ਸੋਮਵਾਰ ਰਾਤ ਨੂੰ ਦਿੱਲੀ ਦੇ ਜੀਟੀਬੀ ਐਨਕਲੇਵ ਇਲਾਕੇ ਵਿੱਚ ਇੱਕ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਸ਼ਾਮ ਨੂੰ ਪੁਲਿਸ ਨੂੰ ਇੱਕ ਫ਼ੋਨ ਆਇਆ ਕਿ ਇੱਕ ਕੁੜੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲੜਕੀ ਨੂੰ ਮ੍ਰਿਤਕ ਪਾਇਆ।ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਕੁੜੀ ਦੀ ਉਮਰ 20 ਸਾਲ ਹੋਵੇਗੀ। ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦੋ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਪੋਸਟਮਾਰਟਮ ਤੋਂ ਬਾਅਦ ਪੂਰੀ ਜਾਣਕਾਰੀ ਮਿਲ ਸਕੇਗੀ।