Wednesday, March 12, 2025
 
BREAKING NEWS
ਮੋਗਾ ਵਿੱਚ ਵਿਆਹ ਦੌਰਾਨ ਚੱਲੀਆਂ ਗੋਲੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਆਉਣਗੇ ਪੰਜਾਬ ਯੂਨੀਵਰਸਿਟੀ ਪੀਐਮ ਮੋਦੀ ਮਾਰੀਸ਼ਸ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤਸੰਭਲ ਮਸਜਿਦ ਮਾਮਲਾ: ਇਲਾਹਾਬਾਦ ਹਾਈ ਕੋਰਟ ਵਿੱਚ ਅੱਜ ਸੁਣਵਾਈਗੁਜਰਾਤ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਪ੍ਰਧਾਨ ਮੰਤਰੀ ਮੋਦੀ ਅੱਜ ਮੁੱਖ ਮਹਿਮਾਨ ਵਜੋਂ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇपीडूज़ पीपल के अथक प्रयासों से ट्राइसिटी के घोड़े दर्दनाक कांटेदार लगाम से हुए मुक्तਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (12 ਮਾਰਚ 2025)ਪ੍ਰੋਟੀਨ ਦੀ ਕੋਈ ਕਮੀ ਨਹੀਂ ਹੋਵੇਗੀ, ਆਪਣੀ ਖੁਰਾਕ ਵਿੱਚ ਇਨ੍ਹਾਂ ਸ਼ਾਕਾਹਾਰੀ ਭੋਜਨਾਂ ਨੂੰ ਸ਼ਾਮਲ ਕਰੋਆਪ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਸਰਹੱਦ ਪਾਰ ਤੋਂ ਡਰੱਗ ਤਸਕਰੀ 'ਤੇ ਚਰਚਾ ਲਈ ਮੁਲਤਵੀ ਪ੍ਰਸਤਾਵ ਕੀਤਾ ਪੇਸ਼

ਪੰਜਾਬ

ਪੰਜਾਬ ਪੁਲਿਸ ਵੱਲੋਂ ਸੜਕ ਸੁਰੱਖਿਆ ਸਬੰਧੀ ਹੋਰਨਾਂ ਪਹਿਲਕਦਮੀਆਂ ਲਈ ਰਾਹਗਿਰੀ ਫਾਊਂਡੇਸ਼ਨ ਅਤੇ ਅਰਬਨ ਲੈਬ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ

March 11, 2025 09:18 PM

ਪੰਜਾਬ ਪੁਲਿਸ ਵੱਲੋਂ ਸੜਕ ਸੁਰੱਖਿਆ ਸਬੰਧੀ ਹੋਰਨਾਂ ਪਹਿਲਕਦਮੀਆਂ ਲਈ ਰਾਹਗਿਰੀ ਫਾਊਂਡੇਸ਼ਨ ਅਤੇ ਅਰਬਨ ਲੈਬ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ

— ਇਸ ਤਾਲਮੇਲ ਦਾ ਉਦੇਸ਼ ਸੜਕ ਸੁਰੱਖਿਆ, ਲਾਗੂਕਰਨ ਅਤੇ ਲੋਕਾਂ ਦਰਮਿਆਨ ਜਾਗਰੂਕਤਾ ਨੂੰ ਵਧਾਉਣਾ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ, 11 ਮਾਰਚ:

ਸੜਕ ਸੁਰੱਖਿਆ, ਕਾਨੂੰਨ ਲਾਗੂ ਕਰਨ, ਸ਼ਹਿਰੀ ਆਵਾਜਾਈ ਅਤੇ ਲੋਕਾਂ ਦਰਮਿਆਨ ਜਾਗਰੂਕਤਾ ਨੂੰ ਵਧਾਉਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਰਾਹਗਿਰੀ ਫਾਊਂਡੇਸ਼ਨ ਅਤੇ ਦ ਅਰਬਨ ਲੈਬ ਫਾਊਂਡੇਸ਼ਨ ਨਾਲ ਦੋ ਸਮਝੌਤੇ ਸਹੀਬੱਧ ਕੀਤੇ।

ਦੱਸਣਯੋਗ ਹੈ ਕਿ ਇਹਨਾਂ ਸਮਝੌਤਿਆਂ 'ਤੇ ਸ਼ੈਲੀ ਕੁਲਸ਼੍ਰੇਸ਼ਠ ਅਤੇ ਅਭਿਜੀਤ ਲੋਕਰੇ ਨੇ ਆਨਲਾਈਨ ਅਤੇ ਆਫਲਾਈਨ ਦੋਵਾਂ ਮਾਧਿਅਮਾਂ ਜ਼ਰੀਏ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਟ੍ਰੈਫਿਕ ਅਤੇ ਸੜਕ ਸੁਰੱਖਿਆ ਏ.ਐਸ. ਰਾਏ ਤੇ ਸਾਰਿਕਾ ਪਾਂਡਾ ਭੱਟ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ।
ਏਡੀਜੀਪੀ ਏ.ਐਸ. ਰਾਏ ਅਤੇ ਸੜਕਾਂ ਦੀ ਸੁਰੱਖਿਆ ਪ੍ਰਤੀ ਟੀਮ ਦੇ ਸਮਰਪਣ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਰਾਹਗਿਰੀ ਫਾਊਂਡੇਸ਼ਨ ਅਤੇ ਦ ਅਰਬਨ ਲੈਬ ਫਾਊਂਡੇਸ਼ਨ ਨਾਲ ਸਮਝੌਤਿਆਂ ਰਾਹੀਂ ਟ੍ਰੈਫਿਕ ਪ੍ਰਬੰਧਨ ਅਤੇ ਆਵਾਜਾਈ ਲਈ ਡੇਟਾ-ਅਧਾਰਿਤ ਪਹੁੰਚ ਅਪਣਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਤਾਲਮੇਲ ਸੂਬੇ ਵਿੱਚ ਸੜਕ ਸੁਰੱਖਿਆ, ਲਾਗੂਕਰਨ ਅਤੇ ਲੋਕਾਂ ਦਰਮਿਆਨ ਜਾਗਰੂਕਤਾ ਨੂੰ ਵਧਾਉਣ ਵਿੱਚ ਸਹਾਈ ਹੋਵੇਗਾ।

ਸੜਕ ਸੁਰੱਖਿਆ ਲਈ ਬਹੁ-ਦਿਸ਼ਾਈ ਪਹੁੰਚ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਏਡੀਜੀਪੀ ਏ.ਐਸ. ਰਾਏ ਨੇ ਕਿਹਾ ਕਿ ਇਨਫੋਰਸਮੈਂਟ ਏਜੰਸੀਆਂ ਨੂੰ ਸੜਕਾਂ ਦੀ ਸੁਰੱਖਿਆ ਨੂੰ ਵਿਆਪਕ ਤੌਰ 'ਤੇ ਹੱਲ ਕਰਨ ਲਈ ਸਾਰੇ ਭਾਈਵਾਲਾਂ ਤੋਂ ਸਹਿਯੋਗੀ ਯਤਨਾਂ ਦੀ ਲੋੜ ਹੈ। ਰਾਹਗਿਰੀ ਫਾਊਂਡੇਸ਼ਨ ਅਤੇ ਦ ਅਰਬਨ ਲੈਬ ਫਾਊਂਡੇਸ਼ਨ ਦੋਵੇਂ ਆਪਣੋ-ਆਪਣੇ ਖੇਤਰਾਂ ਵਿੱਚ ਮੋਹਰੀ ਹਨ ਅਤੇ ਇਹ ਗਠਜੋੜ ਪੰਜਾਬ ਵਿੱਚ ਇਨਫੋਰਸਮੈਂਟ ਸਮਰੱਥਾਵਾਂ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗਾ।

ਉਨ੍ਹਾਂ ਕਿਹਾ ਕਿ ਇਹ ਤਾਲਮੇਲ ਖੋਜ, ਨੀਤੀ ਦੀ ਵਕਾਲਤ, ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਅਤੇ ਸੜਕ ਸੁਰੱਖਿਆ ਉਪਾਵਾਂ ਦੇ ਵਿਵਹਾਰਕ ਲਾਗੂਕਰਨ 'ਤੇ ਕੇਂਦ੍ਰਿਤ ਹੋਣਗੇ, ਜੋ ਸੁਰੱਖਿਅਤ ਸੜਕਾਂ ਬਣਾਉਣ ਲਈ ਪੰਜਾਬ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨਗੇ।

ਰਾਹਗਿਰੀ ਫਾਊਂਡੇਸ਼ਨ ਦੀ ਨੁਮਾਇੰਦਗੀ ਕਰਨ ਵਾਲੀ ਸਾਰਿਕਾ ਪਾਂਡਾ ਭੱਟ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਟ੍ਰੈਫਿਕ ਪੁਲਿਸ ਵਿੱਚ ਇੱਕ ਸਮਰਪਿਤ ਖੋਜ ਵਿੰਗ ਸਥਾਪਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਇਹ ਪਹਿਲ ਸੜਕ ਸੁਰੱਖਿਆ ਲਈ ਇੱਕ ਹੋਰ ਵਿਗਿਆਨਕ, ਡੇਟਾ-ਅਧਾਰਤ ਪਹੁੰਚ ਨੂੰ ਸਮਰੱਥ ਬਣਾਏਗਾ।

ਦ ਅਰਬਨ ਲੈਬ ਫਾਊਂਡੇਸ਼ਨ ਦੇ ਅਭਿਜੀਤ ਲੋਕਰੇ ਨੇ ਕਿਹਾ ਕਿ ਉਹ ਸੜਕ ਸੁਰੱਖਿਆ ਸਬੰਧੀ ਪੰਜਾਬ ਪੁਲਿਸ ਦੇ ਯਤਨਾਂ ਬਾਰੇ ਜਾਣਕਾਰੀ ਲੈਣ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੀ ਉਮੀਦ ਕਰਦੇ ਹਨ। ਉਹਨਾਂ ਅੱਗੇ ਕਿਹਾ ਕਿ ਇਹ ਭਾਈਵਾਲੀ ਟ੍ਰੈਫਿਕ ਪ੍ਰਬੰਧਨ ਅਤੇ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਬਹੁਤ ਪ੍ਰਭਾਵਸ਼ਾਲੀ ਹੋਵੇਗੀ।

ਇਸ ਮੌਕੇ ਪੰਜਾਬ ਸੜਕ ਸੁਰੱਖਿਆ ਅਤੇ ਟ੍ਰੈਫਿਕ ਖੋਜ ਕੇਂਦਰ ਦੇ ਡਾਇਰੈਕਟਰ ਅਤੇ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਵੀ ਮੌਜੂਦ ਸਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਮੋਗਾ ਵਿੱਚ ਵਿਆਹ ਦੌਰਾਨ ਚੱਲੀਆਂ ਗੋਲੀਆਂ

ਮੋਹਿੰਦਰ ਭਗਤ ਵੱਲੋਂ ਪੈਸਕੋ ਦੇ ਕੰਮਕਾਜ ਦੀ ਸਮੀਖਿਆ, ਸਾਬਕਾ ਸੈਨਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਦੇ ਆਦੇਸ਼

ਪੰਜਾਬੀ ਯੂਨੀਵਰਸਿਟੀ ਵਿਖੇ ਇੰਟਰ-ਹੋਸਟਲ ਖੇਡ ਮੁਕਾਬਲੇ ਕਰਵਾਏ ਗਏ

ਪੰਜਾਬ ਸਰਕਾਰ ਵੱਲੋਂ ਨਰਮੇ ਦੀ ਕਾਸ਼ਤ ਅਧੀਨ ਰਕਬੇ ਵਿੱਚ ਕੀਤਾ ਜਾਵੇਗਾ ਵਾਧਾ

ਪਲੇਸਮੈਂਟ ਕੈਂਪ ’ਚ 123 ਉਮੀਦਵਾਰ ਰੋਜ਼ਗਾਰ ਲਈ ਸ਼ਾਰਟਲਿਸਟ

'ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲਿਸ ਵੱਲੋਂ 11ਵੇਂ ਦਿਨ 580 ਥਾਵਾਂ 'ਤੇ ਛਾਪੇਮਾਰੀ; 110 ਨਸ਼ਾ ਤਸਕਰ ਕਾਬੂ

ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ 1947 ਤੋਂ ਲੈ ਕੇ ਹੁਣ ਤੱਕ ਦੀਆਂ ਵਿਧਾਨ ਸਭਾ ਦੀਆਂ ਕਾਰਵਾਈਆਂ/ਡਿਬੇਟਸ ਤੱਕ ਪਹੁੰਚ ਲਈ ਸਰਚਏਬਲ ਇੰਜਣ ਲਾਂਚ ਕੀਤਾ

ਚੋਣ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਅਪਨਾਉਣ ਦਾ ਸੱਦਾ

ਵੋਟ ਜਾਗਰੂਕਤਾ ਹਿੱਤ ਸ੍ਰੀ ਚਮਕੌਰ ਸਾਹਿਬ ਵਿਖੇ ਨਾਇਬ ਤਹਿਸੀਲਦਾਰ ਦੀ ਪ੍ਰਧਾਨਗੀ 'ਚ ਹੋਈ ਇਕੱਤਰਤਾ

 
 
 
 
Subscribe