ਚੰਡੀਗੜ੍ਹ : ਸ਼ਰਾਬ ਪੀਣ ਵਾਲਿਆਂ ਲਈ ਮਾੜੀ ਖ਼ਬਰ ਹੈ, ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਰਾਬ ‘ਤੇ 10 ਫੀਸਦ ਐਕਸਾਈਜ਼ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਬੀਅਰ ਅਤੇ ਦੇਸੀ ਸ਼ਰਾਬ ਦੀ ਬੋਤਲ ‘ਤੇ 5 ਰੁਪਏ ਅਤੇ ਅੰਗਰੇਜ਼ੀ ਸ਼ਰਾਬ ਦੀ ਬੋਤਲ ‘ਤੇ 10 ਰੁਪਏ ਗਊ ਸੈੱਸ ਲਗਾ ਦਿੱਤਾ ਹੈ। ਐਕਸਾਈਜ਼ ਡਿਊਟੀ ਵਧਾਉਣ ਨਾਲ ਪਿਛਲੇ ਸਾਲ 617 ਕਰੋੜ ਦੇ ਮੁਕਾਬਲੇ ਇਸ ਸਾਲ 680 ਕਰੋੜ ਰੁਪਏ ਮਾਲੀਆ ਆਵੇਗਾ।