ਅੱਜ ਦਿੱਲੀ ਵਿੱਚ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਦਾ ਵਿਆਹ ਤੇਜਵੀਰ ਸਿੰਘ ਨਾਲ ਸਿੱਖ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ। ਇਸ ਮੌਕੇ ਬਾਦਲ ਪਰਿਵਾਰ ਦੇ ਮੈਂਬਰਾਂ ਅਤੇ ਸਕੇ ਸਬੰਧੀਆਂ ਤੋਂ ਇਲਾਵਾ ਮੁਲਕ ਭਰ ਵਿੱਚੋਂ ਵੱਖ ਵੱਖ ਖੇਤਰਾਂ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਵੱਖ ਵੱਖ ਪਾਰਟੀਆਂ ਦੇ ਸਿਆਸੀ ਨੇਤਾ, ਧਾਰਮਿਕ ਅਤੇ ਸਮਾਜਿਕ ਖੇਤਰ ਦੀਆ ਹਸਤੀਆਂ ਵੀ ਸ਼ਾਮਲ ਸਨ। ਕਾਫ਼ੀ ਗਿਣਤੀ ਵਿੱਚ ਅਕਾਲੀ ਨੇਤਾ ਵੀ ਮੌਜੂਦ ਸਨ। ਵਿਆਹ ਵਿੱਚ ਸ਼ਾਮਲ ਨਾਮਵਰ ਹਸਤੀਆਂ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਪਿਯੂਸ਼ ਗੋਇਲ, ਨਿਤਿਨ ਗਡਕਰੀ, ਰਵੀ ਪ੍ਰਕਾਸ਼, ਅਖਿਲੇਸ਼ ਯਾਦਵ, ਅਨੁਰਾਗ ਠਾਕੁਰ, ਚੌਟਾਲਾ ਪਰਿਵਾਰ ਵਿੱਚੋਂ ਅਭੈ ਚੌਟਾਲਾ, ਦੁਸ਼ਅੰਤ ਚੌਟਾਲਾ, ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਦਿੱਲੀ ਤੋਂ ਸਰਨਾ ਭਰਾ, ਨਿਰੇਸ਼ ਗੁਜਰਾਲ, ਮਨਜੀਤ ਸਿੰਘ ਜੀ.ਕੇ, ਅਰਵਿੰਦ ਖੰਨਾ, ਕਾਕਾ ਰਣਦੀਪ ਸਿੰਘ, ਡਾ. ਪ੍ਰਮੋਧ ਕੁਮਾਰ ਅਤੇ ਪੀਟੀਸੀ ਦੇ ਐਮ.ਡੀ ਰਵਿੰਦਰਾ ਨਰਾਇਣ ਵੀ ਸ਼ਾਮਲ