ਸ਼ਾਹਜਹਾਂਪੁਰ : ਟਾਡਾ ਸਮੇਤ ਅਨੇਕਾਂ ਸਖਤ ਧਾਰਾਵਾਂ 'ਚ ਲਗਾਤਾਰ 26 ਸਾਲ ਜੇਲ੍ਹ ਕੱਟਣ ਵਾਲੇ ਸੰਗਰਾਮੀਏ ਭਾਈ ਵਰਿਆਮ ਸਿੰਘ ਐਤਵਾਰ ਸ਼ਾਮ 4:30 ਵਜੇ ਪਿੰਡ ਬਰਬਰਾ ਤਹਿਸੀਲ ਪੁੰਆਇਆ ਜ਼ਿਲ੍ਹਾ ਸ਼ਾਹਜਹਾਂਪੁਰ (ਯੂ. ਪੀ.) ਆਪਣੇ ਘਰ ਸਵਰਗਵਾਸ ਹੋ ਗਏ। ਉਹ ਲਗਾਤਾਰ 26 ਸਾਲ ਜੇਲ੍ਹ 'ਚ ਰਹੇ, ਜਿਥੇ ਉਨ੍ਹਾਂ ਨੂੰ ਇਕ ਦਿਨ ਦੀ ਵੀ ਪੈਰੋਲ ਨਹੀਂ ਮਿਲੀ ਸੀ। ਬਲਵੰਤ ਸਿੰਘ ਰਾਮੂਵਾਲੀਆ (balwant singh ramuwalia) ਨੇ ਭਾਈ ਵਰਿਆਮ ਸਿੰਘ ਦੇ ਕੇਸ ਨੂੰ ਅੱਤਿਆਚਾਰ ਦਾ ਝੂਠਾ ਮੁੱਦਾ ਬਣਾ ਕੇ ਕੈਬਨਿਟ 'ਚ ਉਠਾਇਆ ਸੀ।
ਜਿਥੇ ਮੁੱਖ ਮੰਤਰੀ ਅਖਿਲੇਸ਼ ਯਾਦਵ (akhilesh yadav) ਦੀ ਸਹਾਇਤਾ ਨਾਲ ਰਿਹਾਅ ਹੋ ਗਏ। ਭਾਈ ਵਰਿਆਮ ਸਿੰਘ 39 ਸਾਲ ਦੀ ਉਮਰ 'ਚ ਜੇਲ੍ਹ 'ਚ ਸੁੱਟ ਦਿੱਤੇ ਗਏ ਅਤੇ 65 ਸਾਲ ਦੀ ਉਮਰ 'ਚ ਜੇਲ੍ਹ 'ਚੋਂ ਬਾਹਰ ਆਏ। ਵੱਡੀ ਮੁਸ਼ਕਲ ਇਹ ਸੀ ਕਿ ਰਾਮੂਵਾਲੀਆ ਕੇਂਦਰੀ ਸਰਕਾਰ ਤੋਂ ਮਦਦ ਨਹੀਂ ਸਨ ਲੈਣਾ ਚਾਹੁੰਦੇ। ਇਸ ਲਈ ਕੇ. ਟੀ. ਐੱਸ. ਤੁਲਸੀ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ (senior advocate supreme court KTS tulsi) ਤੋਂ ਕੇਸ ਤਿਆਰ ਕਰਵਾਇਆ ਗਿਆ, ਜਿਸ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਖਲ ਤੋਂ ਬਿਨਾਂ ਰਿਹਾਈ ਹੋ ਗਈ। ਭਾਈ ਵਰਿਆਮ ਸਿੰਘ ਪੁਰਾਤਨ ਸਿੱਖਾਂ ਵਰਗੇ ਸਿਦਕੀ ਤੇ ਸਿਰੜੀ ਸਿੱਖ ਸਨ।
ਉਨ੍ਹਾਂ ਨੇ ਰਾਮੂਵਾਲੀਆ ਨੂੰ ਵੀ ਇਹ ਕਹਿ ਦਿੱਤਾ ਸੀ ਕਿ ਮੇਰੀ ਰਿਹਾਈ ਦਾ ਹੁਕਮ ਗੁਰੂ ਗੋਬਿੰਦ ਸਿੰਘ ਜੀ (guru gobind singh ji) ਦੀ ਮਰਜ਼ੀ ਨਾਲ ਹੋਣਾ ਹੈ ਪਰ ਸਰਕਾਰ ਵਲੋਂ ਦਸਤਖਤ ਰਾਮੂਵਾਲੀਆ ਕਰਨਗੇ। ਘਰ ਆ ਅਥਾਹ ਆਰਥਿਕ ਤੰਗੀਆਂ 'ਚ ਜ਼ਿੰਦਗੀ ਗੁਜ਼ਾਰਦੇ ਦਿਲ ਦੇ ਦੌਰੇ ਨਾਲ ਮੌਤ ਹੋ ਗਈ।