Friday, November 22, 2024
 

ਸੰਸਾਰ

ਸਮਾਜਿਕ ਦੂਰੀ ਬਣਾਈ ਰੱਖਣ ਲਈ ਬਣਾਏ ਵਿਲੱਖਣ 'ਬੂਟ'

June 01, 2020 09:20 AM

ਬੁਖਾਰੇਸਟ : ਕੋਵਿਡ-19 ਮਹਾਮਾਰੀ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਦੇ ਇਨਫੈਕਸ਼ਨ (virus infection) ਤੋਂ ਬਚਣ ਲਈ ਕਈ ਤਰੀਕੇ ਵਰਤੇ ਜਾ ਰਹੇ ਹਨ। ਇਸ ਕਾਰਨ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਵੀ ਬਦਲਣੀ ਪਈ ਹੈ। ਭਾਵੇਕਿ ਕੁਝ ਲੋਕ ਨਵੇਂ ਤਰੀਕੇ ਤੇਜ਼ੀ ਨਾਲ ਅਪਨਾ ਰਹੇ ਹਨ। ਇਸੇ ਲੜੀ ਵਿਚ ਜਿੱਥੇ ਜਰਮਨੀ ਵਿਚ ਸੋਸ਼ਲ ਡਿਸਟੈਂਸਿੰਗ (social distancing cap) ਕੈਪ ਨਜ਼ਰ ਆਈ ਸੀ ਉੱਥੇ ਹੁਣ ਰੋਮਾਨੀਆ ਵਿਚ ਇਕ ਨਿਰਮਾਤਾ ਨੇ ਖਾਸ ਤਰ੍ਹਾਂ ਦੇ ਬੂਟ ਬਣਾਏ ਹਨ।

ਲੰਬੀ ਨੱਕ ਵਾਲੇ ਇਹ ਬੂਟ ਸਮਾਜਿਕ ਦੂਰੀ ਕਾਇਮ ਰੱਖਣ ਲਈ ਬਣਾਏ ਗਏ ਹਨ। ਫਿਲਹਾਲ ਸਮਾਜਿਕ ਦੂਰੀ ਦਾ ਮਹੱਤਵ ਲੋਕ ਚੰਗੀ ਤਰ੍ਹਾਂ ਨਾਲ ਸਮਝ ਚੁੱਕੇ ਹਨ। ਵਿਦੇਸ਼ਾਂ ਵਿਚ ਤਾਲਾਬੰਦੀ ਦਾ ਅਸਰ ਖਤਮ ਹੋ ਰਿਹਾ ਹੈ। ਇੱਥੇ ਜ਼ਿੰਦਗੀ ਹੌਲੀ-ਹੌਲੀ ਪਟਰੀ 'ਤੇ ਪਰਤ ਰਹੀ ਹੈ। ਭਾਵੇਂਕਿ ਲੋਕਾਂ ਵਿਚ ਅਜੀਬ ਜਿਹਾ ਡਰ ਦੇਖਿਆ ਜਾ ਸਕਦਾ ਹੈ। ਰੈਸਟੋਰੈਂਟ, ਦੁਕਾਨਾਂ, ਬਜ਼ਾਰ, ਮਾਲ ਆਦਿ ਖੋਲ੍ਹੇ ਜਾ ਰਹੇ ਹਨ ਪਰ ਹਰ ਪਾਸੇ ਸਾਵਧਾਨੀ ਵੀ ਵਰਤੀ ਜਾ ਰਹੀ ਹੈ। ਇਹਨਾਂ ਸਾਵਧਾਨੀਆਂ ਦੇ ਕਾਰਨ ਤਬਦੀਲੀ ਵੀ ਸਾਫ ਨਜ਼ਰ ਆ ਰਹੀ ਹੈ।
ਇਸ ਕੜੀ ਵਿਚ ਰੋਮਾਨੀਆ (Romania) ਦੇ ਕਲੂਨ ਸ਼ਹਿਰ ਵਿਚ ਰਹਿਣ ਵਾਲੇ ਬੂਟ ਨਿਰਮਾਤਾ ਗ੍ਰੇਗਰੀ ਲੂਪ ਨੇ ਖਾਸ ਤਰ੍ਹਾਂ ਦੇ ਲੰਬੀ ਨੱਕ ਵਾਲੇ ਬੂਟ ਬਣਾਏ ਹਨ ਤਾਂ ਜੋ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਹੋ ਸਕੇ। ਇਹਨਾਂ ਬੂਟਾਂ ਨੂੰ ਬਣਾਉਂਦੇ ਸਮੇਂ ਗ੍ਰੇਗਰੀ ਨੇ ਬੂਟਾਂ ਦੀ ਲੁਕ ਅਤੇ ਗਾਹਕ ਦੇ ਆਰਾਮ ਦਾ ਵੀ ਪੂਰਾ ਧਿਆਨ ਰੱਖਿਆ ਹੈ। ਅਸਲ ਵਿਚ ਗ੍ਰੇਗਰੀ ਨੇ ਦੇਖਿਆ ਕਿ ਉਹਨਾਂ ਨੇ ਇੱਥੇ ਲੋਕ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਨਹੀਂ ਕਰ ਰਹੇ ਹਨ। 
ਇਸ ਦੇ ਬਾਅਦ ਉਹਨਾਂ ਨੂੰ ਇਸ ਤਰ੍ਹਾਂ ਦੇ ਬੂਟ ਬਣਾਉਣ ਦਾ ਖਿਆਲ ਆਇਆ। ਉਹਨਾਂ ਨੇ ਯੂਰਪੀਅਨ ਸਾਈਜ 75 ਦੇ ਨਾਪ ਦੇ ਬੂਟ ਬਣਾਏ ਹਨ ਜੋ ਸਧਾਰਨ ਬੂਟਾਂ ਨਾਲੋਂ ਕਰੀਬ 3 ਗੁਣਾ ਲੰਬੇ ਹਨ। ਗ੍ਰੇਗਰੀ ਨੇ ਕਿਹਾ, ''ਤੁਸੀਂ ਦੇਖ ਸਕਦੇ ਹੋ ਕਿ ਲੋਕ ਸੜਕਾਂ 'ਤੇ ਚੱਲ ਰਹੇ ਹਨ ਅਤੇ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕਰ ਰਹੇ ਹਨ। ਮੈਨੂੰ ਇਹ ਠੀਕ ਨਹੀਂ ਲੱਗਾ ਅਤੇ ਮੈਂ ਇਹ ਲੰਬੇ ਨੋਕ ਵਾਲੇ ਬੂਟ ਬਣਾਏ।'' 
ਉਹਨਾਂ ਨੇ ਦੱਸਿਆ ਕਿ ਜਦੋਂ ਦੋ ਵਿਅਕਤੀ ਉਹਨਾਂ ਦੇ ਬਣਾਏ ਬੂਟ ਪਾਉਣਗੇ ਤਾਂ ਉਹਨਾਂ ਵਿਚ ਖੁਦ ਹੀ ਕਰੀਬ ਡੇਢ ਮੀਟਰ ਦੀ ਦੂਰੀ ਬਣ ਜਾਵੇਗੀ। ਉਹਨਾਂ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ (coronavirus pandemic) ਕਾਰਨ ਰੋਮਾਨੀਆ ਦਾ ਬੂਟ ਕਾਰੋਬਾਰ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ ਹੈ। ਕਿਉਂਕਿ ਦੁਕਾਨਾਂ, ਬਾਜ਼ਾਰ, ਮਾਲ, ਹਵਾਈ ਅੱਡੇ ਅਤੇ ਹੋਰ ਸਾਰੀਆਂ ਥਾਵਾਂ ਬੰਦ ਹਨ ਪਰ ਉਹਨਾਂ ਨੇ ਆਸ ਜ਼ਾਹਰ ਕੀਤੀ ਹੈ ਕਿ ਸਥਿਤੀ ਜਲਦੀ ਹੀ ਸਧਾਰਨ ਹੋਵੇਗੀ। ਇੱਥੇ ਦੱਸ ਦਈਏ ਕਿ ਰੋਮਾਨੀਆ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ ਕਰੀਬ 20 ਹਜ਼ਾਰ ਮਾਮਲੇ ਸਾਹਮਣੇ ਆਏ ਹਨ ਜਦਕਿ ਕਰੀਬ 1250 ਲੋਕਾਂ ਦੀ ਮੌਤ ਹੋ ਚੁੱਕੀ ਹੈ।

 
 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe