ਅੰਮ੍ਰਿਤਸਰ: ਇੱਥੇ ਇੱਕ ਜਾਅਲੀ ਆਈਪੀਐਸ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੌਜਵਾਨ ਦਾ ਨਾਂ ਪਰਵੀਨ ਕੁਮਾਰ ਹੈ ਜਿਸ 'ਤੇ ਪਹਿਲਾਂ ਵੀ 420 ਦੇ 20 ਮਾਮਲੇ ਦਰਜ ਹਨ। ਮੌਜੂਦਾ ਸਮੇਂ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੀ ਪੁਲਿਸ ਵੱਲੋਂ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਜੋ ਆਪਣੇ ਆਪ ਨੂੰ ਸੀਬੀਆਈ ਦਾ ਏਡੀਜੀਪੀ ਦੱਸਦਾ ਸੀ। ਅੰਮ੍ਰਿਤਸਰ ਦੇ ਇੱਕ ਨੌਜਵਾਨ ਤੋਂ ਇਸ ਨੇ ਸੀਬੀਆਈ ਇੰਸਪੈਕਟਰ ਲਵਾਉਣ ਦੇ ਨਾਂ 'ਤੇ 15 ਲੱਖ ਰੁਪਏ ਮੰਗੇ ਸਨ। ਉਸ ਨੌਜਵਾਨ ਨੇ ਠੱਗ ਪਰਵੀਨ ਕੁਮਾਰ ਨੂੰ 60, 000 ਰੁਪਏ ਦੇ ਦਿੱਤੇ ਸਨ।ਮੁਲਜ਼ਮ ਕੋਲ ਵੱਖ-ਵੱਖ ਥਾਵਾਂ ਦੇ ਬਣੇ ਆਧਾਰ ਕਾਰਡ ਹਨ ਤੇ ਸੀਬੀਆਈ ਦੇ ਏਡੀਜੀਪੀ ਦਾ ਨਕਲੀ ਆਈ ਕਾਰਡ ਵੀ ਬਰਾਮਦ ਹੋਇਆ ਹੈ। ਪੁਲਿਸ ਦੇ ਆਹਲਾ ਅਧਿਕਾਰੀਆਂ ਮੁਤਾਬਕ ਇਸ 'ਤੇ ਕਿੱਥੇ ਕਿਵੇਂ ਮਾਮਲੇ ਦਰਜ ਹਨ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।