ਜਲੰਧਰ : ਇਕ ਪਾਸੇ ਸਾਰਾ ਦੇਸ਼ ਕੋਰੋਨਾ ਨਾਲ ਲੜ ਰਿਹਾ ਹੈ ਤੇ ਦੂਜੇ ਪਾਸੇ ਇਕ ਪੁੱਤਰ ਹੀ ਪਿਉ ਦੇ ਖ਼ੂਨ ਦਾ ਪਿਆਸਾ ਹੋ ਗਿਆ। ਜਲੰਧਰ ਸ਼ਹਿਰ ਦੇ ਗੁਰੂ ਨਾਨਰ ਪੂਰਾ ਵੈਸਟ ਇਲਾਕੇ ਵਿਚ ਇਕ ਪੁੱਤਰ ਵਲੋਂ ਹੀ ਅਪਣੇ ਪਿਤਾ ਨੂੰ ਬੇਰਹਮੀ ਨਾਲ ਕਤਲ ਕਰਨ ਦੀ ਸਨਸਨੀਖੇਜ ਖ਼ਬਰ ਮਿਲੀ ਹੈ, ਜਿਸ ਵਿਚ ਪੁੱਤਰ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿਤਾ । ਘਟਨਾ ਦੇ ਪਿੱਛੇ ਘਰੇਲੂ ਝਗੜੇ ਨੂੰ ਕਾਰਨ ਦਸਿਆ ਜਾ ਰਿਹਾ ਹੈ। ਜਿਸ ਕਾਰਨ ਇਕ ਪੁੱਤਰ ਨੇ ਇਸ ਘਟਨਾ ਨੂੰ ਅੰਜਾਮ ਦਿਤਾ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਆਰੋਪੀ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ। ਗੁਰੂ ਨਾਨਕਪੁਰਾ ਵੈਸਟ ਵਿਚ ਇਸ ਕਤਲ ਦੀ ਵਾਰਦਾਤ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।