ਪਲੇਸਮੈਂਟ ਕੈਂਪ ’ਚ 123 ਉਮੀਦਵਾਰ ਰੋਜ਼ਗਾਰ ਲਈ ਸ਼ਾਰਟਲਿਸਟ
ਜਲੰਧਰ, 11 ਮਾਰਚ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਅੱਜ ਸਥਾਨਕ ਪ੍ਰੇਮ ਚੰਦ ਮਾਰਕੰਡਾ ਐੱਸ. ਡੀ. ਕਾਲਜ (ਲੜਕੀਆਂ) ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ, ਜਿਸ ਵਿੱਚ 123 ਉਮੀਦਵਾਰ ਰੋਜ਼ਗਾਰ ਲਈ ਸ਼ਾਰਟਲਿਸਟ ਕੀਤੇ ਗਏ।
ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਐਲ.ਆਈ.ਸੀ., ਐਨ.ਆਈ.ਆਈ.ਟੀ., ਫੈਡਰਲ ਏਜੇਸ, ਰਿੰਪੀ’ਸ ਮੇਕਓਵਰ, ਬੀ ਸਟਾਈਲਿਸ਼, ਲੈਕਮੇ, ਪ੍ਰੋਮਾਸਟਰ, ਨਿਖਿਲ ਐਂਡ ਰਵੇਂਦਰਾ, ਏ.ਜੀ. ਇੰਟਰਨੈਸ਼ਨਲ, ਕਾਹਨਾ ਕਿਸ਼ੋਰ ਕ੍ਰਿਏਸ਼ਨ, ਕੈਪੀਟਲ ਫਾਇਨਾਂਸ ਬੈਂਕ, ਯੂਨੀਕ ਕਰੀਅਰਸ, ਕਿਆਰਾ ਕੰਸਲਟੈਂਸੀ ਸਰਵਿਸਿਜ਼, 07 ਸਲਿਊਸ਼ਨ (ਆਈ.ਟੀ.) ਕੋਡਰ ਰੂਟ ਆਦਿ ਕੰਪਨੀਆਂ ਨੇ ਭਾਗ ਲਿਆ। ਕੈਂਪ ਦੌਰਾਨ ਪਹੁੰਚੇ 226 ਉਮੀਦਵਾਰਾਂ ਵਿੱਚੋਂ 123 ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਨੌਕਰੀਆਂ ਲਈ ਸ਼ਾਰਟਲਿਸਟ ਕੀਤਾ ਗਿਆ।
ਨੀਲਮ ਮਹੇ ਨੇ ਦੱਸਿਆ ਕਿ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਇੰਟਰਵਿਊ ਲਈ ਲੋੜੀਂਦੇ ਸਕਿੱਲਸ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਬਾਇਓਡਾਟਾ ਲਿਖਣ ਬਾਰੇ ਨੁਕਤੇ ਵੀ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਗਈ।
ਪਲੇਸਮੈਂਟ ਕੈਂਪ ਦੌਰਾਨ ਸ਼ਾਰਟਲਿਸਟ ਹੋਏ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਡਾਇਰੈਕਟਰ ਨੇ ਨੌਜਵਾਨਾਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਮੇਂ-ਸਮੇਂ ’ਤੇ ਲਗਾਏ ਜਾਂਦੇ ਅਜਿਹੇ ਪਲੇਸਮੈਂਟਾਂ ਕੈਂਪਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪਲਾਈਨ ਨੰ. 90569-20100 ’ਤੇ ਸੰਪਰਕ ਵੀ ਕਰ ਸਕਦੇ ਹਨ।