ਜੀਂਦ : ਹਰਿਆਣਾ ਪੁਲਿਸ ਨੇ ਜਿਲਾ ਜੀਂਦ ਵਿਚ ਗੁਪਤ ਸੂਚਨਾ ਦੇ ਆਧਾਰ 'ਤੇ ਰਾਏਥਲ ਜਿਲਾ ਹਿਸਾਰ ਵਾਸੀ ਨੂੰ 715 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ| ਹੀਰੋਇਨ ਦੀ ਮਾਰਕੀਟ ਕੀਮਤ ਲਗਭਗ 75 ਲੱਖ ਰੁਪਏ ਦੱਸੀ ਜਾ ਰਹੀ ਹੈ| ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਲਿਆ ਹੈ| ਉਨਾਂ ਦਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਿਸ ਦੀ ਸੀਆਈਏ ਟੀਮ ਨਾਲ ਪਿੰਡ ਗੁਲਕਨੀ ਕੋਲ ਪੁੱਜੀ| ਜਿਵੇਂ ਹੀ ਦੋਸ਼ੀ ਆਪਣੀ ਬਾਇਕ 'ਤੇ ਨੇੜੇ ਆਇਆ ਤਾਂ ਪੁਲਿਸ ਨੂੰ ਵੇਖ ਕੇ ਉਹ ਭੱਜਣ ਲੱਗਾ ਪਰ ਦੋਸ਼ੀ ਨੂੰ ਬਾਇਕ ਸਮੇਤ ਕਾਬੂ ਕੀਤਾ|
ਇਹ ਵੀ ਪੜ੍ਹੋ : ਕਿਸਾਨ ਤੇ ਆੜਤੀ ਦੇ ਭੁਗਤਾਨ ਦੀ ਅਦਾਇਗੀ ਲਈ ਨਵੀਂ ਵਿਵਸਥਾ : ਦੁਸ਼ਯੰਤ ਚੌਟਾਲਾ
ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ 715 ਗ੍ਰਾਮ ਹੀਰੋਇਨ ਬਰਾਮਦ ਹੋਈ| ਪੁਛਗਿਛ (during investigation) ਵਿਚ ਦੋਸ਼ੀ ਨੇ ਦਸਿਆ ਕਿ ਲਾਕਡਾਊਨ (lockdown) ਤੋਂ ਪਹਿਲਾਂ ਮਾਰਚ ਵਿਚ ਉਹ ਉੱਤਰ ਪ੍ਰਦੇਸ਼ (Uttar Pradesh) ਦੇ ਬਾਰਾਬੰਕੀ ਤੋਂ ਇਹ ਹੀਰੋਇਨ ਲੈ ਕੇ ਆਇਆ ਸੀ| ਹੁਣ ਜਿਵੇਂ ਹੀ ਲਾਕਡਾਊਨ ਵਿਚ ਛੋਟ ਮਿਲੀ ਤਾਂ ਇਸ ਨੂੰ ਸਪਲਾਈ ਕਰਨਾ ਸੀ| ਫੜੇ ਦੋਸ਼ੀ ਖਿਲਾਫ ਜੀਂਦ ਤੇ ਹਿਸਾਰ ਵਿਚ 7-8 ਮਾਮਲੇ ਚੋਰੀ ਤੇ ਐਨਡੀਪੀਐਸ (NDPS) ਦੇ ਦਰਜ ਹਨ| ਦੋਸ਼ੀ ਚੋਰੀ ਦੇ ਇਕ ਮਾਮਲੇ ਵਿਚ 2018 ਤੋਂ ਅਦਾਲਤ ਤੋਂ ਭਗੋੜਾ ਸੀ|
ਇਹ ਵੀ ਪੜ੍ਹੋ : covid-19 : ਨਿੱਜੀ ਸਕੂਲਾਂ ਵੱਲੋਂ ਲਈ ਜਾਣ ਵਾਲੀ ਫੀਸ ਨਾਲ ਸਬੰਧਤ ਦਿਸ਼ਾ-ਨਿਦੇਸ਼ ਜਾਰੀ