ਜਲੰਧਰ : ਇੱਕ ਪਾਸੇ ਸੂਬੇ ਅੰਦਰ ਭਿਆਨਕ ਬਿਮਾਰੀ ਤੋਂਂ ਬਚਣ ਲਈ ਤਾਲਾਾਬੰਦੀ ਕੀਤੀ ਗਈ ਹੈ ਉੱਥੇ ਹੀ ਹਰ ਰੋਜ਼ ਕੋਈ ਨਾ ਕੋਈ ਨਵੀਂਂ ਹੀ ਖ਼ਬਰ ਸੁਣਨ ਨੂੰ ਮਿਲਦੀ ਹੈ। ਤਾਜ਼ਾ ਜਾਣਕਾਰੀ ਜਿਲਾ ਜਲੰਧਰ ਤੋਂਂ ਹੈ ਜਿੱਥੇ ਅੱਧਾ ਦਰਜਨ ਔਰਤਾਂ ਨੂੰ ਜੂਆ ਖੇਡਦਿਆਂ ਕਾਬੂ ਕੀਤਾ ਗਿਆ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਨਿਊ ਰਸੀਲਾ ਨਗਰ ਵਿਚ ਕੀਤੀ ਛਾਪੇਮਾਰੀ ਦੌਰਾਨ ਜੂਆ ਖੇਡ ਰਹੀਆਂ 6 ਔਰਤਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੀ ਹੈ। ਉਨ੍ਹਾਂ ਵਿਰੁਧ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।