Saturday, November 23, 2024
 

ਕਾਰੋਬਾਰ

Lockdown 4.0 'ਚ ਈ-ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ

May 18, 2020 01:17 PM

ਲਾਕਡਾਊਨ 4.0 'ਚ ਈ-ਕਾਮਰਸ ਕੰਪਨੀਆਂ- ਐਮਾਜ਼ੋਨ, ਫਲਿਪਕਾਰਟ, ਪੇ.ਟੀ.ਐੱਮ. ਮਾਲ, ਸਨੈਪਡੀਲ ਆਦਿ ਨੂੰ ਰਾਹਤ ਮਿਲਣ ਦੀ ਖਬਰ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਈ-ਕਾਮਰਸ ਕੰਪਨੀਆਂ ਨੂੰ ਨਾਨ ਐਸੇਂਸ਼ੀਅਲ (ਗੈਰ-ਜ਼ਰੂਰੀ) ਪ੍ਰੋਡਕਟਸ, ਰੈੱਡ ਜ਼ੋਨ 'ਚ ਵੀ ਡਲਿਵਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਲਾਕਡਾਊਨ 4.0 ਲਈ ਦਿਸ਼ਾ-ਨਿਰਦੇਸ਼ 'ਚ ਈ-ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ 4 ਮਈ ਤੋਂ ਸ਼ੁਰੂ ਹੋਏ ਲਾਕਡਾਊਨ 3.0 'ਚ ਈ-ਕਾਮਰਸ ਕੰਪਨੀਆਂ ਸਿਰਫ ਗਰੀਨ ਅਤੇ ਓਰੇਂਜ ਜ਼ੋਨ 'ਚ ਹੀ ਨਾਨ ਐਸੇਂਸ਼ੀਅਲ ਪ੍ਰੋਡਕਟਸ ਜਿਵੇਂ ਕਿ ਸਮਾਰਟਫੋਨ, ਫੈਸ਼ਨ ਪ੍ਰੋਡਕਟਸ, ਇਲੈਕਟ੍ਰੋਨਿਕ ਗੁਡਸ (electronic goods) ਆਦਿ ਨੂੰ ਡਲਿਵਰ ਕਰ ਪਾ ਰਹੇ ਸਨ। ਦੇਸ਼ ਦੇ ਜ਼ਿਆਦਾਤਰ ਮੈਟਰੋ ਸ਼ਹਿਰ ਅਤੇ ਵੱਡੇ ਸ਼ਹਿਰ ਰੈੱਡ ਜ਼ੋਨ 'ਚ ਆਉਂਦੇ ਹਨ, ਜਿਸ ਕਾਰਣ ਈ-ਕਾਮਰਸ ਕੰਪਨੀਆਂ ਸਿਰਫ ਚੁਣੀਆਂ ਥਾਵਾਂ 'ਤੇ ਹੀ ਆਪਣੀ ਫੁਲ ਫਲੇਜ ਸਰਵਿਸ ਦੇ ਪਾ ਰਹੀਆਂ ਸਨ। ਲਾਕਡਾਊਨ 4.0 'ਚ ਕੇਂਦਰੀ ਗ੍ਰਹਿ ਮੰਤਰਾਲੇ (home ministry) ਦੁਆਰਾ ਈ-ਕਾਮਰਸ ਕੰਪਨੀਆਂ ਨੂੰ ਰੈੱਡ ਜ਼ੋਨ 'ਚ ਨਾਨ ਐਸੇਂਸ਼ੀਅਲ ਸਮਾਨ ਦੀ ਡਲਿਵਰੀ ਦੀ ਮਨਜ਼ੂਰੀ ਮਿਲਣ ਨਾਲ ਰਾਹਤ ਮਿਲੀ ਹੈ। ਦੱਸ ਦੇਈਏ ਕਿ 25 ਮਾਰਚ ਤੋਂ ਹੀ ਈ-ਕਾਮਰਸ ਕੰਪਨੀਆਂ ਸਿਰਫ ਐਸੇਂਸ਼ੀਅਲ ਪ੍ਰੋਡਕਟਸ (essential products) ਹੀ ਡਲਿਵਰ ਕਰ ਪਾ ਰਹੀਆਂ ਸਨ। ਇਨ੍ਹਾਂ ਦੀ ਫੁਲ ਫਲੇਜ ਸਰਵਿਸ ਇਕ ਵਾਰ ਫਿਰ ਤੋਂ ਦੁਬਾਰਾ ਸ਼ੁਰੂ ਹੋ ਸਕੇਗੀ। 

 

Have something to say? Post your comment

 
 
 
 
 
Subscribe