ਨਵੀਂ ਦਿੱਲੀ : ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨੂੰ ਦਿੱਲੀ ਦੇ ਇਕ ਨਿੱਜੀ ਹਸਪਤਾਲ ਤੋਂ ਸ਼ੁੱਕਰਵਾਰ ਨੂੰ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਨੂੰ ਚਾਰ ਦਿਨ ਪਹਿਲਾਂ ਛਾਤੀ 'ਚ ਇਨਫੈਕਸ਼ਨ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ 83 ਸਾਲਾ ਦਲਾਈ ਲਾਮਾ ਧਰਮਸ਼ਾਲਾ ਤੋਂ ਮੰਗਲਵਾਰ ਨੂੰ ਇੱਥੇ ਸਾਕੇਤ ਦੇ ਮੈਕਸ ਹਸਪਤਾਲ 'ਚ ਜਾਂਚ ਲਈ ਆਏ ਸਨ। ਸੂਤਰ ਨੇ ਦੱਸਿਆ, ''ਉਨ੍ਹਾਂ ਨੂੰ ਛਾਤੀ 'ਚ ਇਨਫੈਕਸ਼ਨ ਤੋਂ ਬਾਅਦ ਮੰਗਲਵਾਰ ਨੂੰ ਮੈਕਸ ਹਸਪਤਾਲ ਲਿਆਂਦਾ ਗਿਆ ਸੀ। ਦਲਾਈ ਲਾਮਾ ਨੂੰ ਬਾਅਦ 'ਚ ਭਰਤੀ ਕਰ ਲਿਆ ਗਿਆ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।'' ਮੌਜੂਦਾ ਦਲਾਈ ਲਾਮਾ, ਜੋ 14ਵੇਂ ਦਲਾਈ ਲਾਮਾ ਹਨ, 6 ਅਪ੍ਰੈਲ ਨੂੰ ਖਤਮ ਹੋਏ ਇਕ ਗਲੋਬਲ ਸਿੱਖਿਆ ਸੰਮੇਲਨ 'ਚ ਹਿੱਸਾ ਲੈਣ ਲਈ ਦਿੱਲੀ 'ਚ ਸਨ। ਉਹ ਸੋਮਵਾਰ ਨੂੰ ਧਰਮਸ਼ਾਲਾ ਵਾਪਸ ਆਏ ਸਨ।