Friday, November 22, 2024
 

ਰਾਸ਼ਟਰੀ

900 ਸਾਲ ਬਾਅਦ ਦਿਸੇਗਾ ਦੁਰਲੱਭ ਸੂਰਜ ਗ੍ਰਹਿਣ

June 18, 2020 11:25 PM

ਨੈਨੀਤਾਲ : ਇਸ ਵਾਰ 21 ਜੂਨ ਨੂੰ ਲਗਣ ਜਾ ਰਿਹਾ ਸੂਰਜ ਗ੍ਰਹਿਣ ਦਾ ਵਖਰੇ ਤਰ੍ਹਾਂ ਦਾ ਨਜ਼ਾਰਾ 900 ਸਾਲ ਬਾਅਦ ਦਿੱਸੇਗਾ। ਇਸ ਗ੍ਰਹਿਣ ਦੌਰਾਨ ਕੁੰਡਲੀਦਾਰ (ਐਨਿਊਲਰ) ਸਥਿਤੀ ਦੀ ਮਿਆਦ 30 ਸਕਿੰਟ ਤਕ ਹੀ ਰਹਿਣ ਕਾਰਨ ਸੌਰ ਵਿਗਿਆਨੀ ਇਸ ਨੂੰ ਦੁਰਲੱਭ ਸੂਰਜ ਗ੍ਰਹਿਣ ਮੰਨ ਰਹੇ ਹਨ। ਉਦੋਂ ਸੂਰਜ ਇਕ ਛੱਲੇ ਦੀ ਤਰ੍ਹਾਂ ਨਜ਼ਰ ਆਵੇਗਾ। ਆਰੀਆ ਭੱਟ ਵਿਗਿਆਨ ਖੋਜ ਸੰਸਥਾਨ (ਏਰੀਜ਼) ਦੇ ਸੀਨੀਅਰ ਸੌਰ ਵਿਗਿਆਨੀ ਤੇ ਸਾਬਕਾ ਡਾਇਰੈਕਟਰ ਡਾ. ਵਹਾਬਉਦੀਨ ਨੇ ਦਸਿਆ ਕਿ 21 ਜੂਨ ਨੂੰ ਗ੍ਰਹਿਣ ਸਵੇਰੇ 9 ਵਜ ਕੇ 16 ਮਿੰਟ 'ਤੇ ਲਗਣਾ ਸ਼ੁਰੂ ਹੋਵੇਗਾ ਤੇ 12 ਵਜ ਕੇ 10 ਮਿੰਟ ਤਕ ਪੂਰਨ ਤੌਰ 'ਤੇ ਕੁੰਡਲੀਦਾਰ ਦਿਖਾਈ ਦੇਵੇਗਾ। 

ਕੁੰਡਲੀਦਾਰ ਗ੍ਰਹਿਣ ਦੀ ਸਥਿਤੀ 30 ਸਕਿੰਟ ਤਕ ਰਹੇਗੀ

  ਇਸ ਵਾਰ ਦੇ ਸੂਰਜ ਗ੍ਰਹਿਣ 'ਚ ਜੋ ਸਥਿਤੀ ਬਣਨ ਜਾ ਰਹੀ ਹੈ, ਉਸ ਨੇ ਹੀ ਇਸ ਨੂੰ ਦੁਰਲੱਭ ਗ੍ਰਹਿਣਾਂ 'ਚ ਸ਼ੁਮਾਰ ਕੀਤਾ ਹੈ। ਇਸ ਦੀ ਵਜ੍ਹਾ ਸੂਰਜ ਤੇ ਚੰਦਰਮਾ ਵਿਚਾਲੇ ਦੀ ਦੂਰੀ ਹੈ। ਗ੍ਰਹਿਣ ਦੌਰਾਨ ਸੂਰਜ ਧਰਤੀ ਤੋਂ 15, 02, 35, 882 ਕਿਲੋਮੀਟਰ ਦੂਰ ਹੋਵੇਗਾ, ਜਦਕਿ ਚੰਦਰਮਾ ਵੀ 3, 91, 482 ਕਿਲੋਮੀਟਰ ਦੂਰ ਤੋਂ ਅਪਣੇ ਪੰਧ ਤੋਂ ਲੰਘ ਰਿਹਾ ਹੋਵੇਗਾ। ਜੇ ਚੰਦਰਮਾ ਧਰਤੀ ਤੋਂ ਹੋਰ ਨਜ਼ਦੀਕ ਹੋਵੇਗਾ ਕਿ ਇਹ ਪੂਰਨ ਸੂਰਜ ਗ੍ਰਹਿਣ ਬਣ ਜਾਂਦਾ। ਉਥੇ ਹੀ ਸੂਰਜ ਜੇ ਥੋੜ੍ਹਾ ਨੇੜੇ ਹੁੰਦਾ ਤਾਂ ਗ੍ਰਹਿਣ ਦਾ ਰੂਪ ਵੀ ਕੁੱਝ ਵਖਰਾ ਹੁੰਦਾ ਪਰ ਇਹ ਗ੍ਰਹਿ ਕੁੰਡਲੀਦਾਰ ਲੱਗਣ ਜਾ ਰਿਹਾ ਹੈ ਜਿਸ 'ਚ ਚੰਦਰਮਾ ਪੂਰੀ ਤਰ੍ਹਾਂ ਸੂਰਜ ਨੂੰ ਢਕ ਨਹੀਂ ਸਕੇਗਾ। ਚੰਦਰਮਾ ਕਰੀਬ ਤੀਹ ਸਕਿੰਟ ਲਈ ਹੀ ਸੂਰਜ ਦੇ ਜ਼ਿਆਦਾਤਰ ਹਿੱਸੇ ਨੂੰ ਢਕ ਸਕੇਗਾ। ਇਸ ਦੌਰਾਨ ਸੂਰਜ ਦਾ ਆਖ਼ਰੀ ਹਿੱਸਾ ਇਕ ਰਿੰਗ ਵਾਂਗ ਨਜ਼ਰ ਆਵੇਗਾ। 30 ਸਕਿੰਟ ਬਾਅਦ ਗ੍ਰਹਿਣ ਖ਼ਤਮ ਸ਼ੁਰੂ ਹੋ ਜਾਵੇਗਾ।  ਇਸ ਦੌਰਾਨ ਇਕ ਹੋਰ ਘਟਨਾ ਦੇਖਣ ਨੂੰ ਮਿਲੇਗੀ, ਜਿਸ 'ਚ ਚੰਦਰਮਾ ਦੇ ਟੋਇਆਂ ਤੋਂ ਹੋ ਕੇ ਲੰਘਦੀਆਂ ਸੂਰਜ ਦੀਆਂ ਕਿਰਨਾਂ ਨੂੰ ਦੇਖਿਆ ਸਕੇਗਾ। ਗ੍ਰਹਿਣ ਦੌਰਾਨ ਇਹ ਘਟਨਾ ਦੋ ਵਾਰ ਹੁੰਦੀ ਹੈ। ਇਸ ਨੂੰ ਬੈਲੀਜ਼ ਬੀਡਸ ਕਿਹਾ ਜਾਂਦਾ ਹੈ। ਗ੍ਰਹਿਣ ਲੱਗਣ ਦੇ ਕੁੱਝ ਦੇਰ ਬਾਅਦ ਹੀ ਇਸ ਨੂੰ ਦੇਖ ਸਕਦੇ ਹਨ। ਇਸ ਨਜ਼ਾਰੇ ਨੂੰ ਦੇਖਣ ਲਈ ਸੌਰ ਵਿਗਿਆਨੀ ਸਮੇਤ ਖਗੋਲ ਪ੍ਰੇਮੀ ਉਤਸੁਕ ਰਹਿੰਦੇ ਹਨ।   ਇਹ ਸੰਯੋਗ ਵੀ ਬੇਹੱਦ ਦਿਲਚਸਪ ਹੈ ਕਿ ਚੰਦਰਮਾ ਤੇ ਸੂਰਜ ਦੇ ਆਕਾਰ 'ਚ ਬਹੁਤ ਵੱਡਾ ਫ਼ਰਕ ਹੈ। ਇਨ੍ਹਾਂ ਦਾ ਅਸਲ ਆਕਾਰ ਪੁਲਾੜ 'ਚ ਇਕ ਬਰਾਬਰ ਨਜ਼ਰ ਆਉਂਦਾ ਹੈ। ਇਨ੍ਹਾਂ ਦੋਹਾਂ ਦਾ ਅਸਲ ਆਕਾਰ ਅੱਧਾ ਡਿਗਰੀ ਦਾ ਹੈ, ਜਦਕਿ ਅਸਲੀਅਤ ਇਹ ਹੈ ਕਿ ਸੂਰਜ ਚੰਦਰਮਾ ਤੋਂ ਚਾਰ ਸੌ ਗੁਣਾ ਵੱਡਾ ਹੈ। ਇਸ ਦੇ ਬਾਵਜੂਦ ਚੰਦਰਮਾ ਸੂਰਜ ਗ਼ਹਿਣ ਦੌਰਾਨ ਸੂਰਜ ਦੀ ਰੋਸ਼ਨੀ ਨੂੰ ਧਰਤੀ 'ਤੇ ਆਉਣ ਤੋਂ ਰੋਕ ਲੈਂਦਾ ਹੈ।  ਡਾ. ਵਹਾਬਉੱਦੀਨ ਅਨੁਸਾਰ ਪੂਰੇ ਦੇਸ਼ 'ਚ ਦਿਸਣ ਜਾ ਰਹੇ ਇਸ ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਦੀ ਭੁੱਲ ਨਾ ਬਿਲਕੁਲ ਨਾ ਕਰੋ।  ਇਹ ਅੱਖਾਂ ਲਈ ਖ਼ਤਰਨਾਕ ਹੋ ਸਕਦਾ ਹੈ। ਇਥੋਂ ਤਕ ਕਿ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਇਸ ਲਈ ਸੋਲਰ ਚਸ਼ਮੇ ਤੇ ਮਾਹਰਾਂ ਦੀ ਸਲਾਹ ਲੈ ਕੇ ਹੋਰ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰੋ।

 

Have something to say? Post your comment

 
 
 
 
 
Subscribe