Tuesday, July 02, 2024
 
BREAKING NEWS
ਸ਼ਰਧਾਲੂਆਂ ਦਾ ਇੱਕ ਹੋਰ ਸਮੂਹ ਅਮਰਨਾਥ ਯਾਤਰਾ ਲਈ ਰਵਾਨਾਅਸਾਮ 'ਚ ਹੜ੍ਹ ਕਾਰਨ ਪੁਲ ਰੁੜੇ, ਹਜ਼ਾਰਾਂ ਲੋਕ ਰਾਹਤ ਕੈਂਪਾਂ ਵਿੱਚ3 ਦਿਨਾਂ ਵਿੱਚ ਪੂਰੇ ਪੰਜਾਬ ਨੂੰ ਕਵਰ ਕਰੇਗਾ ਮਾਨਸੂਨਹਰਿਆਣਾ 'ਚ ਮਾਲ ਗੱਡੀ 'ਚੋਂ ਡਿੱਗੇ ਕੰਟੇਨਰ: ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ 'ਤੇ ਲੱਗੀ ਬ੍ਰੇਕਚਾਰਜਸ਼ੀਟ 'ਚ ਖੁਲਾਸਾ : ਸਲਮਾਨ ਖਾਨ ਨੂੰ ਮਾਰਨ ਲਈ ਪਾਕਿਸਤਾਨ ਤੋਂ ਆਉਣੇ ਸਨ ਹਥਿਆਰਦਿੱਲੀ ਹਾਈ ਕੋਰਟ ਵਲੋਂ ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪਟੀਸ਼ਨ 'ਤੇ ਸੁਣਵਾਈ ਹੋਵੇਗੀਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਜੁਲਾਈ 2024) 💐ਪੰਜਾਬ ਵਿਚ ਮਾਨਸੂਨ ਅੱਗੇ ਵਧਿਆ, 9 ਜ਼ਿਲ੍ਹਿਆਂ 'ਚ ਆਰੇਂਜ ਅਲਰਟਪਿਛਲੇ ਡੇਢ ਸਾਲ ਤੋਂ ਦੁਬਈ ਜੇਲ੍ਹ 'ਚ ਫਸੇ ਪੰਜਾਬ ਦੇ 17 ਨੌਜਵਾਨਪੰਜਾਬ ਚ ਅੱਜ ਤੋਂ ਖੁੱਲ੍ਹਣਗੇ ਸਕੂਲ, ਮਿਡ ਡੇ ਮੀਲ ਦਾ ਮੀਨੂ ਵੀ ਬਦਲੇਗਾ

ਰਾਸ਼ਟਰੀ

ਭਾਰਤ 'ਚ ਗਰਮੀ ਦੀ ਲਹਿਰ ਤੋਂ 62 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ

June 28, 2024 06:30 AM

16 ਤੋਂ 24 ਜੂਨ ਤਕ ਰਾਤ ਦਾ ਤਾਪਮਾਨ ਦਿਨ ਵਾਂਗ ਰਿਹਾ
ਦੁਨੀਆ ਦੇ ਪੰਜ ਅਰਬ ਲੋਕਾਂ ਨੇ ਇਸਦਾ ਸਾਹਮਣਾ ਕੀਤਾ
ਨਵੀਂ ਦਿੱਲੀ, 28 ਜੂਨ 2024 : ਇਸ ਵਾਰ ਜਲਵਾਯੂ ਪਰਿਵਰਤਨ ਕਾਰਨ ਹੀਟ ਵੈੱਬ ਦਾ ਵਿਆਪਕ ਅਸਰ ਪੂਰੀ ਦੁਨੀਆ 'ਚ ਦੇਖਣ ਨੂੰ ਮਿਲਿਆ ਹੈ। ਕਲਾਈਮੇਟ ਸੈਂਟਰਲ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਜੂਨ (16-24 ਜੂਨ) ਦੇ ਨੌਂ ਦਿਨਾਂ ਦੇ ਅੰਦਰ ਭਾਰਤ ਵਿੱਚ ਲਗਭਗ 62 ਕਰੋੜ ਲੋਕ ਹੀਟ ਵੈੱਬ (ਲੂ) ਤੋਂ ਪ੍ਰਭਾਵਿਤ ਹੋਏ, ਜਦੋਂ ਕਿ ਇਸ ਸਮੇਂ ਦੌਰਾਨ ਦੁਨੀਆ ਦੇ ਪੰਜ ਅਰਬ ਲੋਕਾਂ ਨੇ ਇਸਦਾ ਸਾਹਮਣਾ ਕੀਤਾ। ਕਲਾਈਮੇਟ ਸੈਂਟਰਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੂਨ 'ਚ ਇਸ ਵਾਰ ਜਿਸ ਤਰ੍ਹਾਂ ਦੀ ਹੀਟ ਵੇਵ ਦੇਖਣ ਨੂੰ ਮਿਲੀ ਹੈ, ਉਹ ਇਕ ਸਦੀ 'ਚ ਦੋ ਵਾਰ ਆਈ ਸੀ। ਪਰ ਹੁਣ ਇਹ ਹਰ ਤਿੰਨ ਸਾਲ ਬਾਅਦ ਦੇਖਿਆ ਜਾ ਰਿਹਾ ਹੈ। ਦੁਨੀਆ ਦੀ 60 ਫੀਸਦੀ ਆਬਾਦੀ ਯਾਨੀ ਲਗਭਗ 4.97 ਅਰਬ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ। ਇਸ ਵਿਚ ਭਾਰਤ ਤੋਂ ਲੈ ਕੇ ਯੂਰਪੀ ਦੇਸ਼ ਸ਼ਾਮਲ ਸਨ।

ਕਲਾਈਮੇਟ ਸੈਂਟਰਲ ਦੀ ਰਿਪੋਰਟ ਮੁਤਾਬਕ ਭਾਰਤ ਸਮੇਤ ਕਈ ਦੇਸ਼ਾਂ 'ਚ ਤਾਪਮਾਨ 50 ਡਿਗਰੀ ਨੂੰ ਪਾਰ ਕਰ ਗਿਆ ਹੈ। ਭਾਰਤ ਵਿੱਚ ਪਹਿਲੀ ਵਾਰ ਰਾਤ ਦਾ ਤਾਪਮਾਨ ਰਿਕਾਰਡ 37 ਡਿਗਰੀ ਤੱਕ ਪਹੁੰਚ ਗਿਆ। ਇਹ ਰਿਪੋਰਟ 16-24 ਜੂਨ ਦੌਰਾਨ ਆਈ ਗਰਮੀ ਦੀ ਲਹਿਰ 'ਤੇ ਆਧਾਰਿਤ ਹੈ। ਜੈਵਿਕ ਇੰਧਨ ਮੁੱਖ ਤੌਰ 'ਤੇ ਗਰਮੀ ਦੇ ਜਾਲ ਨੂੰ ਵਧਾਉਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

9 ਦਿਨਾਂ ਦੇ ਅੰਦਰ ਹੀਟ ਵੇਵ ਕਾਰਨ 100
ਲੋਕਾਂ ਦੀ ਮੌਤ ਹੋ ਗਈ। ਇਹ ਪਹਿਲੀ ਵਾਰ ਸੀ ਜਦੋਂ ਰਾਤਾਂ ਇੰਨੀਆਂ ਗਰਮ ਸਨ। ਕਲਾਈਮੇਟ ਸੈਂਟਰਲ ਦੇ ਅਨੁਸਾਰ, ਇਸ ਵਾਰ ਜੂਨ ਦੇ ਮਹੀਨੇ ਭਾਰਤ ਵਿੱਚ ਸਭ ਤੋਂ ਲੰਬਾ ਗਰਮੀ ਦਾ ਜਾਲ ਦੇਖਿਆ ਗਿਆ।


ਭਾਰਤ ਤੋਂ ਇਲਾਵਾ ਚੀਨ, ਮਿਸਰ, ਸਾਊਦੀ ਅਰਬ ਸਮੇਤ ਕਈ ਦੇਸ਼ਾਂ 'ਚ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ।ਭਾਰਤ ਵਿੱਚ 61.9 ਕਰੋੜ, ਚੀਨ ਵਿੱਚ 57.9 ਕਰੋੜ, ਇੰਡੋਨੇਸ਼ੀਆ ਵਿੱਚ 23.1 ਕਰੋੜ, ਨਾਈਜੀਰੀਆ ਵਿੱਚ 20.6 ਕਰੋੜ ਅਤੇ ਬ੍ਰਾਜ਼ੀਲ ਵਿੱਚ 17.6 ਕਰੋੜ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਠੰਡੇ ਯੂਰਪੀ ਦੇਸ਼ਾਂ ਦੇ 15.2 ਕਰੋੜ ਲੋਕ ਵੀ ਅੱਤ ਦੀ ਗਰਮੀ ਅਤੇ ਗਰਮੀ ਦੀ ਲਹਿਰ ਤੋਂ ਪ੍ਰਭਾਵਿਤ ਹੋਏ ਹਨ। ਬੰਗਲਾਦੇਸ਼ ਵਿੱਚ 17.1 ਕਰੋੜ, ਮੈਕਸੀਕੋ ਵਿੱਚ 12.3, ਇਥੋਪੀਆ ਵਿੱਚ 12.1 ਅਤੇ ਮਿਸਰ ਵਿੱਚ 10.3 ਕਰੋੜ ਲੋਕ ਗਰਮੀ ਦੀ ਲਹਿਰ ਤੋਂ ਪ੍ਰਭਾਵਿਤ ਹੋਏ ਹਨ।

 

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਸ਼ਰਧਾਲੂਆਂ ਦਾ ਇੱਕ ਹੋਰ ਸਮੂਹ ਅਮਰਨਾਥ ਯਾਤਰਾ ਲਈ ਰਵਾਨਾ

ਅਸਾਮ 'ਚ ਹੜ੍ਹ ਕਾਰਨ ਪੁਲ ਰੁੜੇ, ਹਜ਼ਾਰਾਂ ਲੋਕ ਰਾਹਤ ਕੈਂਪਾਂ ਵਿੱਚ

ਹਰਿਆਣਾ 'ਚ ਮਾਲ ਗੱਡੀ 'ਚੋਂ ਡਿੱਗੇ ਕੰਟੇਨਰ: ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ 'ਤੇ ਲੱਗੀ ਬ੍ਰੇਕ

ਦਿੱਲੀ ਹਾਈ ਕੋਰਟ ਵਲੋਂ ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪਟੀਸ਼ਨ 'ਤੇ ਸੁਣਵਾਈ ਹੋਵੇਗੀ

ਅੱਜ ਤੋਂ ਲਾਗੂ ਹੋਏ ਨਵੇਂ ਅਪਰਾਧਿਕ ਕਾਨੂੰਨ; ਜਾਣੋ ਕੀ ਬਦਲਿਆ ਹੈ, ਇਹ ਹਨ 15 ਵੱਡੀਆਂ ਗੱਲਾਂ

ਗੁਜਰਾਤ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ, ਸੂਰਤ, ਵਲਸਾਡ 'ਚ ਪਾਣੀ ਭਰ ਗਿਆ

ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ 14 ਦਿਨਾਂ ਲਈ CBI ਨਿਆਂਇਕ ਹਿਰਾਸਤ 'ਚ ਭੇਜਿਆ

ਲੱਦਾਖ 'ਚ ਵੱਡਾ ਹਾਦਸਾ : ਨਦੀ 'ਚ ਅਭਿਆਸ ਦੌਰਾਨ ਪੰਜ ਜਵਾਨਾਂ ਦੀ ਮੌਤ

ਦਿੱਲੀ ਤੋਂ ਬਾਅਦ ਰਾਜਕੋਟ ਏਅਰਪੋਰਟ 'ਤੇ ਵੀ ਹਾਦਸਾ, ਭਾਰੀ ਮੀਂਹ ਕਾਰਨ ਛੱਤ ਡਿੱਗੀ

ਤੀਰਥ ਸਥਾਨਾਂ 'ਤੇ ਜਾ ਰਹੇ ਲੋਕਾਂ ਨਾਲ ਵਾਪਰਿਆ ਭਾਣਾ, 15 ਦੀ ਮੌਤ

 
 
 
 
Subscribe