Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਦੋ ਸਕੇ ਭਰਾ ਨਹਿਰ 'ਚ ਰੁੜੇ, ਮੌਤ

May 19, 2020 09:56 PM

ਫ਼ਿਰੋਜ਼ਪੁਰ : ਇਥੋਂ ਦੇ ਪਿੰਡ ਸ਼ੇਰ ਖਾਂ ਵਿਚ ਬੀਤੇ ਦਿਨੀਂ ਦੋ ਸਕੇ ਭਰਾ ਨਹਿਰ ਵਿਚ ਡੁੱਬ ਗਏ ਸਨ। ਅੱਜ ਦੋਹਾਂ ਦੀਆਂ ਲਾਸ਼ਾਂ ਨੂੰ ਬਾਲੇ ਕੇ  ਹੈੱਡ ਨੇੜੇ ਤੋਂ  ਬਰਾਮਦ ਕਰ ਲਈਆਂ ਗਈਆਂ ਹਨ।  ਬਾਅਦ ਦੁਪਹਿਰ ਪਿੰਡ ਸ਼ੇਰ ਖਾਂ ਵਿਖੇ ਬੇਹਦ ਗਮਗੀਨ ਮਾਹੌਲ ਵਿਚ ਦੋਵੇਂ ਭਰਾਵਾਂ ਦਾ ਅੰਤਮ ਸਸਕਾਰ ਕਰ ਦਿਤਾ ਗਿਆ। ਜਿਵੇਂ ਹੀ ਅੱਜ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ ਤਾਂ ਪਰਿਵਾਰ ਸਮੇਤ ਪੂਰੇ ਪਿੰਡ ਵਿਚ ਚੀਕ ਚਿਹਾੜਾ ਪੈਦਾ ਹੋ ਗਿਆ। ਫ਼ਿਰੋਜ਼ਪੁਰ ਦੇ ਥਾਣਾ ਕੁੱਲਗੜੀ ਅਧੀਨ ਪੈਂਦੇ ਪਿੰਡ ਸ਼ੇਰ ਖਾਂ ਦੇ ਇਕ ਭਰਾ ਸੰਦੀਪ (22) ਵਲੋਂ ਨਹਿਰ ਵਿਚ ਛਾਲ ਮਾਰ ਦਿਤੀ ਸੀ 

ਬਾਲੇ ਕੇ ਹੈੱਡ ਵਿਚ ਫਸੀਆਂ ਮਿਲੀਆਂ ਲਾਸ਼ਾਂ 

 

ਜਦਕਿ ਉਸ ਦੇ ਪਿੱਛੇ ਉਸ ਦੇ ਵੱਡੇ ਭਰਾ ਉਡੀਕ (25) ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿਤੀ ਸੀ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਰੁੜ ਗਏ ਸਨ। ਉਸ ਦਿਨ ਤੋਂ ਹੀ ਦੋਹਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਬਾਲੇ ਕੇ ਹੈੱਡ ਵਿਚ ਫਸੀਆਂ ਹੋਈਆਂ ਮਿਲੀਆਂ। ਗੋਤਾਖੋਰਾਂ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਦੋਹਾਂ ਦੀਆਂ ਲਾਸ਼ਾਂ ਨੂੰ ਬਾਹਰ ਕਢਿਆ ਗਿਆ। 

 

Readers' Comments

Amritsar 5/19/2020 9:43:12 AM

Ooooh

Have something to say? Post your comment

Subscribe