Friday, November 22, 2024
 

ਸਿਹਤ ਸੰਭਾਲ

ਠੰਡੀਆਂ ਹਵਾਵਾਂ ਦੇਣ ਵਾਲਾ ਰੁੱਖ ਆਪਣੇ ਅੰਦਰ ਲਕੋ ਕੇ ਰੱਖਦਾ ਹੈ ਗੁਣਾਂ ਦਾ ਭੰਡਾਰ

May 15, 2020 10:46 AM

ਗਰਮੀਆਂ ਦੇ ਮੌਸਮ ‘ਚ ਠੰਡੀਆਂ ਹਵਾਵਾਂ ਦੇਣ ਵਾਲਾ ਰੁੱਖ (tree) ਆਪਣੇ ਅੰਦਰ ਗੁਣਾਂ ਦਾ ਭੰਡਾਰ ਲਕੋ ਕੇ ਰੱਖਦਾ ਹੈ। ਅਜਿਹਾ ਹੀ ਇੱਕ ਰੁੱਖ ਹੈ ਪਿੱਪਲ। ਪਿੱਪਲ ਨੂੰ ਸਾਡੇ ਦੇਸ਼ ਵਿਚ ਸ਼ਰਧਾ ਅਤੇ ਵਿਸ਼ਵਾਸ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਪਿੱਪਲ ਨੂੰ ਹਜ਼ਾਰਾਂ ਸਾਲਾਂ ਤੋਂ ਦਵਾਈਆਂ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦਰੱਖਤ ਦਾ ਹਰ ਹਿੱਸਾ ਖਾਸ ਹੈ ਅਤੇ ਬਹੁਤ ਬਿਮਾਰੀਆਂ ਦੇ ਇਲਾਜ ਵਿਚ ਵੀ ਲਾਭਦਾਇਕ ਹੈ। 

ਪਿੱਪਲ ਦੇ ਦਰੱਖਤ ਦੇ ਪੱਤੇ ਬਲੱਡ ਬਾਈਲ, ਖੂਨ ਦੀ ਸ਼ੁੱਧਤਾ (blood purification), ਸੋਜ ਮਿਟਾਉਣ ਲਈ ਅਤੇ ਰੰਗ ਨਿਖਾਰਣ ਲਈ ਮੰਨੇ ਜਾਂਦੇ ਹਨ। ਪਿੱਪਲ ਦੇ ਦਰੱਖਤ (peepal tree) ਦੀ ਬਾਰਕ ਦੇ ਅੰਦਰ ਦੇ ਹਿੱਸੇ ਨੂੰ ਕੱਢ ਲਵੋ ਅਤੇ ਇਸ ਨੂੰ ਸੁੱਕਾ ਲਵੋ। ਸੁੱਕਣ ਦੇ ਬਾਅਦ ਇਸ ਦਾ ਬਰੀਕ ਪਾਊਡਰ (powder) ਬਣਾ ਲਵੋ ਅਤੇ ਪਾਣੀ ਦੇ ਨਾਲ ਦਮਾ ਦੇ ਰੋਗੀ ਨੂੰ ਦਿਓ। ਪਿੱਪਲ ਦਾ ਰੁੱਖ ਐਨਾ ਗੁਣਕਾਰੀ ਹੈ ਕਿ ਮਨੁੱਖ ਇਸਦੇ ਪੱਤਿਆਂ, ਜੜ੍ਹਾਂ, ਬੀਆਂ ਦਾ ਇਸਤੇਮਾਲ ਕਰਕੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੈ। 

ਦਮੇ ਦੇ ਮਰੀਜ਼ਾਂ ਲਈ ਲਾਹੇਵੰਦ: ਪਿੱਪਲ ਜਿਹੇ ਗੁਣਕਾਰੀ ਰੁੱਖ ਦੀ ਸੁੱਕੀ ਛਿੱਲ ਦਮੇ ਦੀ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਤਾਕਤ ਰੱਖਦੀ ਹੈ। ਇਸ ਦੀ ਸੁੱਕੀ ਛਿੱਲ ਨੂੰ ਪੀਸ ਕੇ ਚੂਰਨ ਬਣਾਓ ਅਤੇ ਗਰਮ ਜਾਂ ਕੋਸੇ ਪਾਣੀ ਨਾਲ ਇਸਦਾ ਸੇਵਨ ਕਰਨ ਨਾਲ ਦਮੇ (asthma) ਦੀ ਬਿਮਾਰੀ ਤੋਂ ਰਾਹਤ ਮਿਲੇਗੀ।

ਜ਼ਖਮ ਠੀਕ ਕਰੇ - ਜੇਕਰ ਕਿਸੇ ਵਿਅਕਤੀ ਨੂੰ ਜ਼ਹਿਰੀਲਾ ਜਾਨਵਰ ਕੱਟ ਜਾਵੇ ਤਾਂ ਉਸ ਉੱਤੇ ਉਬਾਲੇ ਹੋਏ ਪਿੱਪਲ ਦੇ ਪੱਤਿਆਂ (peepal leafs) ਨੂੰ ਲਗਾਉਣ ਨਾਲ ਕਾਫ਼ੀ ਫਰਕ ਪੈਂਦਾ ਹੈ।


ਦੰਦ ਦਰਦ ‘ਚ ਮਿਲਦੀ ਰਾਹਤ: ਪਿੱਪਲ ਦੀ ਛਿੱਲ ਦੇ ਚੂਰਨ (powder) ਨੂੰ ਕੋਸੇ ਪਾਣੀ ‘ਚ ਮਿਲਾ ਕੇ ਕੁਰਲੀ ਕਰਨ ਨਾਲ ਦੰਦ ਅਤੇ ਮਸੂੜੇ ਦੇ ਦਰਦ (pain) ‘ਚ ਰਾਹਤ ਮਿਲਦੀ ਹੈ।

ਪੇਟ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ: ਪਿੱਪਲ ਦੇ ਪੱਤੇ ਪੇਟ ਦੀਆਂ ਸਮੱਸਿਆਵਾਂ  (stomach problems) ਜਿਵੇਂ ਗੈਸ, ਕਬਜ਼ (constipation) ਅਤੇ ਪੇਟ ਦੀ ਇਨਫੈਕਸ਼ਨ (infection) ਨੂੰ ਖ਼ਤਮ ਕਰਨ ‘ਚ ਸਹਾਈ ਹੁੰਦੇ ਹਨ, ਪਿੱਪਲ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਸਵੇਰੇ ਖਾਲੀ ਪੇਟ ਲੈਣ ਨਾਲ ਪੇਟ ਦੀਆਂ ਕਾਫ਼ੀ ਸਮੱਸਿਆਵਾਂ ਹੱਲ ਹੁੰਦੀਆਂ ਹਨ। 

  ਜੇਕਰ ਤੁਹਾਡੇ ਪੇਟ ਅੰਦਰ ਕੀੜੇ ਹਨ ਤਾਂ ਪਿੱਪਲ ਦੇ ਪੱਤੇ ਦੇ ਚੂਰਨ ‘ਚ ਇਕੋ ਜਿਹੀ ਮਾਤਰਾ ਦਾ ਗੁੜ ਅਤੇ ਸੌਂਫ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਵੀ ਖ਼ਤਮ ਹੋ ਜਾਂਦੇ ਹਨ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe