Friday, November 22, 2024
 

ਨਵੀ ਦਿੱਲੀ

ਕੋਰੋਨਾ ਲਿਆ ਸਕਦਾ ਤਬਾਹੀ, WHO ਨੇ ਭਾਰਤ ਨੂੰ ਕੀਤਾ ਖ਼ਬਰਦਾਰ

May 23, 2020 08:21 PM

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ (coronavirus) ਦੇ ਇਕਦਮ ਵਧੇ ਮਾਮਲਿਆਂ ਨੇ ਹਰ ਇਕ ਨੂੰ ਫਿਕਰਾਂ ਵਿਚ ਪਾ ਦਿਤਾ ਹੈ। ਸ਼ੁਕਰਵਾਰ ਨੂੰ ਦੇਸ਼ ਵਿਚ ਪਹਿਲੀ ਵਾਰ 24 ਘੰਟਿਆਂ ਵਿਚ ਕੋਰੋਨਾ ਦੇ 6654 ਨਵੇਂ ਕੇਸ ਸਾਹਮਣੇ ਆਏ ਸਨ। ਨਵੇਂ ਕੋਰੋਨਾ ਕੇਸਾਂ ਦੀ ਆਮਦ ਦੇ ਨਾਲ, ਦੇਸ਼ 'ਚ ਪ੍ਰਭਾਵਤ ਮਰੀਜ਼ਾਂ ਦੀ ਗਿਣਤੀ 1, 25, 101 ਹੋ ਗਈ ਹੈ। ਸ਼ੁਕਰਵਾਰ ਨੂੰ ਕੋਵਿਡ-19 ਕਾਰਨ 137 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿਚ ਕੋਰੋਨਾ ਵਾਇਰਸ (covid-19) ਕਾਰਨ ਹੁਣ ਤਕ 3, 720 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ (world health organization) (ਡਬਲਿਊਐਚਓ) ਨੇ ਭਾਰਤ ਦੇ ਸੱਤ ਰਾਜਾਂ ਵਿਚ ਤਾਲਾਬੰਦੀ ਤੋਂ ਛੋਟ ਨਾ ਦੇਣ ਦੀ ਸਲਾਹ ਦਿਤੀ ਹੈ।ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਇਸੇ ਤਰ੍ਹਾਂ ਦੇ ਅਧਿਐਨ ਵਿਚ ਪਾਇਆ ਗਿਆ ਹੈ ਕਿ ਤਾਲਾਬੰਦੀ (lockdown) ਨੂੰ ਸਿਰਫ਼ ਯੂਐਸ ਦੇ 50 ਫ਼ੀ ਸਦੀ ਰਾਜਾਂ ਵਿਚ ਹੀ ਚੁੱਕਿਆ ਜਾ ਸਕਦਾ ਹੈ। ਇਸੇ ਤਰ੍ਹਾਂ ਭਾਰਤ ਦੇ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ 21 ਫ਼ੀ ਸਦੀ ਇਸ ਸ਼੍ਰੇਣੀ ਵਿਚ ਆਉਂਦੇ ਹਨ। ਪਿਛਲੇ 7 ਮਈ ਦੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਵਿਚ 18%, ਗੁਜਰਾਤ ਵਿਚ 9%, ਦਿੱਲੀ ਵਿਚ 7%, ਤੇਲੰਗਾਨਾ ਵਿਚ 7%, ਚੰਡੀਗੜ੍ਹ ਵਿਚ 6%, ਤਾਮਿਲਨਾਡੂ ਵਿਚ 5% ਅਤੇ ਬਿਹਾਰ ਵਿਚ 5% ਕੋਰੋਨਾ ਸਕਾਰਾਤਮਕ ਮਾਮਲੇ ਪਾਏ ਗਏ ਹਨ। ਹਾਲਾਂਕਿ, ਡਬਲਿਊਐਚਓ ਦੀ ਸਲਾਹ ਸਾਰੇ ਰਾਜਾਂ 'ਤੇ ਲਾਗੂ ਨਹੀਂ ਹੁੰਦੀ ਕਿਉਂਕਿ ਰਾਜਾਂ ਦੇ ਸਿਰਫ਼ ਕੁਝ ਜ਼ਿਲ੍ਹੇ ਕੋਰਨਾ ਵਾਇਰਸ ਨਾਲ ਪ੍ਰਭਾਵਤ ਹਨ। ਰਾਜਾਂ ਦੇ ਹੌਟਸਪੌਟ ਖੇਤਰਾਂ ਵਿਚ ਤਾਲਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਸਕਦਾ ਹੈ। ਤਾਲਾਬੰਦੀ ਵਿਚ ਢਿੱਲ ਦੇਣ ਉਤੇ ਡਬਲਿਊਐਚਓ ਨੇ ਚਿਤਾਵਨੀ ਦਿਤੀ ਹੈ ਕਿ ਲਾਗ ਤੇਜੀ ਨਾਲ ਫੈਲੇਗੀ ਤੇ ਹਾਲਾਤ ਹੋਰ ਵਿਗੜ ਸਕਦੇ ਹਨ।

ਤਾਲਾਬੰਦੀ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ

ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ ਮਹਾਰਾਸ਼ਟਰ, ਗੁਜਰਾਤ, ਦਿੱਲੀ, ਤੇਲੰਗਾਨਾ, ਚੰਡੀਗੜ੍ਹ, ਤਾਮਿਲਨਾਡੂ ਅਤੇ ਬਿਹਾਰ, ਜਿਥੇ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ, ਇਥੇ ਤਾਲਾਬੰਦੀ ਸਖ਼ਤੀ ਨਾਲ ਲਾਗੂ ਰੱਖਣੀ ਹੋਵੇਗੀ। ਡਬਲਿਊਐਚਓ ਨੇ ਸਲਾਹ ਦਿਤੀ ਹੈ ਕਿ ਜਿਨ੍ਹਾਂ ਰਾਜਾਂ ਵਿਚ 5 ਫ਼ੀ ਸਦੀ ਤੋਂ ਜ਼ਿਆਦਾ ਕੋਰੋਨਾ ਨਾਲ ਪ੍ਰਭਾਵਤ ਮਰੀਜ਼ ਮੌਜੂਦ ਹਨ, ਉਥੇ ਤਾਲਾਬੰਦੀ ਨੂੰ ਸਖ਼ਤੀ ਨਾਲ ਜਾਰੀ ਰਖਿਆ ਜਾਣਾ ਚਾਹੀਦਾ ਹੈ।

 

Have something to say? Post your comment

Subscribe