Friday, November 22, 2024
 

ਨਵੀ ਦਿੱਲੀ

ਚੀਨੀ ਫੌਜੀਆਂ ਨੇ ਭਾਰਤੀ ਫੌਜੀਆਂ ਦੀ ਡਿਊਟੀ 'ਚ ਪਾਇਆ ਅੜਿੱਕਾ

May 21, 2020 09:26 PM

ਨਵੀਂ ਦਿੱਲੀ :ਲੱਦਾਖ 'ਤ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਸੰਘਰਸ਼ ਦਾ ਮੁੱਦਾ ਪੂਰੀ ਤਰ੍ਹਾਂ ਸ਼ਾਂਤ ਨਹੀਂ ਲੱਗ ਰਿਹਾ  ਹੈ। ਭਾਰਤੀ ਵਿਦੇਸ਼ ਮੰਤਰਾਲਾ ਨੇ ਅੱਜ ਕਿਹਾ ਹੈ ਕਿ ਚੀਨੀ ਫੌਜੀਆਂ ਨੇ ਭਾਰਤ ਦੀ ਪੈਟਰੋਲਿੰਗ ਟੀਮ ਦੀ ਡਿਊਟੀ 'ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ। ਵਿਦੇਸ਼ ਮੰਤਰਾਲਾ ਨੇ ਜਾਰੀ ਬਿਆਨ 'ਚ ਇਹ ਵੀ ਕਿਹਾ ਕਿ ਭਾਰਤੀ ਫੌਜੀਆਂ ਵੱਲੋਂ ਕਿਸੇ ਤਰ੍ਹਾਂ ਦੀ ਵਾਧੂ ਗਤੀਵਿਧੀਆਂ ਨੂੰ ਅੰਜਾਮ ਨਹੀੰ ਦਿੱਤਾ ਜਾ ਰਿਹਾ ਹੈ ਅਤੇ ਭਾਰਤੀ ਫੌਜੀ ਅਸਲ ਕੰਟਰੋਲ ਲਾਈਨ ਦੀਆਂ ਸੱਚਾਈਆਂ ਤੋਂ ਚੰਗੀ ਤਰ੍ਹਾਂ ਵਾਕਿਫ ਹੈ।

ਭਾਰਤ ਦੀ ਪੈਟਰੋਲਿੰਗ 'ਚ ਚੀਨੀ ਫੌਜੀਆਂ ਨੇ ਪਾਇਆ ਅੜਿੱਕਾ

ਬਿਆਨ 'ਚ ਕਿਹਾ ਗਿਆ ਹੈ ਕਿ, 'ਭਾਰਤੀ ਫੌਜ ਟੀਮਾਂ ਦੀਆਂ ਸਾਰੀਆਂ ਗਤੀਵਿਧੀਆਂ ਭਾਰਤੀ ਸਰਹੱਦ ਦੇ ਅੰਦਰ ਹੋ ਰਹੀਆਂ ਹਨ। ਭਾਰਤੀ ਫੌਜ ਸਰਹੱਦ ਦੀ ਸੁਰੱਖਿਆ ਲਈ ਯਕੀਨੀ ਪ੍ਰਕਿਰਿਆ ਦਾ ਕਠੋਰਤਾ ਨਾਲ ਪਾਲਣ ਕਰਦੇ ਹਨ।' ਬਿਆਨ 'ਚ ਅੱਗੇ ਕਿਹਾ ਗਿਆ ਹੈ, 'ਭਾਰਤ ਦੀਆਂ ਫੌਜੀ ਟੀਮਾਂ ਬਾਰਡਰ ਤੋਂ ਚੰਗੀ ਤਰ੍ਹਾਂ ਜਾਣੂ ਹਨ। ਚੀਨੀ ਫੌਜੀਆਂ ਨੇ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੀ ਰਹੀ ਪੈਟਰੋਲਿੰਗ 'ਚ ਅੜਿੱਕਾ ਪਾਇਆ ਹੈ।'

ਦੋਹਾਂ ਪਾਸਿਓ ਗੱਲਬਾਤ ਜਾਰੀ
ਵਿਦੇਸ਼ ਮੰਤਰਾਲਾ ਨੇ ਇਹ ਵੀ ਦੱਸਿਆ ਕਿ ਇਸ ਮੁੱਦੇ 'ਤੇ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਹੈ ਅਤੇ ਭਾਰਤ ਸਰਹੱਦ 'ਤੇ ਸ਼ਾਂਤੀ ਕਾਇਮ ਰੱਖਣ ਨੂੰ ਵਚਨਬੱਧ ਹੈ। ਬਿਆਨ ਕਹਿੰਦਾ ਹੈ, 'ਦੋਹਾਂ ਪਾਸਿਓ ਗੱਲਬਾਤ ਹੋ ਰਹੀ ਹੈ। ਅਸੀਂ ਸਰਹੱਦ 'ਤੇ ਚੀਨ ਨਾਲ ਸ਼ਾਂਤੀ ਅਤੇ ਖੁਸ਼ਹਾਲੀ ਕਾਇਮ ਰੱਖਣ ਨੂੰ ਵਚਨਬੱਧ ਹਾਂ।'

ਪ੍ਰਭੁਸੱਤਾ ਅਤੇ ਸੁਰੱਖਿਆ ਨਾਲ ਸਮਝੌਤਿਆਂ ਨਹੀਂ
ਮੰਤਰਾਲਾ ਨੇ ਇਸ਼ਾਰਿਆਂ ਇਸ਼ਾਰਿਆਂ 'ਚ ਚੀਨ ਨੂੰ ਚਿਤਾਵਨੀ ਵੀ ਦੇ ਦਿੱਤੀ ਹੈ ਅਤੇ ਕਿਹਾ ਹੈ ਕਿ ਭਾਰਤ ਆਪਣੀ ਪ੍ਰਭੁਸੱਤਾ ਨਾਲ ਕੋਈ ਸਮਝੌਤਾ ਨਹੀਂ ਕਰਣ ਵਾਲਾ। ਬਿਆਨ 'ਚ ਕਿਹਾ ਗਿਆ ਹੈ, 'ਭਾਰਤ ਆਪਣੀ ਪ੍ਰਭੁਸੱਤਾ ਤੇ ਸੁਰੱਖਿਆ ਪੂਰੀ ਸ਼ਿੱਦਤ ਨਾਲ ਯਕੀਨੀ ਰੱਖਣ ਲਈ ਵਚਨਬੱਧ ਹੈ। ਤਤਕਾਲਿਕ ਮੁੱਦਿਆਂ 'ਤੇ ਦੋਹਾਂ ਪਾਸਿਓ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਹੈ।'

 

Have something to say? Post your comment

 
 
 
 
 
Subscribe