Friday, November 22, 2024
 

ਕਾਰੋਬਾਰ

Lockdown 4 : ਨਿਰਧਾਰਤ ਗਾਈਡਲਾਈਂਸ ਨਾਲ 'ਉਬਰ' ਸਰਵਿਸ ਸ਼ੁਰੂ

May 19, 2020 11:17 AM
 ਨਵੀਂ ਦਿੱਲੀ  : ਆਨਲਾਈਨ ਐਪ ਅਧਾਰਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ 'ਉਬਰ' (uber) ਨੇ ਲਾਕਡਾਉਨ-4 'ਚ ਕੁਝ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ ਆਪਣੀਆਂ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ। ਵਿਸ਼ਵ ਭਰ 'ਚ ਫੈਲੇ ਕੋਰੋਨਾ ਦੇ ਕਹਿਰ ਤੋਂ ਯਾਤਰੀਆਂ ਅਤੇ ਡਰਾਈਵਰਾਂ ਨੂੰ ਬਚਾਉਣ ਲਈ ਕੰਪਨੀ ਵਲੋਂ ਕੁਝ ਸੁਰੱਖਿਆ ਉਪਾਅ ਦੇ ਤਹਿਤ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ। ਉਬਰ ਦੇ ਗਲੋਬਲ ਸੀਨੀਅਰ ਡਾਇਰੈਕਟਰ (ਸੇਫਟੀ ਪ੍ਰੋਡਕਟ ਮੈਨੇਜਮੈਂਟ) ਸਚਿਨ ਕਾਂਸਲ ਨੇ ਕਿਹਾ ਕਿ ਐਪ ਵਿਚ ਲਾਗਇਨ (login)  ਕਰਦੇ ਸਮੇਂ ਡਰਾਈਵਰ ਨੂੰ ਲਾਜ਼ਮੀ ਤੌਰ 'ਤੇ ਆਪਣੇ ਚਿਹਰੇ 'ਤੇ ਮਾਸਕ (mask) ਪਾ ਐਪ ਵਿਚ ਆਪਣੀ ਇਕ ਸੈਲਫੀ ਖਿੱਚਣੀ ਹੋਵੇਗੀ, ਤਾਂ ਹੀ ਉਹ ਲਾਗਇਨ ਕਰ ਸਕੇਗਾ।

ਇਹ ਵੀ ਪੜ੍ਹੋ : ਮਲੇਰੀਆ ਦੀ ਦਵਾਈ ਸਬੰਧੀ ਟਰੰਪ ਨੇ ਕੀਤਾ ਵੱਡਾ ਖੁਲਾਸਾ

ਡਰਾਈਵਰ ਨੂੰ ਲਾਜ਼ਮੀ ਤੌਰ 'ਤੇ ਇਸ ਦੀ ਪੁਸ਼ਟੀ ਕਰਨੀ ਪਏਗੀ ਕਿ ਉਸਨੇ ਮਾਸਕ ਪਾਇਆ ਹੋਇਆ ਹੈ ਅਤੇ ਉਸ 'ਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ। ਹਰ ਯਾਤਰਾ ਤੋਂ ਬਾਅਦ ਵਾਹਨ ਨੂੰ ਸੈਨੇਟਾਈਜ਼ (senitize) ਕਰਨਾ ਲਾਜ਼ਮੀ ਦੇਵੇਗਾ ਅਤੇ ਯਾਤਰਾ ਦੌਰਾਨ ਨਿਯਮਿਤ ਤੌਰ 'ਤੇ ਆਪਣੇ ਹੱਥਾਂ ਨੂੰ ਸਾਫ਼ ਕਰੇਗਾ। ਜੇ ਡਰਾਈਵਰ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਤਾਂ ਇਸਨੂੰ ਐਪ ਤੋਂ ਹਟਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਕਾਰਨ ਪਠਾਨਕੋਟ 'ਚ 36ਵੀਂ ਮੌਤ

 ਗਾਈਡਲਾਈਂਸ

  • ਜਦੋਂ ਵੀ ਯਾਤਰੀ ਕੈਬ ਬੁੱਕ ਕਰੇਗਾ, ਤਾਂ ਉਸ ਦੇ ਸਾਹਮਣੇ ਨਵੇਂ ਦਿਸ਼ਾ-ਨਿਰਦੇਸ਼ਾਂ (new guidelines) ਦਾ ਪੇਜ਼ ਖੁੱਲ੍ਹੇਗਾ, ਜਿਸ ਵਿਚ ਯਾਤਰਾ ਦੇ ਦੌਰਾਨ ਲਾਗ ਨੂੰ ਰੋਕਣ ਲਈ ਸੁਝਾਅ ਦਿੱਤੇ ਜਾਣਗੇ।
  • ਕਾਰ ਵਿਚ ਬੈਠਣ ਤੋਂ ਪਹਿਲਾਂ ਆਪਣੇ ਹੱਥ ਸਾਫ ਕਰਨੇ ਪੈਣਗੇ।
  • ਇਸ ਤਹਿਤ ਯਾਤਰੀ ਲਈ ਇੱਕ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
  • ਡਰਾਈਵਰ ਨੂੰ ਛੱਡ ਕੇ ਸਿਰਫ ਦੋ ਲੋਕ ਹੀ ਸਫਰ ਕਰ ਸਕਣਗੇ।
  • ਯਾਤਰੀ ਕਾਰ ਦੀ ਸਿਰਫ ਪਿਛਲੀ ਸੀਟ 'ਤੇ ਹੀ ਬੈਠ ਸਕੇਗਾ।
  • ਸਿਰਫ ਤਾਜ਼ੇ ਏਅਰ ਮੋਡ ਵਿਚ ਏ.ਸੀ. ਦੀ ਵਰਤੋਂ ਕਰਨ ਦੀ ਆਗਿਆ ਜਾਂ ਏ.ਸੀ. ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਏਗੀ।
  • ਆਪਣਾ ਸਮਾਨ ਆਪ ਸੰਭਾਲਣਾ ਪਏਗਾ।
  • ਰਾਈਡਰ ਇਨ੍ਹਾਂ ਨਿਯਮਾਂ ਦੀ ਪਾਲਣਾ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਯਾਤਰਾ ਨੂੰ ਬੁੱਕ ਕਰ ਸਕੇਗਾ।
  • ਯਾਤਰਾ ਬੁੱਕ ਕੀਤੇ ਜਾਣ ਤੋਂ ਬਾਅਦ ਜੇਕਰ ਡਰਾਈਵਰ ਜਾਂ ਸਵਾਰ ਮਾਸਕ ਨੂੰ ਹਟਾ ਦਿੰਦੇ ਹਨ, ਤਾਂ ਉਨ੍ਹਾਂ ਵਿਚੋਂ ਕੋਈ ਵੀ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਾਤਰਾ ਨੂੰ ਰੱਦ ਕਰ ਸਕਦਾ ਹੈ।

ਇਹ ਵੀ ਪੜ੍ਹੋ : Lockdown 4.0 'ਚ ਈ-ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ

 

Have something to say? Post your comment

 
 
 
 
 
Subscribe