ਨਿਊਯਾਰਕ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਟਰੰਪ ਨੇ ਤਿਆਰੀ ਖਿਚ ਲਈ ਹੈ। ਅਸਲ ਵਿਚ ਉਹ ਸਹੁੰ ਚੁੱਕਦੇ ਹੀ ਪ੍ਰਵਾਸੀਆਂ ਖਾਸ ਕਰ ਕੇ ਗ਼ੈਰ ਕਾਨੂੰਨੀ ਦੇਸ਼ ਵਿਚ ਰਹਿ ਰਹੇ ਲੋਕਾਂ ਨੂੰ ਬਾਹਰ ਕੱਢ ਸਕਦੇ ਹਨ। ਇਸ ਲਈ ਸੂਚੀਆਂ ਵੀ ਤਿਆਰ ਕਰ ਲਈਆਂ ਹਨ। ਦਰਅਸਲ ਟਰੰਪ ਦਾ ਕਹਿਣਾ ਹੈ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਦਾਖ਼ਲ ਹੋਣਾ ਸਾਡੇ ਦੇਸ਼ ਉਪਰ ਇਕ ਤਰ੍ਹਾਂ ਦਾ ਹਮਲਾ ਹੈ।
ਟਰੰਪ ਨੇ ਕਿਹਾ ਕਿ ਅਸੀ ਇਹ ਹਮਲਾ ਬਰਦਾਸ਼ਤ ਨਹੀਂ ਕਰਾਂਗੇ। ਡੋਨਾਲਡ ਟਰੰਪ ਦੇ ਸਹੁੰ ਚੁੱਕਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਹੈ। ਟਰੰਪ ਦੀ ਇਸ ਯੋਜਨਾ ਨੂੰ ਪੂਰਾ ਕਰਨ ਲਈ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈਸੀਈ) ਨੇ ਦੇਸ਼ ਤੋਂ ਬਾਹਰ ਕੱਢੇ ਜਾਣ ਵਾਲੇ ਕਰੀਬ 15 ਲੱਖ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ। ਰਿਪੋਰਟਾਂ ਮੁਤਾਬਕ ਇਸ ਸੂਚੀ 'ਚ ਕਰੀਬ 18, 000 ਗੈਰ-ਕਾਨੂੰਨੀ ਭਾਰਤੀ ਵੀ ਸ਼ਾਮਲ ਹਨ।