Friday, November 22, 2024
 

ਸਿਹਤ ਸੰਭਾਲ

ਬੁੱਲ੍ਹਾਂ 'ਤੇ ਹੀ ਨਹੀਂ, ਲਿਪ ਬਾਮ ਨੂੰ ਵਰਤੋਂ ਕਰਨ ਦੇ ਹਨ ਬਹੁਤ ਸਾਰੇ ਤਰੀਕੇ

May 15, 2020 10:19 AM

ਬੁੱਲ੍ਹਾਂ  (lips) ਦੀ ਦੇਖਭਾਲ ਲਈ ਲੜਕੀਆਂ ਹਮੇਸ਼ਾ ਲਿਪ ਬਾਮ ਦੀ ਵਰਤੋਂ ਕਰਦੀਆਂ ਹਨ ਪਰ ਬੁੱਲ੍ਹਾਂ ਦੀ ਦੇਖਭਾਲ ਦੇ ਨਾਲ-ਨਾਲ ਤੁਸੀਂ ਚਾਹੋ ਤਾਂ ਲਿਪ ਬਾਮ ਦੀ ਵਰਤੋਂ ਹੋਰ ਵੀ ਕਈ ਤਰੀਕਿਆਂ ਨਾਲ ਕਰ ਸਕਦੇ ਹੋ ਜਿਵੇਂ ਕਿ

ਮੇਕਅਪ ਰਿਮੂਵਲ


ਜੇਕਰ ਮੇਕਅਪ ਰਿਮੂਵਰ (remover) ਲੋਸ਼ਨ  ਖਤਮ ਹੋ ਚੁੱਕਾ ਹੈ ਤਾਂ ਲਿਪ ਬਾਮ ਦੀ ਮਦਦ ਲਓ। ਕਿਸੇ ਕਾਟਨ ਜਾਂ ਟਿਸ਼ੂ ਪੇਪਰ 'ਤੇ ਲਿਪ ਬਾਮ (lip balm) ਲਗਾਓ ਅਤੇ ਪੂਰੇ ਚਿਹਰੇ ਅਤੇ ਗਰਦਨ 'ਤੇ ਲੱਗੇ ਮੇਕਅਪ ਨੂੰ ਸਾਫ ਕਰ ਲਓ।

ਪਰਫੈਕਟ ਹੇਅਰਸਟਾਈਲ


ਲੜਕੀਆਂ ਵਾਲਾਂ ਨੂੰ ਪਰਫੈਕਟ ਲੁੱਕ (perfect look) ਦੇਣ ਲਈ ਪਾਰਟੀ-ਫੰਕਸ਼ਨ (party-function) 'ਚ ਜਾਣ ਤੋਂ ਪਹਿਲਾਂ ਹੇਅਰ ਸਪ੍ਰੇ ਦੀ ਵਰਤੋਂ ਕਰਦੀਆਂ ਹਨ। ਪਰ ਜੇਕਰ ਤੁਸੀਂ ਹੇਅਰ ਸਪ੍ਰੇ ਦੀ ਥਾਂ ਲਿਪ ਬਾਮ (lip balm) ਵਰਤੋਂ ਕਰੋ ਤਾਂ ਸਿਰਫ ਤੁਹਾਡੇ ਹੇਅਰਸਟਾਈਲ (hair style) ਨੂੰ ਪਰਫੈਕਟ ਲੁੱਕ ਮਿਲੇਗਾ ਸਗੋਂ ਤੁਹਾਡੇ ਹੇਅਰ ਵੀ ਸਮੂਦ ਅਤੇ ਸ਼ਾਇਨੀ ਨਜ਼ਰ ਆਉਣਗੇ।

ਆਈਸ਼ੈਡੋ


ਆਈਸ਼ੈਡੋ ਲਗਾਉਂਦੇ ਸਮੇਂ ਜੇਕਰ ਤੁਸੀਂ ਥੋੜ੍ਹਾ ਜਿਹਾ ਲਿਪ ਬਾਮ ਉਸ 'ਚ ਮਿਕਸ ਕਰੋ ਤਾਂ ਆਈਸ਼ੋਡੈ ਲਗਾਉਣ ਦੇ ਬਾਅਦ ਅੱਖਾਂ 'ਤੇ ਇਕ ਚਮਕ ਦਿਖਾਈ ਦੇਵੇਗੀ। ਇਹ ਨੈਚੁਰਲ (natural) ਸ਼ਿਮਰੀ ਲੁੱਕ ਅੱਖਾਂ 'ਤੇ ਕਾਫੀ ਦੇਰ ਤੱਕ ਬਰਕਰਾਰ ਰਹੇਗੀ।

ਹਾਈਲਾਈਟਰ ਦਾ ਕੰਮ


ਜੇਕਰ ਤੁਹਾਡੇ ਕੋਲ ਹਰ ਰੋਜ਼ ਮੇਕਅਪ ਕਰਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਆਪਣੇ ਚਿਹਰੇ ਨੂੰ ਸਿਰਫ ਹਾਈਲਾਈਟ (highlight) ਵੀ ਕਰ ਸਕਦੇ ਹੋ। ਲਿਪ ਬਾਮ ਦੀ ਮਦਦ ਨਾਲ ਚਿਹਰੇ ਨੂੰ ਹਾਈਲਾਈਟ ਕਰਨ ਲਈ ਥੋੜ੍ਹਾ ਜਿਹਾ ਲਿਪ ਬਾਮ ਲਓ ਅਤੇ ਇਸ ਨੂੰ ਚਿਹਰੇ 'ਤੇ ਡੈਬ ਕਰੋ। ਆਪਣੀ ਸਕਿਨ ਨੂੰ ਜਿੰਨਾ ਹੋ ਸਕੇ ਨੈਚੁਰਲੀ ਕਲੀਨ ਰੱਖੋ ਤਾਂ ਜੋ ਹਲਕਾ ਜਿਹਾ ਹਾਈਲਾਈਟਰ ਲਗਾਉਣ 'ਤੇ ਤੁਹਾਡਾ ਫੇਸ ਇਕਦਮ ਪਰਫੈਕਟ (perfect) ਦਿਖਾਈ ਦੇਵੇ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe