ਫ਼ਰੀਦਾਬਾਦ : ਧਰਤੀ ਹੇਠਲਾ ਪਾਣੀ ਬਚਾਉਣ ਲਈ ਹਰਿਆਣਾ ਸਰਕਾਰ ਨੇ ਸ਼ਖਤ ਫ਼ੈਸਲੇ ਲੈਣੇ ਸ਼ੁਰੂ ਕਰ ਦਿਤੇ ਹਨ। ਸਰਕਾਰ ਦੀ 'ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ' ਤਹਿਤ ਇਹ ਨਵੇਂ ਆਦੇਸ਼ ਕਿਸਾਨਾਂ ਲਈ ਜਾਰੀ ਕੀਤੇ ਹਨ। ਨਵੇਂ ਆਦੇਸ਼ਾਂ ਅਨੁਸਾਰ ਜੋ ਕਿਸਾਨ ਝੋਨੇ ਦੀ ਬਿਜਾਈ ਦਾ ਰਕਬਾ 50 ਪ੍ਰਤੀਸ਼ਤ ਤੋਂ ਘੱਟ ਨਹੀਂ ਕਰੇਗਾ, ਉਹ ਕਿਸਾਨ ਨੂੰ ਸਰਕਾਰ ਵੱਲੋਂ ਵੱਖ-ਵੱਖ ਤਰ•ਾਂ ਦੀਆਂ ਮਿਲਣ ਵਾਲੀਆਂ ਸਬਸਿਡੀਆਂ ਨਹੀਂ ਮਿਲਣਗੀਆਂ ਅਤੇ ਸਰਕਾਰ ਅਜਿਹੇ ਕਿਸਾਨਾਂ ਦੀ ਫ਼ਸਲ ਵੀ ਨਹੀਂ ਖ਼ਰੀਦੇਗੀ। ਇਸ ਸਰਕਾਰੀ ਹੁਕਮਾਂ ਤੋਂ ਬਾਅਦ ਝੋਨੇ ਦੇ ਕਾਸ਼ਤਕਾਰ ਨਾਰਾਜ਼ ਹਨ ਅਤੇ ਖ਼ਾਸਕਰ ਫਤਿਆਬਾਦ ਜ਼ਿਲ•ੇ ਦੇ ਰਤੀਆ ਖੇਤਰ ਦੇ ਕਿਸਾਨਾਂ ਨੇ ਇਸ ਸਰਕਾਰੀ ਆਦੇਸ਼ ਦਾ ਵਿਰੋਧ ਕੀਤਾ ਹੈ।