ਧਾਰਮਿਕ ਅਤੇ ਸਭਿਆਰਚਾਰਕ ਸੰਘਰਸ਼ ਨਾਲ ਵੰਡੀ ਹੋਈ ਦੁਨੀਆ ਵਿੱਚ, ਭਾਰਤ ਸ਼ਾਂਤਿਪੂਰਨ ਹੋਂਦ ਦੀ ਇਕ ਚਮਕਦਾਰ ਮਿਸਾਲ ਬਣ ਕੇ ਖੜਾ ਹੋਇਆ ਹੈ । ਨਫ਼ਰਤ ਦਾ ਪ੍ਰਸਾਰ ਕਰਨ ਵਾਲਿਆਂ ਦੀ ਸਮੇਂ ਸਮੇਂ ਦੇ ਉੱਪਰ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦੇ ਬਾਵਜੁਦ, ਦੇਸ਼ ਦੀ ਸਾਂਪਰਦਾਇਕ ਸਦਭਾਵਨਾ ਸਾਰੀਆਂ ਹੀ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਵਿਭਿੰਨਤਾ ਦੇ ਵਿੱਚ ਏਕਤਾ ਦੀ ਸੁੰਦਰਤਾ ਨੂੰ ਉਜਾਗਰ ਕਰ ਰਿਹਾ ਹੈ । ਭਾਰਤ ਦੇ ਕੁੱਝ ਹਿੱਸਿਆਂ ਵਿੱਚ ਹਾਲ ਹੀ ਵਿੱਚ ਹੋਈਆਂ ਘਟਨਾਵਾਂ ਭਾਰਤ ਦੇ ਸਮਾਵੇਸ਼ ਅਤੇ ਦਰਿਆ ਦਿਲੀ ਦੀ ਖੁਸ਼ਹਾਲ ਤਸਵੀਰ ਪੇਸ਼ ਕਰਦੀ ਹੈ।
ਦੱਖਣੀ ਤਮਿਲਨਾਡੂ ਵਿੱਚ ਵਿਨਾਸ਼ਕਾਰੀ ਹੜਾਂ ਤੋਂ ਬਾਅਦ ਸੇਦੁੰਗਾਨਲੁਰ ਬੈਥੁਲਮਲ ਜਮਾਤ ਮਸਜਿਦ ਨੇ ਜਰੁਰਤਮੰਦ ਹਿੰਦੂ ਪਰਿਵਾਰਾਂ ਨੂੰ ਆਸਰਾ ਦੇਣ ਲਈ ਆਪਣੇ ਦਰਵਾਜੇ ਖੋਲ ਦਿੱਤੇ । ਕਰੀਬ ਚਾਰ ਦਿਨ ਤੱਕ ਇਸ ਮਸਜਿਦ ਵਿੱਚ ਇਨ੍ਹਾਂ ਹਿੰਦੂ ਪਰਿਵਾਰਾਂ ਨੂੰ ਸ਼ਰਨ ਮਿਲੀ। ਇਸਦੇ ਨਾਲ ਹੀ ਉਨ੍ਹਾਂ ਨੂੰ ਖਾਣ ਲਈ ਭੋਜਨ, ਕੱਪੜੇ ਅਤੇ ਦਵਾਈਆਂ ਵੀ ਮੁਹੱਈਆਂ ਕਰਾਈਆਂ ਗਈਆਂ । ਇਸ ਨਿਸ਼ਕਾਮ ਸੇਵਾ ਨੇ ਧਾਰਮਿਕ ਸੀਮਾਂ ਨੂੰ ਪਾਰ ਕਰਦੇ ਹੋਏ ਇਕਜੁੱਟਤਾ ਦੀ ਭਾਵਨਾ ਨੂੰ ਦਰਸਾਇਆ। ਜੋ ਕਿ ਮੁਸ਼ਕਿਲ ਸਮੇਂ ਵਿੱਚ ਇੱਕ ਦੁਜੇ ਲਈ ਵੱਖ ਵੱਖ ਭਾਈਚਾਰਿਆਂ ਨੂੰ ਇਕ ਦੁਜੇ ਨਾਲ ਜੋੜਦਾ ਹੈ । ਇਸੇ ਤਰ੍ਹਾਂ ਹੀ ਕਰਨਾਟਕ ਦੇ ਕੋਪਲ ਵਿੱਚ, ਪਰਾਹੁਣਚਾਰੀ ਦੀ ਇੱਕ ਦਿਲ ਨੂੰ ਖੁਸ਼ੀ ਦੇਣ ਵਾਲੀ ਕਹਾਣੀ ਸਾਹਮਣੇ ਆਈ, ਜਦੋਂ ਇੱਕ ਮੁਸਲਿਮ ਪਰਿਵਾਰ ਨੇ ਸਬਰੀਮਾਲਾ ਮੰਦਰ ਦੇ ਤੀਰਥ ਯਾਤਰੀਆਂ ਨੂੰ ਆਪਣੇ ਘਰ ਵਿੱਚ ਨਿੱਘਾ ਸਵਾਗਤ ਕੀਤਾ । ਖਾਸ਼ਿਮ ਅਲੀ ਮੁਦਾਬਲੀ (ਪਿੰਜਾਰਾ ਭਾਈਚਾਰੇ ਦੇ ਜਿਲ੍ਹਾ ਪ੍ਰਧਾਨ) ਦੀ ਅਗਵਾਈ ਵਿੱਚ ਮੁਮਲਿਮ ਪਰਿਵਾਰ ਨੇ ਇੱਕ ਦਾਵਤ ਦੀ ਮੇਜਬਾਨੀ ਕੀਤੀ । ਜਿੱਥੇ ਹਿੰਦੂ ਤੀਰਥਯਾਤਰੀਆਂ ਨੂੰ ਨਾ ਕੇਵਲ ਖਾਣਾ ਖਵਾਇਆ ਗਿਆ, ਅਤੇ ਧਾਰਮਿਕ ਸਮਾਗਮ ਵਿੱਚ ਵੀ ਸ਼ਾਮਿਲ ਕੀਤਾ ਗਿਆ ਜੋ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਇੱਕਜੁਟ ਕਰਦਾ ਹੈ ।
ਕਰਨਾਟਕ ਦੇ ਬੀਦਰ ਵਿੱਚ ਵੱਖ ਵੱਖ ਧਰਮਾਂ ਦੇ ਵਿਦਿਆਰਥੀ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਦੋਰਾਨ ਇਫ਼ਤਾਰੀ ਕਰਨ ਲਈ ਇੱਕਠੇ ਹੋਏ । ਗੈਰ-ਮੁਸਲਿਮ ਵਿਦਿਆਰਥੀਆਂ ਨੇ ਰੋਜ਼ਾ ਖੋਲਣ ਦੋਰਾਨ ਆਪਣੇ ਮੁਸਲਿਮ ਸਾਥੀਆਂ ਦੀ ਸੇਵਾ ਕੀਤੀ। ਧਾਰਮਿਕ ਅਤੇ ਸੱਭਿਆਚਾਰਿਕ ਵੰਡ ਤੋਂ ਦੂਰ, ਆਪਸੀ ਭਾਈਚਾਰੇ ਦਾ ਸੰਦੇਸ਼ ਪੂਰੇ ਇਲਾਕੇ ਵਿੱਚ ਗੁੰਜ ਉੱਠਿਆ ।
ਅਜਿਹੀਆਂ ਦਿਲ ਨੂੰ ਛੂਹਣ ਵਾਲੀਆਂ ਉਦਾਹਰਨਾਂ ਧਰਮ ਨਿਰਪੱਖਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਦੇ ਸਬੂਤ ਵਜੋਂ ਕੰਮ ਕਰਦੀਆਂ ਹਨ । ਦੇਸ਼ ਵਿੱਚ ਇਕਜੁੱਟਤਾ ਦੀਆਂ ਇਹ ਕਹਾਣੀਆਂ ਏਕਤਾ ਦੀ ਭਾਵਨਾ ਦੀ ਪੁਸ਼ਟੀ ਕਰਦੀਆਂ ਹਨ, ਜੋ ਕਿ ਭਾਰਤੀ ਪਹਿਚਾਣ ਨੂੰ ਪਰਿਭਾਸ਼ਿਤ ਕਰਦੀਆਂ ਹਨ । ਸਾਨੂੰ ਲੋੜ ਹੈ ਇਨ੍ਹਾਂ ਕਹਾਣੀਆਂ ਤੋਂ ਪ੍ਰੇਰਨਾ ਲੈਣ ਦੀ, ਤਾਂ ਕਿ ਉਨ੍ਹਾਂ ਤਾਕਤਾਂ ਦੇ ਖਿਲਾਫ ਇਕਜੁੱਟ ਹੋਇਆ ਜਾਵੇ, ਜੋ ਸਾਨੂੰ ਵੰਡਣ ਦਾ ਕੰਮ ਕਰਦੇ ਹਨ। ਸਾਡੀ ਸਮੁਹਿਕ ਸ਼ਕਤੀ ਅਤੇ ਲਚਕਤਾ ਵਿੱਚ ਹੀ ਭਾਰਤ ਦੀ ਅਸਲੀ ਸੁੰਦਰਤਾ ਹੈ, ਜੋ ਕਿ ਨਫਰਤ ਦੇ ਹਨੇਰੇ ਵਿੱਚ ਚਮਕਦਾ ਹੋਇਆ ਭਾਈਚਾਰਕ ਸਦਭਾਵਨਾ ਦਾ ਪ੍ਰਤੀਕ ਹੈ।
- Feroz Sabri
kferoz326@gmail.com