Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਜਸ਼ਨ ਗਮ ਚ ਬਦਲੇ, ਲਾਵਾਂ ਲੈਣ ਤੋਂ ਕੁੱਝ ਘੰਟੇ ਪਹਿਲਾਂ ਵਿਆਂਦੜ ਦੀ ਮੌਤ

June 14, 2020 09:08 PM

ਸੁਨਾਮ ਊਧਮ ਸਿੰਘ ਵਾਲਾ :  ਪਿੰਡ ਉਗਰਾਹਾਂ ਵਿਖੇ ਵਿਆਂਦੜ ਮੁੰਡੇ ਦੀ ਲਾਵਾਂ ਲੈਣ ਤੋਂ ਕੁੱਝ ਘੰਟੇ ਪਹਿਲਾਂ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਨੇ ਖੁਸ਼ੀ ਦੇ ਜਸ਼ਨਾਂ ਨੂੰ ਗਮਗੀਨ ਮਾਹੌਲ ਵਿੱਚ ਬਦਲ ਦਿੱਤਾ। ਮ੍ਰਿਤਕ ਨੌਜਵਾਨ ਦਾ ਕੱਲ੍ਹ ਹੀ ਸ਼ਗਨ ਹੋਇਆ ਸੀ ਅਤੇ ਅੱਜ ਬਰਾਤ ਜਾਣੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿੰਆਂ ਥਾਣਾ ਛਾਜਲੀ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਮੇਹਰ ਸਿੰਘ ਨੇ ਦੱਸਿਆ ਕਿ ਪਿੰਡ ਉਗਰਾਹਾਂ ਦੇ 26 ਕੁ ਵਰ੍ਹਿਆਂ ਦੇ ਨੌਜਵਾਨ ਸੁਖਦੀਪ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ, ਕੱਲ੍ਹ ਉਸ ਦਾ ਸ਼ਗਨ ਹੋਇਆ ਅਤੇ ਅੱਜ ਬਰਾਤ ਜਾਣੀ ਸੀ, ਘਰ ਵਿੱਚ ਖੁਸ਼ੀ ਦਾ ਮਾਹੌਲ ਸੀ।

ਇਹ ਖਬਰ ਵੀ ਦੇਖੋਨਾਜਾਇਜ਼ ਸੰਬੰਧਾਂ 'ਚ ਰੋੜਾ ਬਣੀ ਸੱਸ ਦਾ ਕੁੱਟ-ਕੁੱਟ ਕੀਤਾ ਕਤਲ

ਉਨ੍ਹਾਂ ਕਿਹਾ ਕਿ ਵਿਆਂਦੜ ਸੁਖਦੀਪ ਸਿੰਘ ਰਾਤ ਨੂੰ ਕਰੀਬ 11 ਵਜੇ ਮੋਟਰਸਾਈਕਲ ਤੇ ਪਿੰਡ ਵਿੱਚ ਹੀ ਆਪਣੇ ਕਿਸੇ ਦੋਸਤ ਦੇ ਘਰ ਜਾ ਰਿਹਾ ਸੀ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਕੇ ਕੰਧ ਵਿੱਚ ਜਾ ਵੱਜਾ ਜਿਸ ਕਾਰਨ ਵਿਆਹ ਵਾਲੇ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ।ਸਹਾਇਕ ਥਾਣੇਦਾਰ ਮੇਹਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

 

Have something to say? Post your comment

Subscribe