ਚੰਡੀਗੜ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਅੱਜ ਚੰਡੀਗੜ• ਵਿਚ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਵਾਇਸ ਚਾਂਸਲਰ ਪ੍ਰੋ. ਕੇ.ਪੀ.ਸਿੰਘ ਨੇ ਹਰਿਆਣਾ covid-19 ਰਿਲਿਫ ਫੰਡ ਲਈ ਇਕ ਕਰੋੜ ਰੁਪਏ ਦਾ ਚੈਕ ਸੌਂਪਿਆ| ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੂਨੀਵਰਸਿਟੀ ਦੇ ਅਧਿਆਪਕ ਅਤੇ ਨਾਨ-ਟੀਚਿੰਗ ਕਰਮਚਾਰੀਆਂ ਨੇ ਆਪਣੀ ਇੱਛਾ ਨਾਲ ਆਪਣੇ ਇਕ ਮਹੀਨੇ ਦੀ ਮੂਲ ਤਨਖਾਹ ਦਾ 10 ਫੀ ਸਦੀ ਹਰਿਆਣਾ ਕੋਰੋਨਾ ਰਿਲਿਫ ਫੰਡ (covona relief fund) ਵਿਚ ਦਿੱਤਾ ਹੈ, ਜਿਸ ਦਾ ਇਕ ਕਰੋੜ ਰੁਪਏ ਦੀ ਰਕਮ ਦਾ ਚੈਕ ਅੱਜ 'ਵਰਸਿਟੀ ਦੇ ਵਾਇਸ ਚਾਂਲਸਰ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੌਂਪਿਆ ਹੈ|