ਸ਼ਿਮਲਾ : ਹਿਮਾਚਲ ਵਿੱਚ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਵੀਰਵਾਰ ਦਾ ਦਿਨ ਪੂਰੇ ਸੂਬੇ ਵਿਚ ਇਸ ਸੀਜ਼ਨ ਦਾ ਸਭ ਤੋਂ ਗਰਮ ਰਿਹਾ ਉਹ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਦੇ ਨਜ਼ਦੀਕ ਪਹੁੰਚ ਗਿਆ ਹੈ। ਊਨਾ ਵਿੱਚ ਰਿਕਾਰਡ ਕੀਤਾ ਤਾਪਮਾਨ 39.7 ਅਤੇ ਸ਼ਿਮਲਾ ਵਿਚ 26.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੈਦਾਨੀ ਇਲਾਕੇ ਦੇ ਨਾਲ-ਨਾਲ ਪਹਾੜੀ ਇਲਾਕਾ ਵੀ ਗਰਮੀ ਦੀ ਤਪਸ਼ ਵਿਚ ਹੈ ਸੂਬੇ ਵਿੱਚ ਕਿਸੇ ਵੀ ਜਗਾ 20 ਡਿਗਰੀ ਤੋਂ ਘੱਟ ਤਾਪਮਾਨ (temprature) ਦਰਜ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਇਕ ਰਾਹਤ ਭਰੀ ਖਬਰ ਹੀ ਹੈ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਅੱਜ ਸ਼ੁੱਕਰਵਾਰ ਅੱਠ ਜ਼ਿਲ੍ਹਿਆਂ : ਸ਼ਿਮਲਾ , ਸੋਲਨ, ਸਿਰਮੌਰ, ਮੰਡੀ, ਕੁੱਲੂ, ਚੰਬਾ, ਕਿਨੌਰ ਅਤੇ ਲਾਹੌਲ ਵਿੱਚ 27 ਮਈ ਤੱਕ ਬੱਦਲਵਾਈ ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਮੈਦਾਨੀ ਜ਼ਿਲ੍ਹਿਆਂ ਊਨਾ, ਬਿਲਾਸਪੁਰ , ਹਮੀਰਪੁਰ, ਅਤੇ ਕਾਂਗੜਾ ਵਿਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ । ਇਸ ਦੌਰਾਨ ਤਾਪਮਾਨ ਹੋਰ ਵਧੇਰੇ ਵਜ਼ਨ ਦਾ ਖਦਸ਼ਾ ਜ਼ਾਹਰ ਕੀਤਾ ਹੈ।