Tuesday, February 11, 2025
 

ਪੰਜਾਬ

ਲੀਗਲ ਮੈਟਰੋਲੋਜੀ ਵਿੰਗ ਵੱਲੋਂ ਲੀਗਲ ਮੈਟਰੋਲੋਜੀ ਐਕਟ, 2009 ਦੀ ਉਲੰਘਣਾ ਕਰਨ ਵਾਲਿਆਂ ਤੋਂ 21 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਤਰ

February 07, 2025 05:50 PM


ਕਦਮ ਦਾ ਉਦੇਸ਼ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਅਤੇ ਵੇਚੀਆਂ ਤੇ ਖਰੀਦੀਆਂ ਗਈਆਂ ਵਸਤਾਂ ਦਾ ਦਾਅਵੇ ਅਨੁਸਾਰ ਸਹੀ ਮਾਤਰਾ ਵਿੱਚ ਹੋਣਾ ਯਕੀਨੀ ਬਣਾਉਣਾ

ਚੰਡੀਗੜ੍ਹ, 7 ਫਰਵਰੀ:


ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਲੀਗਲ ਮੈਟਰੋਲੋਜੀ ਵਿੰਗ ਨੇ 31 ਜਨਵਰੀ, 2025 ਤੱਕ ਲੀਗਲ ਮੈਟਰੋਲੋਜੀ ਐਕਟ, 2009 ਅਤੇ ਇਸਦੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਤੋਂ 21 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕਤਰ ਕੀਤਾ ਹੈ ਅਤੇ 1568 ਚਲਾਨ ਜਾਰੀ ਕੀਤੇ ਹਨ।
ਇਸ ਕਦਮ ਦਾ ਮੁੱਖ ਉਦੇਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਟੀਚੇ ਅਨੁਸਾਰ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਣਾ ਹੈ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਇਸ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਜ਼ਿਕਰਯੋਗ ਹੈ ਕਿ ਆਮ ਭਾਸ਼ਾ ਵਿੱਚ ਪਹਿਲਾਂ ਨਾਪ-ਤੋਲ ਵਿਭਾਗ ਵਜੋਂ ਜਾਣੇ ਜਾਂਦੇ ਇਸ ਵਿੰਗ ਨੂੰ ਪੰਜਾਬ ਭਰ ਦੇ ਸਾਰੇ ਵਪਾਰਕ ਅਦਾਰਿਆਂ ਦੀ ਨਾਪ-ਤੋਲ ਨਾਲ ਸਬੰਧਤ ਜਾਂਚ ਅਤੇ ਨਿਰੀਖਣ ਦਾ ਕਾਰਜ ਸੌਂਪਿਆ ਗਿਆ ਹੈ।
ਲੀਗਲ ਮੈਟਰੋਲੋਜੀ ਆਰਗੇਨਾਈਜ਼ੇਸ਼ਨ ਦਾ ਮੁੱਖ ਉਦੇਸ਼ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਇਹ ਯਕੀਨੀ ਬਣਾਉਣਾ ਹੈ ਕਿ ਵੇਚੀਆਂ ਅਤੇ ਖਰੀਦੀਆਂ ਗਈਆਂ ਵਸਤਾਂ ਦਾਅਵੇ ਅਨੁਸਾਰ ਸਹੀ ਮਾਤਰਾ ਵਿੱਚ ਹਨ।
ਦੱਸਣਯੋਗ ਹੈ ਕਿ ਲੀਗਲ ਮੈਟਰੋਲੋਜੀ ਐਕਟ, 2009 ਤਹਿਤ ਲੀਗਲ ਮੈਟਰੋਲੋਜੀ (ਜਨਰਲ) ਨਿਯਮ, 2011, ਲੀਗਲ ਮੈਟਰੋਲੋਜੀ (ਨੈਸ਼ਨਲ ਸਟੈਂਡਰਡ) ਨਿਯਮ, 2011, ਲੀਗਲ ਮੈਟਰੋਲੋਜੀ (ਗਿਣਤੀ) ਨਿਯਮ, 2011, ਲੀਗਲ ਮੈਟਰੋਲੋਜੀ (ਮਾਡਲ ਪ੍ਰਵਾਨਗੀ) ਨਿਯਮ, 2011, ਲੀਗਲ ਮੈਟਰੋਲੋਜੀ (ਪੈਕਡ ਵਸਤਾਂ) ਨਿਯਮ, 2011, ਲੀਗਲ ਮੈਟਰੋਲੋਜੀ (ਸਰਕਾਰ ਦੁਆਰਾ ਪ੍ਰਵਾਨਿਤ ਟੈਸਟ ਸੈਂਟਰਜ਼) ਨਿਯਮ, 2013 ਨਿਯਮ ਲਾਗੂ ਕੀਤੇ ਗਏ ਹਨ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਉਕਤ ਐਕਟ ਦੀ ਧਾਰਾ 53 ਦੁਆਰਾ ਪ੍ਰਾਪਤ ਸ਼ਕਤੀਆਂ ਤਹਿਤ ਪੰਜਾਬ ਲੀਗਲ ਮੈਟਰੋਲੋਜੀ (ਇਨਫੋਰਸਮੈਂਟ) ਨਿਯਮ, 2013 ਤਿਆਰ ਅਤੇ ਲਾਗੂ ਕੀਤੇ ਹਨ।
ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਇਹ ਭਰੋਸਾ ਦਿੱਤਾ ਹੈ ਕਿ ਉਪਰੋਕਤ ਐਕਟ ਅਤੇ ਇਸਦੇ ਸਾਰੇ ਨਿਯਮਾਂ ਦੀ ਪਾਲਣਾ ਨੇੜ ਭਵਿੱਖ ਵਿੱਚ ਹੋਰ ਵੀ ਸਖਤੀ ਨਾਲ ਯਕੀਨੀ ਬਣਾਈ ਜਾਵੇਗੀ ਤਾਂ ਜੋ ਵਿਭਾਗ ਦੇ ਕੰਮਕਾਜ ਵਿੱਚ ਹੋਰ ਵੀ ਪਾਰਦਰਸ਼ਿਤਾ ਲਿਆਂਦੀ ਜਾ ਸਕੇ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਡੱਲੇਵਾਲ ਦੀ ਡਾਕਟਰੀ ਸਹੂਲਤ 7 ਦਿਨਾਂ ਬਾਅਦ ਸ਼ੁਰੂ ਹੋਵੇਗੀ

ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ

ਯੂਨਾਈਟਿਡ ਸਿੱਖਜ਼ ਨੇ ਉਦਮੀਆਂ ਅਤੇ ਵਪਾਰੀਆਂ ਨੂੰ ਇੱਕਠੇ ਕਰਨ ਲਈ ਪ੍ਰਾਜੈਕਟ ਸ਼ੁਰੂ ਕੀਤਾ

ਪੰਜਾਬ ਵਿੱਚ 5 ਦਿਨਾਂ ਵਿੱਚ ਤਾਪਮਾਨ 3 ਡਿਗਰੀ ਵਧੇਗਾ

ਨੌਜਵਾਨਾਂ ਨੂੰ ਅਮਰੀਕਾ ਭੇਜਣ ਵਾਲੇ ਏਜੰਟਾਂ ਵਿਰੁੱਧ ਕਾਰਵਾਈ ਸ਼ੁਰੂ

ਪੜ੍ਹੋ ਅੱਜ ਦੇ ਮੌਸਮ ਦਾ ਹਾਲ

ਵਜੀਫਾ ਸਕੀਮ ਦਾ ਲਾਭ ਲੈਣ ਲਈ ਕਿਰਤੀ ਦੀ ਦੋ ਸਾਲ ਦੀ ਸਰਵਿਸ ਦੀ ਸ਼ਰਤ ਖਤਮ: ਸੌਂਦ

ਪੰਜਾਬ ਵਿਚ ਪਵੇਗਾ ਮੀਂਹ ਜਾਂ ਵਧੇਗਾ ਤਾਪਮਾਨ ? ਪੜ੍ਹੋ

ਸੁਖਬੀਰ ਬਾਦਲ ਨੇ ਦੇਸ਼ ਨਿਕਾਲੇ 'ਤੇ ਅਮਰੀਕਾ ਦੀ ਨਿੰਦਾ ਕੀਤੀ, ਟ੍ਰੈਵਲ ਏਜੰਟਾਂ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ 'ਤੇ ਸਵਾਲ ਉਠਾਏ

ਜਲੰਧਰ ਦਾ ਇੱਕ ਨੌਜਵਾਨ ਜਿਸਨੂੰ ਕੱਲ੍ਹ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਹੋਇਆ ਲਾਪਤਾ

 
 
 
 
Subscribe