Saturday, January 18, 2025
 

ਹਿਮਾਚਲ

NRI ਜੋੜਾ ਦੀ ਕੁੱਟਮਾਰ ਦਾ ਮਾਮਲਾ : ਹਿਮਾਚਲ ਦੇ DGP ਨੇ ਕੀਤੇ ਵੱਡੇ ਖੁਲਾਸੇ

June 18, 2024 07:08 AM

ਸ਼ਿਮਲਾ : ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ ਦੀ ਕੁੱਟਮਾਰ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਹਿਮਾਚਲ ਪੁਲਿਸ ਦੇ ਡੀਜੀਪੀ ਅਤੁਲ ਵਰਮਾ ਨੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਨਾਲ ਮਾਮਲੇ ਦਾ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਜੋੜੇ ਵੱਲੋਂ ਪੁਲੀਸ ’ਤੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਨਵੇਂ ਖੁਲਾਸੇ ਵੀ ਕੀਤੇ ਹਨ।

ਉਸ ਨੇ ਦੱਸਿਆ ਕਿ ਪਰਵਾਸੀ ਭਾਰਤੀ ਜੋੜਾ ਕੰਵਲਜੀਤ ਸਿੰਘ, ਉਸ ਦੀ ਸਪੈਨਿਸ਼ ਪਤਨੀ ਅਤੇ ਉਸ ਦਾ ਭਰਾ ਜੀਵਨਜੀਤ ਸਿੰਘ ਹਥੇਲੀ ਵਿਗਿਆਨ ਦਾ ਅਭਿਆਸ ਕਰਨ ਦੇ ਬਹਾਨੇ ਮਹਿਲਾ ਸੈਲਾਨੀਆਂ ਅਤੇ ਸਥਾਨਕ ਔਰਤਾਂ ਦਾ ਜ਼ਬਰਦਸਤੀ ਹੱਥ ਫੜਦੇ ਸਨ।

ਇਸ ਦੌਰਾਨ ਐੱਨਆਰਆਈ ਜੋੜੇ ਦੀ ਉੱਥੇ ਮੌਜੂਦ ਸੈਲਾਨੀਆਂ ਅਤੇ ਸਥਾਨਕ ਲੋਕਾਂ ਨਾਲ ਬਹਿਸ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਮਾਮਲੇ ਵਿੱਚ ਦਖ਼ਲ ਦਿੰਦਿਆਂ ਐਨਆਰਆਈ ਜੋੜੇ ਨੂੰ ਸੁਲਤਾਨਪੁਰ ਪੁਲੀਸ ਚੌਕੀ ਲਿਆਂਦਾ।

ਪੁਲੀਸ ਅਨੁਸਾਰ ਜੋੜੇ ਅਤੇ ਜੀਵਨਜੀਤ ਸਿੰਘ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਥਾਨਕ ਪੁਲੀਸ ਵੱਲੋਂ ਬੇਨਤੀਆਂ ਕਰਨ ਦੇ ਬਾਵਜੂਦ ਮੈਡੀਕਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਇਸ ਸਬੰਧੀ ਕੰਵਲਜੀਤ ਸਿੰਘ ਦੇ ਬਿਆਨ ਵੀ ਪੁਲੀਸ ਕੋਲ ਦਰਜ ਹਨ। ਜਿਸ ਵਿੱਚ ਉਸ ਨੇ ਕੁੱਟਮਾਰ ਦੇ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਦੀ ਪੁਸ਼ਟੀ ਜੀਵਨਜੀਤ ਸਿੰਘ ਨੇ ਵੀ ਕੀਤੀ।

ਪੁਲਿਸ ਨੇ ਕਿਹਾ- ਇਲਜ਼ਾਮ ਝੂਠੇ ਹਨ
ਹਿਮਾਚਲ ਪੁਲਿਸ ਮੁਤਾਬਕ ਐਨਆਰਆਈ ਜੋੜੇ ਵੱਲੋਂ ਲਗਾਏ ਗਏ ਇਲਜ਼ਾਮ ਪੂਰੀ ਤਰ੍ਹਾਂ ਝੂਠੇ ਅਤੇ ਮਨਘੜਤ ਹਨ। ਇਹ ਸਥਾਨਕ ਲੋਕਾਂ ਅਤੇ ਹਿਮਾਚਲ ਪੁਲਿਸ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ, ਜਦਕਿ ਇਹ ਸੱਚਾਈ ਨਹੀਂ ਹੈ।

 

Have something to say? Post your comment

Subscribe