ਚੰਡੀਗੜ੍ਹ : ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ''ਵਿਸ਼ਵ ਹਾਈਪਰਟੈਨਸ਼ਨ ਦਿਵਸ'' ਮੌਕੇ ਮਾਹਿਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਦਾ ਆਯੋਜਨ ਕਮਿਉਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ, ਪੀ.ਜੀ.ਆਈ ਚੰਡੀਗੜ੍ਹ, ਸਟ੍ਰੈਟੇਜਿਕ ਇੰਸਟੀਚਿਊਟ ਆਫ਼ ਪਬਲਿਕ ਹੈਲਥ ਐਂਡ ਰਿਸਰਚ (ਐਸ.ਆਈ.ਪੀ.ਐਚ.ਈ.ਆਰ.) ਗਲੋਬਲ ਹੈਲਥ ਐਡਵੋਕੇਸੀ ਇਨਕਿਊਬੇਟਰ(ਜੀ.ਐੱਚ.ਏ.ਆਈ.) ਨੇ ਕੀਤਾ। ਉਨ੍ਹਾਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪੀਜੀਆਈ, ਚੰਡੀਗੜ੍ਹ ਅਤੇ ਐਸ.ਆਈ.ਪੀ. ਐਚ.ਈ.ਆਰ. ਦੇ ਹਾਈਪਰਟੈਨਸ਼ਨ ਪ੍ਰਾਜੈਕਟ ਲਈ ਆਪਣਾ ਸਮਰਥਨ ਦਿੱਤਾ। ਸ. ਸਿੱਧੂ ਨੇ ਕਮਿਉਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ, ਪੀਜੀਆਈ, ਚੰਡੀਗੜ੍ਹ, ਵੱਲੋਂ ਪੰਜਾਬ ਸੂਬੇ ਵਿੱਚ ਹਾਈਪਰਟੈਨਸ਼ਨ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਵੱਖ ਵੱਖ ਕਦਮ ਉਠਾਉਣ ਲਈ ਸ਼ਲਾਘਾ ਕੀਤੀ।
ਪੀਜੀਆਈ ਚੰਡੀਗੜ੍ਹ ਦੁਆਰਾ ਵਿਕਸਤ ਉੱਤਰੀ ਭਾਰਤ ਦਾ ਪਹਿਲਾ ਈ-ਨਿਊਜ਼ਲੈਟਰ ਕਾਰਡੀਓ ਹੈਲਥ' ਜਾਰੀ
ਹਾਈਪਰਟੈਨਸ਼ਨ ਦੇ ਉੱਚ ਪ੍ਰਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਅਹਿਮ ਕਦਮਾਂ ਬਾਰੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮੌਜੂਦਾ ਕਾਰਡੀਓਵੈਸਕੁਲਰ ਸਿਹਤ ਪ੍ਰੋਜੈਕਟ ਤਹਿਤ ਪੰਜਾਬ ਸਰਕਾਰ ਰਾਜ ਅਤੇ ਜ਼ਿਲ੍ਹਾ ਪੱਧਰ 'ਤੇ 5 ਪ੍ਰਤੀਸ਼ਤ ਟ੍ਰਾਂਸ-ਫੈਟ ਰੈਗੂਲੇਸ਼ਨ ਨੂੰ ਲਾਗੂ ਕਰਨ ਅਤੇ ਇਸ ਨੂੰ ਕੁੱਲ ਊਰਜਾ ਖ਼ਪਤ ਦੇ 2 ਪ੍ਰਤੀਸ਼ਤ ਟ੍ਰਾਂਸ ਫੈਟ ਤੱਕ ਲਿਆਉਣ ਲਈ ਕੰਮ ਕਰ ਰਹੀ ਹੈ। ਆਮ ਲੋਕਾਂ ਅਤੇ ਨਾਨ ਕਮਿਉਨੀਕੇਬਲ ਡਿਸੀਜਿਜ਼ ਕਲੀਨਿਕਾਂ ਵਿਚ ਆਉਣ ਵਾਲੇ ਮਰੀਜ਼ਾਂ ਲਈ ਨਿਯਮਤ ਹਾਈਪਰਟੈਨਸ਼ਨ ਸਕ੍ਰੀਨਿੰਗ ਦੀ ਸਹੂਲਤ ਵੀ ਹੈ।
ਪ੍ਰਧਾਨ ਅਤੇ ਡਾਇਰੈਕਟਰ ਪਬਲਿਕ ਹੈਲਥ, ਐਸ.ਆਈ.ਪੀ.ਐਚ.ਈ.ਆਰ. ਡਾ. ਰਾਕੇਸ਼ ਗੁਪਤਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸਿਹਤ ਵਿਭਾਗ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਖੋਜ ਸੰਸਥਾਵਾਂ ਲਈ ਜ਼ਿਲ੍ਹਾ ਅਤੇ ਰਾਜ ਪੱਧਰਾਂ 'ਤੇ ਜਾਗਰੂਕਤਾ ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ਅਤੇ ਐਸ.ਆਈ.ਪੀ.ਐਚ.ਈ.ਆਰ. ਪੰਜਾਬ ਵਿਚ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਸਥਾਪਨਾ, ਨਿਗਰਾਨੀ ਅਤੇ ਮੁਲਾਂਕਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਪੰਜਾਬ ਦੇ ਲੋਕਾਂ ਵਿਚ ਬਿਮਾਰੀ ਅਤੇ ਮੌਤ ਦਰ ਨੂੰ ਘਟਾਉਣ ਲਈ ਡਾ. ਓਮ ਪ੍ਰਕਾਸ਼ ਬੇਰਾ ਕੰਟਰੀ ਕੋਆਰਡੀਨੇਟ ਜੀ.ਐਚ.ਏ.ਆਈ., ਯੂ.ਐੱਸ.ਏ. ਨੇ ਪੀ.ਜੀ.ਆਈ. ਚੰਡੀਗੜ੍ਹ ਅਤੇ ਕੈਂਸਰ ਦੀ ਰੋਕਥਾਮ ਅਤੇ ਕੰਟਰੋਲ ਲਈ ਨੈਸ਼ਨਲ ਪ੍ਰੋਗਰਾਮ, ਡਾਇਬਟੀਜ਼ ਕਾਰਡੀਓਵੈਸਕੁਲਰ ਰੋਗਾਂ ਅਤੇ ਐਨ.ਪੀ.ਸੀ.ਡੀ.ਸੀ.ਐਸ, ਪੰਜਾਬ ਦੇ ਦਰਮਿਆਨ ਨਜ਼ਦੀਕੀ ਤਾਲਮੇਲ 'ਤੇ ਜ਼ੋਰ ਦਿੱਤਾ। ਹਾਈਪਰਟੈਨਸ਼ਨ ਦਾ ਮੁਕਾਬਲਾ ਕਰਨ ਲਈ ਹੋਰ ਪਹਿਲਕਦਮਿਆਂ ਦੀ ਤੁਰੰਤ ਲੋੜ 'ਤੇ ਜ਼ੋਰ ਦਿੰਦਿਆਂ ਪੀਜੀਆਈ ਕਮਿਉਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ ਦੇ ਪ੍ਰੋਫੈਸਰ ਡਾ. ਸੋਨੂੰ ਗੋਇਲ ਨੇ ਕਿਹਾ, ''ਇੱਕ ਸਮੇਂ ਜਦੋਂ ਪੂਰਾ ਦੇਸ਼ ਕੋਵਿਡ-19 ਦੇ ਪ੍ਰਭਾਵ ਹੇਠ ਹੈ, ਪੀ.ਜੀ.ਆਈ. ਅਜਿਹੀਆਂ ਨਵੀਆਂ ਪਹਿਲਕਦਮੀਆਂ ਨਾਲ ਲੋਕਾਂ ਨੂੰ ਲਾਭ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਈ-ਨਿਊਜ਼ਲੈਟਰ ਨਾ ਸਿਰਫ ਬਹੁ-ਪੱਧਰੀ ਨੀਤੀ ਘਾੜਿਆਂ ਤੱਕ ਪਹੁੰਚੇਗਾ ਬਲਕਿ ਆਮ ਲੋਕਾਂ ਨੂੰ ਉਨ੍ਹਾਂ ਦੀ ਦਿਲ ਦੀ ਸਿਹਤ ਪ੍ਰਤੀ ਜਾਗਰੁਕ ਹੋਣ ਵਿੱਚ ਸਹਾਇਤਾ ਕਰੇਗਾ। ਅਜਿਹੀਆਂ ਪਹਿਲਕਦਮੀਆਂ ਨਾਲ, ਪੀਜੀਆਈ ਦੇਸ਼ ਭਰ ਦੀਆਂ ਹੋਰ ਸਾਰੀਆਂ ਸਿਹਤ ਸੰਸਥਾਵਾਂ ਲਈ ਮੋਹਰੀ ਮਾਡਲ ਬਣ ਗਿਆ ਹੈ।” ਡਾ. ਸੰਦੀਪ ਗਿੱਲ, ਐਸਪੀਓ, ਐਨਪੀਸੀਡੀਸੀਐਸ, ਪੰਜਾਬ ਅਤੇ ਹੋਰ ਪ੍ਰਮੁੱਖ ਕਾਰਡੀਓਲੋਜਿਸਟ, ਦਿਲ ਦੀ ਸਿਹਤ ਬਾਰੇ ਉੱਤਰੀ ਭਾਰਤ ਦੇ ਈ-ਨਿਊਜ਼ਲੈਟਰ ਦੇ ਪਹਿਲੇ ਸੰਸਕਰਣ ਨੂੰ ਜਾਰੀ ਕਰਨ ਦੇ ਸਮਾਰੋਹ ਵਿਚ ਸ਼ਾਮਲ ਹੋਏ। ਈ-ਨਿਊਜ਼ਲੈਟਰ ਦੇ ਉਦਘਾਟਨੀ ਸਮਾਗਮ ਦਾ ਵਿਸ਼ਾ ''ਕੋਵੀਡ -19 ਅਤੇ ਹਾਈਪਰਟੈਨਸ਼ਨ, ” ਰੱÎਖਿਆ ਗਿਆ।