ਔਕਲੈਂਡ: ਹਾਲ ਹੀ ਵਿਚ ਹੋਏ ਦੋ ਸਰਵੇਖਣਾਂ ਦੇ ਵਿਚ ਨਿਊਜ਼ੀਲੈਂਡ ਪਾਰਲੀਮੈਂਟ (New Zeeland Parliament) 'ਚ ਵਿਰੋਧੀ ਧਿਰ ਵਜੋਂ ਵਿਚਰ ਰਹੀ ਨੈਸ਼ਨਲ ਪਾਰਟੀ ਦੀ ਲੋਕਪ੍ਰਿਅਤਾ ਬਹੁਤ ਹੇਠਾਂ ਆ ਗਈ ਸੀ। ਇਸਦੇ ਮੁਕਾਬਲੇ ਮੋਜੂਦਾ ਧਿਰ ਲੇਬਰ ਦਾ ਗ੍ਰਾਫ ਕਾਫੀ ਉਤੇ ਗਿਆ। ਕਰੋਨਾ ਵਾਇਰਸ ਨੂੰ ਕਾਬੂ ਰੱਖਣ ਦੇ ਵਿਚ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਦਾ ਕੱਦ ਹੋਰ ਉਚਾ ਹੋਇਆ। ਨੈਸ਼ਨਲ ਪਾਰਟੀ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ ਦੀ ਲੋਕਪ੍ਰਿਅਤਾ ਕਾਫੀ ਹੇਠਾਂ ਡਿਗੀ ਅਤੇ 5% ਲੋਕਾਂ ਨੇ ਹੀ ਉਸਨੂੰ ਅਗਲਾ ਪ੍ਰਧਾਨ ਮੰਤਰੀ ਵੇਖਣਾ ਪਸੰਦ ਕੀਤਾ। ਇਸਦੇ ਚਲਦੇ ਨੈਸ਼ਨਲ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ (National party Meeting) ਅੱਜ ਵਲਿੰਗਟਨ ਵਿਖੇ ਹੋਈ ਜਿੱਥੇ ਸ੍ਰੀ ਟੌਡ ਮੁੱਲਰ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਜਦ ਕਿ ਉਪ ਨੇਤਾ ਦੇ ਤੌਰ 'ਤੇ ਨਿੱਕੀ ਕੇਅ (Nikki Kay) ਨੂੰ ਚੁਣਿਆ ਗਿਆ। ਪਹਿਲੀ ਉਪ ਨੇਤਾ ਪਾਉਲਾ ਬੈਨੇਟ ਇਸ ਚੋਣ ਵਿਚ ਪਿੱਛੇ ਰਹਿ ਗਏ। ਜੇਕਰ ਅਗਲੀ ਵਾਰ ਨੈਸ਼ਨਲ ਪਾਰਟੀ ਜਿਤਦੀ ਹੈ ਤਾਂ ਸ੍ਰੀ ਟੌਡ ਮੁੱਲਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਟੌਡ ਮੁੱਲਰ (Todd Muller) ਨੇ ਪਹਿਲੇ ਭਾਸ਼ਣ ਵਿਚ ਕਿਹਾ ਕਿ ਉਨ•ਾਂ ਦਾ ਪਹਿਲਾ ਕਦਮ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਹੋਵੇਗਾ।
ਕੌਣ ਹੈ 52 ਸਾਲਾ ਟੌਡ ਮੁੱਲਰ?
ਟੌਡ ਮੁੱਲਰ ਨੇ 1989 ਦੇ ਵਿਚ ਨੈਸ਼ਨਲ ਪਾਰਟੀ ਦੇ ਮੈਂਬਰ ਬਣੇ। 1990 ਦੇ ਦਹਾਕੇ ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਿਮ ਬੌਲਗਰ ਦੇ ਦਫਤਰ ਕੰਮ ਕਰਦੇ ਸਨ। ਇਸ ਤੋਂ ਬਾਅਦ ਉਹ ਪ੍ਰਾਈਵੇਟ ਸੈਕਟਰ ਵਿਚ ਚਲੇ ਗਏ। ਕੀਵੀ ਫਰੂਟ ਕੰਪਨੀ ਜੈਸਪਰੀ ਦੇ ਵਿਚ ਉਨ•ਾਂ ਕੰਮ ਕੀਤਾ 2000 ਤੱਕ। ਇਸ ਤੋਂ ਬਾਅਦ ਉਹ ਅਵੋਕਾਡੋ ਕੰਪਨੀ ਅਪਾਟਾ ਦੇ ਵਿਚ 2006 'ਚ ਗਏ ਅਤੇ ਚੀਫ ਐਗਜ਼ੀਕਿਊਟਿਵ ਬਣੇ। 2011 ਦੇ ਵਿਚ ਉਹ ਫਨਟੇਰਾ ਕੰਪਨੀ ਵਿਚ ਔਕਲੈਂਡ ਆ ਗਏ। 2014 ਦੇ ਵਿਚ ਪਹਿਲੀ ਉਹ ਬੇਅ ਆਫ ਪਲੈਂਟੀ ਤੋਂ ਮੈਂਬਰ ਪਾਰਲੀਮੈਂਟ ਬਣੇ ਅਤੇ ਫਿਰ ਦੂਜੀ ਵਾਰ 2017 ਦੇ ਵਿਚ ਬਣੇ। ਲਿਸਟ ਦੇ ਵਿਚ ਉਨ•ਾਂ ਦਾ ਨੰਬਰ 43 ਸੀ। ਉਨ•ਾਂ ਦੇ ਤਿੰਨ ਬੱਚੇ ਹਨ। ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਨੇ ਸ੍ਰੀ ਟੌਡ ਮੁੱਲਰ ਨੂੰ ਨੈਸ਼ਨਲ ਪਾਰਟੀ ਦਾ ਨਵਾਂ ਨੇਤਾ ਚੁਣੇ ਜਾਣ ਉਤੇ ਵਧਾਈ ਦਿੱਤੀ ਹੈ। ਉਨ•ਾਂ ਦੱਸਿਆ ਕਿ ਸ੍ਰੀ ਟੌਡ ਮੁੱਲਰ ਵੱਡੀਆਂ ਕੰਪਨੀਆਂ ਦੇ ਵਿਚ ਕੰਮ ਕਰ ਚੁੱਕੇ ਹਨ ਅਤੇ ਨਿਊਜ਼ੀਲੈਂਡ ਦੇ ਬਿਜਨਸ ਸਿਸਟਮ ਨੂੰ ਬਹੁਤ ਚੰਗੀ ਤਰ•ਾਂ ਸਮਝਦੇ ਹਨ। ਉਹ 6 ਸਾਲ ਤੋਂ ਐਮ. ਪੀ. ਹਨ ਅਤੇ ਉਨ•ਾਂ ਨਾਲ ਵਧੀਆ ਸਬੰਧ ਹਨ। ਉਨ•ਾਂ ਆਸ ਪ੍ਰਗਟ ਕੀਤੀ ਕਿ ਇਹ ਏਥਨਿਕ ਕਮਿਊਨਿਟੀਆਂ ਦੇ ਨਾਲ ਰਲ ਕੇ ਨੈਸ਼ਨਲ ਪਾਰਟੀ ਦੀ ਸਾਖ ਨੂੰ ਉਚਾ ਚੁੱਕਣਗੇ।