ਕਿਸੇ ਨੂੰ ਮਿਲਦੀ ਰੋਟੀ ਵੀ ਨਹੀਂ
ਅਸਾਂ ਦੀਆਂ ਗੱਲਾਂ-ਗ਼ਜ਼ਲਾਂ ਵਿਚ ਖੁਦਾਈ ?,
ਕੁਦਰਤ ਇੱਛਾ ਰਾਹ ਤੂ ਸਹੀ ਪਵੀਂ
ਸਾਡੇ ਅਹਿਸਾਸਾਂ ਦਾ ਉਦੋਂ ਤੱਕ ਕੋਈ ਮੁੱਲ
ਹਕੀਕੀ ਵਿਚ ਪੈ ਜਾਵੇ
ਇਹ ਮੁਮਕਿਨ ਨਹੀਂ,
ਜਦੋਂ ਤੱਕ ਕੋਈ ਇਕ ਵੀ ਭੁਖਾ ਏ
ਬਾਕੀ ਸੱਭ ਦਿਸਦੀ ਰਜ਼ਾ-ਮੁਹੱਬਤ
ਸਿਰਫ ਅੱਖਰੀ ਏ,
ਜਾਨ ਹੈ ਨਹੀਂ ਓਸ ਮੁਹੱਬਤ-ਅਹਿਸਾਸ ਵਿਚ,
ਜੋ ਸਿਰਫ ਤੇ ਸਿਰਫ ਆਪਣੇ ਲਈ ਹੋਵੇ,
ਦਿਲ ਧੜਕਦਾ ਜਿਉਣ ਲਈ ਸਿਰਫ
ਅਹਿਸਾਸ ਕਰਨ ਕੰਮ ਬਾਲਨ ਦਾ
ਇਹ ਆਸ, ਜਿੰਦ ਦੀ ਪਿਆਸ
ਕਿਸੇ ਕੰਮ ਦੀ ਨਹੀਂ,
ਭਰਮ 'ਚ ਜਿਉਣਾ ਫਿਤਰਤ ਹੈ ਸਾਡੀ
ਕਿਉਂ ਰੁੱਸ ਗਈ ਖ਼ੁਦਾਈ ?
ਹੁੰਦੀ ਸਦਾ ਇਹੀ ਦੁਹਾਈ,
ਸਾਹਮਣੇ ਸੂਰਜ ਵਾਂਗ ਸੀ ਮੁਸਤਕਬਿਲ ਸਾਡਾ
ਬੰਦ ਅੱਖਾਂ ਲਾਉਣ ਫਿਰ ਠੇਡਾ
ਪਿੱਛੇ ਪਰਛਾਵੇਂ ਹੇਠ ਆ ਗਏ ਓ
ਅਸਲ 'ਚ ਸੀ ਜੋ ਸਾਡਾ,
ਅੰਦਰ ਝਾਤ ਮੈ ਮਾਰ ਲਈ
ਮੁੱਲ ਨਹੀਂ ਮਿਲਦੀ ਰੁਸ਼ਨਾਈ
ਫਰਜ਼ ਕਰ ਤਾਂ ਸਹੀ ਪੂਰਾ
ਫਿਰ ਵਜੱਣੀ ਦਿੱਲ ਅੰਦਰ ਛਹਿਣਾਈ।
ਔਹੜ-ਪੌਹੜ ਕਰ ਮੈਂ ਵੇਖ ਲਏ
ਇਥੇ ਕੋਈ ਕਿਸੇ ਦਾ ਨਹੀਂ
ਸਿਰੇ 'ਤੇ ਖੜ੍ਹਾ ਸੀ ਓਹ
ਗੱਲ ਅਸਲ ਸਮਝ ਜਦੋਂ ਆਈ।
ਰਾਹ ਸੌਖੇ ਹੋ ਜਾਣਗੇ
ਜੇ ਬਾਤ ਵਕਤੋਂ ਪਹਿਲਾਂ ਜਿਹਨ 'ਚ ਆਈ,
ਫ਼ਰਜ਼ ਆਪਣਾ ਪਛਾਣ ਲੈ
ਵੇਖੇਗਾ ਫੇਰ
ਕੁਦਰਤ ਦੌੜੀ-ਦੌੜੀ ਤੇਰੇ ਵੱਲ ਆਈ,
ਕੁਦਰਤ ਆਣ ਤੈਨੂੰ ਪੁੱਛੇਗੀ ਜ਼ਰੂਰ
ਕਰ ਫ਼ਰਮਾਇਸ਼, ਮੈ ਪੂਰਾ ਕਰਨ ਆਈ।
--Bikramjeet singh Poem