ਨਵਾਂ ਸ਼ਹਿਰ : ਨਵਾਂਸ਼ਹਿਰ ਜ਼ਿਲੇ ਦੇ ਪਿੰਡ ਰਾਣੇਵਾਲ ਦੇ ਅੰਮ੍ਰਰਿਤਧਾਰੀ ਨੌਜਵਾਨ ਦਾ ਬੀਤੀ ਰਾਤ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ 25 ਮਈ ਰਾਤ ਕਰੀਬ 9 ਵਜੇ ਪਰਮਜੀਤ ਸਿੰਘ ਪੁਤੱਰ ਸ਼੍ਰੀ ਬੂਝਾ ਸਿੰਘ ਉਮਰ ਲੱਗਭੱਗ 39 ਸਾਲ ਵਾਸੀ ਰਾਣੇਵਾਲ ਆਪਣੀ ਫੀਡ ਦੀ ਦੁਕਾਨ ਮਜਾਰਾ ਕਲਾਂ ਤੋਂ ਰੋਜ਼ਾਨਾ ਦੀ ਤਰਾਂ ਪਿੰਡ ਰਾਣੇਵਾਲ ਨੂੰ ਆ ਰਿਹਾ ਸੀ ਤੇ ਉਸ ਦੇ ਨਾਲ ਪਿੰਡ ਦਾ ਵਸਨੀਕ ਪ੍ਰੀਤਮ ਸਿੰਘ ਵੀ ਸੀ ਤਾਂ ਉਸਨੂੰ ਪਿੰਡ ਦੇ ਹੀ ਕੁੱਝ ਨੌਜਵਾਨਾਂ ਵਲੋਂ ਜਿਨਾਂ ਨਾਲ ਪਹਿਲਾਂ ਹੀ ਪਰਮਜੀਤ ਸਿੰਘ ਨਾਲ ਰੰਜ਼ਸ਼ ਸੀ ਨੂੰ ਰੋਕਿਆ ਤੇ ਉਸ ਉੱਪਰ ਜੀਪ ਚੜ੍ਹਾ ਕੇ ਉਸ ਨੂੰ ਬੇਰਹਿਮੀ ਨਾਲ ਕੁਚਲਿਆ,
ਜਦਕਿ ਪ੍ਰੀਤਮ ਸਿੰਘ ਵੀ ਜੀਪ ਦੀ ਲਪੇਟ ਵਿੱਚ ਆ ਕੇ ਡਿਗ ਪਿਆ ਤੇ ਉਸਦੀ ਬਾਂਹ ਟੁੱਟ ਗਈ। ਪਿੰਡ ਦੇ ਕੁਝ ਸੈਰ ਕਰ ਰਹੇ ਵਿਅਕਤੀਆਂ ਵਲੋਂ ਪਰਮਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਉਸ ਦੇ ਘਰਦਿਆਂ ਨਾਲ ਨਵਾਂ ਸ਼ਹਿਰ ਹਸਪਤਾਲ ਵਿਖੇ ਪਹੁੰਚਾਇਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਿਮਤ੍ਰਕ ਕਰਾਰ ਦਿੱਤਾ ਗਿਆ। ਪੁਲਿਸ ਵਲੋਂ ਇਸ ਸਬੰਧੀ ਦੋ ਦੋਸ਼ੀਆਂ ਚਰਨਜੀਤ ਸਿੰਘ ਪੁੱਤਰ ਜਸਪਾਲ ਸਿੰਘ ਤੇ ਗੁਰਮੁਖ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਾਣੇਵਾਲ ਵਿਰੁੱਧ ਧਾਰਾ 302, 34, 427 ਆਈ ਪੀ ਸੀ ਤਹਿਤ ਮੁਕਦਮਾ ਨੰਬਰ 39 ਮਿਤੀ 26/05 20 ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।