Thursday, April 03, 2025
 

ਅਮਰੀਕਾ

ਡੋਨਾਲਡ ਟਰੰਪ ਨੇ ਜੋ ਬਿਡੇਨ ਦੇ ਫੈਸਲੇ ਨੂੰ ਫਿਰ ਪਲਟਿਆ

January 26, 2025 11:39 AM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ ਵੱਡੀ ਰਾਹਤ ਦਿੱਤੀ ਹੈ। ਉਸ ਨੇ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ਵੱਲੋਂ 2000 ਪੌਂਡ ਵਜ਼ਨ ਵਾਲਾ ਬੰਬ ਭੇਜਣ 'ਤੇ ਲਗਾਈ ਗਈ ਪਾਬੰਦੀ ਹਟਾ ਲਈ ਹੈ। ਬਾਈਡੇਨ ਨੇ ਗਾਜ਼ਾ ਵਿੱਚ ਹਮਾਸ ਦੇ ਨਾਲ ਇਜ਼ਰਾਈਲ ਦੀ ਲੜਾਈ ਵਿੱਚ ਆਮ ਨਾਗਰਿਕਾਂ ਦੀ ਮੌਤ ਦੀ ਗਿਣਤੀ ਨੂੰ ਘਟਾਉਣ ਲਈ ਬੰਬਾਂ ਦੀ ਸਪਲਾਈ 'ਤੇ ਪਾਬੰਦੀ ਲਗਾ ਦਿੱਤੀ ਸੀ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਫਿਲਹਾਲ ਕਮਜ਼ੋਰ ਜੰਗਬੰਦੀ ਕਾਰਨ ਰੁਕੀ ਹੋਈ ਹੈ।
ਇਹ ਖਬਰ ਅਜਿਹੇ ਸਮੇਂ 'ਚ ਆਈ ਹੈ ਜਦੋਂ ਹਮਾਸ ਦੇ ਅੱਤਵਾਦੀਆਂ ਨੇ ਗਾਜ਼ਾ ਪੱਟੀ 'ਚ ਲੜਾਈ ਨੂੰ ਰੋਕਣ ਲਈ ਇਜ਼ਰਾਈਲ ਨਾਲ ਜੰਗਬੰਦੀ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਸ ਤਹਿਤ 4 ਇਜ਼ਰਾਈਲੀ ਮਹਿਲਾ ਸੈਨਿਕਾਂ ਨੂੰ ਭੀੜ ਦੇ ਸਾਹਮਣੇ ਪਰੇਡ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਇਜ਼ਰਾਈਲ ਨੇ ਆਪਣੀਆਂ ਚਾਰ ਮਹਿਲਾ ਸੈਨਿਕਾਂ ਦੀ ਰਿਹਾਈ ਦੇ ਬਦਲੇ 200 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਵਿਚ 120 ਕੈਦੀ ਵੀ ਸ਼ਾਮਲ ਹਨ ਜੋ ਇਜ਼ਰਾਈਲੀ ਲੋਕਾਂ 'ਤੇ ਜਾਨਲੇਵਾ ਹਮਲਿਆਂ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ। ਲਗਭਗ 70 ਫਲਸਤੀਨੀ ਕੈਦੀਆਂ ਨੂੰ ਮਿਸਰ ਭੇਜ ਦਿੱਤਾ ਗਿਆ। ਮਿਸਰ ਨੇ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ, ਇਜ਼ਰਾਈਲ ਨੇ ਸਪੱਸ਼ਟ ਕੀਤਾ ਕਿ ਉਹ ਵਿਸਥਾਪਿਤ ਫਲਸਤੀਨੀਆਂ ਨੂੰ ਫਿਲਹਾਲ ਉੱਤਰੀ ਗਾਜ਼ਾ ਵਿੱਚ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਣ ਦੇਵੇਗਾ।

 

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe