ਖ਼ੁਦ ਨੂੰ ਏਨਾ ਨਾ ਤਪਾ
ਖ਼ੁਸ਼ੀ ਦੀ ਇੱਕ ਬੂੰਦ
ਆਉਂਦੇ ਹੀ ਭਾਵ ਬਣ ਜਾਵੇ
ਖ਼ੁਦ ਨੂੰ ਏਨਾ ਨਾ ਥਕਾ
ਠੰਢੀ ਛਾਂ ਦਾ
ਰਹੇ ਨਾ ਥਉ ਪਤਾ
ਜਿੰਦ ਜਿਉਣ ਦੇ ਵਲ ਨੂੰ
ਏਨਾ ਨਾ ਉਲਝਾਅ
ਸੀ ਤਾਂ ਏਹ ਆਸਾਨ
ਕਿਸੇ ਨੂੰ ਮਿਲਦੀ ਰੋਟੀ ਵੀ ਨਹੀਂ
ਅਸਾਂ ਦੀਆਂ ਗੱਲਾਂ-ਗ਼ਜ਼ਲਾਂ ਵਿਚ ਖੁਦਾਈ ?,
ਕੁਦਰਤ ਇੱਛਾ ਰਾਹ ਤੂ ਸਹੀ ਪਵੀਂ
ਸਾਡੇ ਅਹਿਸਾਸਾਂ ਦਾ ਉਦੋਂ ਤੱਕ ਕੋਈ ਮੁੱਲ
ਹਕੀਕੀ ਵਿਚ ਪੈ ਜਾਵੇ
ਇਹ ਮੁਮਕਿਨ ਨਹੀਂ,
ਜਦੋਂ ਤੱਕ ਕੋਈ ਇਕ ਵੀ ਭੁਖਾ ਏ
ਬਾਕੀ ਸੱਭ ਦਿਸਦੀ ਰਜ਼ਾ-ਮੁਹੱਬਤ
ਸਿਰਫ ਅੱਖਰੀ ਏ,
ਜਾਨ ਹੈ ਨਹੀਂ ਓਸ ਮੁਹੱਬਤ-ਅਹਿਸਾਸ ਵਿਚ,
ਜੋ ਸਿਰਫ ਤੇ ਸਿਰਫ ਆਪਣੇ ਲਈ ਹੋਵੇ,
ਦਿਲ ਧੜਕਦਾ ਜਿਉਣ ਲਈ ਸਿਰਫ
ਅਹਿਸਾਸ ਕਰਨ ਕੰਮ ਬਾਲਨ ਦਾ
ਇਹ ਆਸ, ਜਿੰਦ ਦੀ ਪਿਆਸ
ਕਿਸੇ ਕੰਮ ਦੀ ਨਹੀਂ,
ਭਰਮ 'ਚ ਜਿਉਣਾ ਫਿਤਰਤ ਹੈ ਸਾਡੀ
ਕਿਉਂ ਰੁੱਸ ਗਈ ਖ਼ੁਦਾਈ ?
ਹੁੰਦੀ ਸਦਾ ਇਹੀ ਦੁਹਾਈ,
ਸਾਹਮਣੇ ਸੂਰਜ ਵਾਂਗ ਸੀ ਮੁਸਤਕਬਿਲ ਸਾਡਾ
ਬੰਦ ਅੱਖਾਂ ਲਾਉਣ ਫਿਰ ਠੇਡਾ
ਪਿੱਛੇ ਪਰਛਾਵੇਂ ਹੇਠ ਆ ਗਏ ਓ
ਅਸਲ 'ਚ ਸੀ ਜੋ ਸਾਡਾ,
ਅੰਦਰ ਝਾਤ ਮੈ ਮਾਰ ਲਈ
ਮੁੱਲ ਨਹੀਂ ਮਿਲਦੀ ਰੁਸ਼ਨਾਈ
ਫਰਜ਼ ਕਰ ਤਾਂ ਸਹੀ ਪੂਰਾ
ਫਿਰ ਵਜੱਣੀ ਦਿੱਲ ਅੰਦਰ ਛਹਿਣਾਈ।
ਔਹੜ-ਪੌਹੜ ਕਰ ਮੈਂ ਵੇਖ ਲਏ
ਇਥੇ ਕੋਈ ਕਿਸੇ ਦਾ ਨਹੀਂ
ਸਿਰੇ 'ਤੇ ਖੜ੍ਹਾ ਸੀ ਓਹ
ਗੱਲ ਅਸਲ ਸਮਝ ਜਦੋਂ ਆਈ।
ਰਾਹ ਸੌਖੇ ਹੋ ਜਾਣਗੇ
ਜੇ ਬਾਤ ਵਕਤੋਂ ਪਹਿਲਾਂ ਜਿਹਨ 'ਚ ਆਈ,
ਫ਼ਰਜ਼ ਆਪਣਾ ਪਛਾਣ ਲੈ
ਵੇਖੇਗਾ ਫੇਰ
ਕੁਦਰਤ ਦੌੜੀ-ਦੌੜੀ ਤੇਰੇ ਵੱਲ ਆਈ,
ਕੁਦਰਤ ਆਣ ਤੈਨੂੰ ਪੁੱਛੇਗੀ ਜ਼ਰੂਰ
ਕਰ ਫ਼ਰਮਾਇਸ਼, ਮੈ ਪੂਰਾ ਕਰਨ ਆਈ।
ਬੇਵਾਕੂਫ ਬੋਲਦੇ ਨੇ
ਕਾਇਰ ਖਾਮੋਸ਼ ਰਹਿੰਦੇ ਨੇ
ਅਤੇ
ਸਮਝਦਾਰ ਸਿਰਫ ਸੁਣਦੇ ਹਨ
ਔਰਤ ਆਜ਼ਾਦ ਹੈ, ਪਰ ਸੋਚ ਨਹੀਂ
ਔਰਤ ਗ਼ੁਲਾਮ ਨਹੀਂ
ਪਰ ਅਖ਼ਤਿਆਰ ਕਿਸੇ ਹੋਰ ਨੂੰ ਦੇ ਆਈ,
ਦੋਸ਼ ਕਿਸੇ ਹੋਰ ਦਾ ਨਹੀਂ
ਜਿਹਨੀ ਗ਼ੁਲਾਮੀ ਖੁਦ ਬਣਾਈ,
ਗਲ ਮਨਾਉਣੀ ਨਹੀਂ
ਮੰਨ ਜਾਣ ਦੀ ਫਿਤਰਤ ਪਾਈ
ਮਰਦ ਵੱਡਾ, ਇਹ ਸੋਚ ਅਪਣਾਈ,
ਹੁਣ ਔਰਤ ਦੋਸ਼ ਕਿਸ ਨੂੰ ਦਵੇ
ਇਹ ਰੀਤ ਖੁਦ ਹੀ ਤਾਂ ਬਣਾਈ,
ਖ਼ੁਦ ਦਾ ਸਨਮਾਨ ਹੋਵੇ
ਉਮੀਦ ਕਿਸੇ ਹੋਰ 'ਤੇ ਕਿਉਂ ਲਾਈ ?
ਉਚੀ ਸੀ ਅਤੇ ਰਹੇਗੀ
ਇਸ ਚੀਜ਼ ਨੂੰ ਮੰਨ ਜਾਣ ਲਈ
ਦੇਰੀ ਬਾਹੁਤੀ ਲਾਈ
ਸੰਸਾਰ ਔਰਤ ਢਿੱਡੋ ਆਵੇ
ਮਰਤ ਫਿਰ ਵੀ ਅਗਾਂਹ-ਅਗਾਂਹ ਹੋਈ ਜਾਵੇ
ਇਹ ਰੀਤ ਕਿਸੇ ਹੋਰ ਨੇ ਨਹੀਂ
ਔਰਤ ਨੇ ਖੁਦ ਹੀ ਪਾਈ।
ਔਰਤ ਹਮੇਸ਼ਾਂ ਪਹਿਲਾਂ
ਉਸ ਦੀਆਂ ਉਮੀਦਾਂ ਨੂੰ ਪਹਿਲ
ਸੋਚ ਓਸ ਦੀ ਨੂੰ ਨਮਨ
ਭੈਣ-ਮਾਂ-ਪਤਨੀ ਪਹਿਲਾਂ
ਓ ਮਰਦਾਂ ਕਦੇ ਇਹ ਕਰ ਕੇ ਤਾਂ ਵਿਖਾਈ।
ਔਰਤ ਨੂੰ ਪ੍ਰਧਾਨ ਬਣ ਜਾਣ ਦਾ ਪੂਰਾ ਹੱਕ ਹੈ
ਮਰਦਾਂ ਕਦੇ ਜਾਈ ਬਣ ਕੇ ਤਾਂ ਵਿਖਾਈਂ,
ਸਬਰ ਦਾ ਘੁੱਟ ਔਰਤ ਹੀ ਭਰੇ
ਘਰ ਵੀ ਲੋਕਾਂ ਦੇ ਢਿੱਡ ਪੜਵਾ ਭਰੇ
ਜੀ-ਜੀ ਕਰਦੀ ਫਿਰੇ
ਤ੍ਰਿਸਕਾਰ ਪੱਲੇ ਫਿਰ ਏਹਦੇ ਹੀ ਪਵੇ
ਇਹ ਹੀ ਸੱਭ ਕੁੱਝ ਕਿਉਂ ਜਰੇ ?
ਕਦੇ ਬੈਠ ਸੋਚ ਤਾਂ ਸਹੀ
ਔਰਤ ਬਿਨ ਤੂੰ ਧਰਤੀ 'ਤੇ ਪੈਰ ਕਿਵੇਂ ਧਰੇ।।
ਓ ਮੈਂ ਤੁਰੀ ਫਿਰਾਂ, ਸਿਰ ਚੁੱਕੀ ਅਹਿਸਾਸਾਂ ਦੀ ਪੰਡ ਓਏ
ਆਵੇ ਕੋਈ ਪਾਵੇ ਮੁੱਲ
ਦਿਆਂਗੀ ਨਾਲ ਗੁਲਾਕੰਦ ਓਏ
ਜੋੜ ਵੇਖ ਤਾਂ ਲਵੇ ਕੋਈ ਤੰਦ ਓਏ
ਮੈਂ ਹੱਥੀਂ ਚੁੱਕੀ ਫਿਰਾਂ
ਆਵੇਗੀ ਫਿਰ ਖ਼ੁਸ਼ੀਆਂ ਦੀ ਙੰਜ ਓਏ
ਭੂਤਾਂ ਦੀ ਮਹਿਫਿਲ ਚ ਦੀਵਾਂ ਜਗਾਈ ਫਿਰਾਂ
ਮੈ ਸੁਕਰਾਤ ਦਾ ਫਰਜੰਦ ਓਏ
--Gill bjs