

 
 
 
 
Subscribe