ਨਵੀਂ ਦਿੱਲੀ, (ਏਜੰਸੀ) : ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਅਪਣੇ ਉਮੀਦਵਾਰਾਂ ਲਈ ਇਕ ਹੋਰ ਲਿਸਟ ਜਾਰੀ ਕੀਤੀ ਗਈ ਹੈ।
ਹਿਸਾਰ ਤੋਂ ਆਈ.ਏ.ਐਸ. ਅਧਿਕਾਰੀ ਬਰਜੇਂਦਰ ਸਿੰਘ ਨੂੰ ਮਿਲੀ ਟਿਕਟ
|
ਭਾਜਪਾ ਦੀ ਇਸ 20ਵੀਂ ਲਿਸਟ 'ਚ ਲੋਕ ਸਭਾ ਦੇ 6 ਉਮੀਦਵਾਰਾਂ ਦੇ ਨਾਵਾਂ ਬਾਰੇ ਐਲਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ 'ਚ ਵਿਧਾਨ ਸਭਾ ਲਈ ਇਕ ਉਮੀਦਵਾਰ ਦਾ ਨਾਂ ਵੀ ਐਲਾਨਿਆ ਗਿਆ ਹੈ।
ਭਾਰਤੀ ਜਨਤਾ ਪਾਰਟੀ 20ਵੀਂ ਉਮੀਦਵਾਰਾਂ ਦੀ ਲਿਸਟ 'ਚ ਹਰਿਆਣਾ ਦੇ ਹਿਸਾਰ ਤੋਂ ਬਰਜੇਂਦਰ ਸਿੰਘ ਨੂੰ ਟਿਕਟ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਬਰਜੇਂਦਰ ਸਿੰਘ ਕੇਂਦਰੀ ਇਸਪਾਤ ਮੰਤਰੀ ਚੌਧਰੀ ਬਰਿੰਦਰ ਸਿੰਘ ਦਾ ਬੇਟਾ ਹੈ, ਜਿਨ੍ਹਾਂ ਨੇ ਅੱਜ ਹੀ ਅਸਤੀਫ਼ੇ ਦਾ ਐਲਾਨ ਕੀਤਾ ਹੈ। ਬਰਜੇਂਦਰ ਸਿੰਘ ਆਈ. ਏ. ਐੱਸ. ਅਧਿਕਾਰੀ ਹੈ।
ਇਸ ਤੋਂ ਇਲਾਵਾ ਬਰਿੰਦਰ ਸਿੰਧ ਪੰਜ ਵਾਰ 1977, 1982, 1994 , 1996 ਅਤੇ 2005 'ਚ ਉਚਾਨਾ ਵਿਧਾਨ ਸਭਾ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ 3 ਵਾਰ ਸੂਬੇ 'ਚ ਸਰਕਾਰ ਦੇ ਮੰਤਰੀ ਵੀ ਰਹਿ ਚੁੱਕੇ ਹਨ। 2010 'ਚ ਕਾਂਗਰਸ ਪਾਰਟੀ ਤੋਂ ਰਾਜਸਭਾ ਮੈਂਬਰ ਬਣੇ ਸੀ ਪਰ 2014 'ਚ ਕਾਂਗਰਸ ਛੱਡ ਰਾਜ ਸਭਾ ਤੋਂ ਅਸਤੀਫ਼ਾ ਦੇ ਦਿਤਾ ਸੀ। ਇਸ ਤੋਂ ਬਾਅਦ ਭਾਜਪਾ 'ਚ ਸ਼ਾਮਲ ਹੋ ਗਏ ਸੀ ਪਰ ਜੂਨ 2016 'ਚ ਭਾਜਪਾ ਨੇ ਦੋਬਾਰਾ ਰਾਜ ਸਭਾ 'ਚ ਭੇਜ ਦਿਤਾ ਸੀ।