ਚੰਡੀਗੜ : ਕੋਰੋਨਾ ਵਾਇਰਸ ਦੇ ਕਾਰਨਾਂ ਕਰ ਕੇ ਅੱਜ ਸੈਕਟਰ 26 ਦੀ ਫਲ-ਸਬਜ਼ੀ ਮੰਡੀ ਨੂੰ ਸੈਕਟਰ 17 ਦੇ ਬੱਸ ਸਟੈਂਡ 'ਚ ਅਸਥਾਈ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ• ਦੇ ਪ੍ਰਸ਼ਾਸਕ ਸ੍ਰੀ ਵੀ.ਪੀ ਸਿੰਘ ਬਦਨੌਰ ਦੀ ਅਗਵਾਈ ਵਿਚ ਅਧਿਕਾਰੀਆਂ ਨਾਲ ਮੀਟਿੰਗ ਹੋਈ। ਨਿਗਮ ਕਮਿਸ਼ਨਰ ਸ੍ਰੀ ਕੇ.ਕੇ ਯਾਦਵ ਨੇ ਕਿਹਾ ਕਿ ਸ਼ਹਿਰ ਵਿਚ ਪ੍ਰਸ਼ਾਸਨ ਦੀਆਂ ਬੱਸਾਂ ਰਾਹੀਂ ਫਲਾਂ, ਸਬਜ਼ੀਆਂ ਆਦਿ ਦੀ ਵੰਡ ਕੁੱਝ ਦਿਨ ਹੋਰ ਜਾਰੀ ਰਹੇਗੀ। ਸਬਜ਼ੀ ਮੰਡੀ ਦੇ ਵਪਾਰੀਆਂ ਨੂੰ ਅਸਥਾਈ ਤੌਰ 'ਤੇ ਸੈਕਟਰ 17 ਬੱਸ ਸਟੈਂਡ 'ਚ ਤਬਦੀਲ ਕਰ ਦਿੱਤਾ ਗਿਆ ਹੈ।