Sunday, April 06, 2025
 
BREAKING NEWS

ਸਿਹਤ ਸੰਭਾਲ

ਗੁਣਾਂ ਦਾ ਖਜ਼ਾਨਾ ਹੈ ਹਰੀ ਮਿਰਚ

May 08, 2020 05:50 PM

ਚੰਡੀਗੜ : ਖੂਬਸੂਰਤੀ ਵਧਾਉਣ ਦੇ ਤੁਸੀਂ ਬਹੁਤ ਸਾਰੇ ਨੁਸਖੇ ਜਾਣਦੇ ਹੋਵੋਗੇ ਪਰ ਹਰੀ ਮਿਰਚ  ਗੁਣਾਂ ਦਾ ਖਜ਼ਾਨਾ ਹੈ? ਇਸ ਦੇ ਬਾਰੇ ਤੁਹਾਨੂੰ ਪਤਾ ਨਹੀਂ ਹੋਵੇਗਾ। ਹਰੀ ਮਿਰਚ ਕਈ ਲੋਕ ਬਹੁਤ ਖਾਂਦੇ ਹਨ ਅਤੇ ਕਈ ਇਸ ਤੋਂ ਦੂਰ ਭੱਜਦੇ ਹਨ। ਹਰੀ ਮਿਰਚ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੀ ਸਿਹਤ ਨੂੰ ਬਿਹਤਰ ਖੂਬਸੂਰਤ ਬਣਾਈ ਰੱਖਣ 'ਚ ਅਤੇ ਰੋਗਾਂ ਨੂੰ ਜੜ• ਤੋਂ ਖਤਮ ਕਰਨ 'ਚ ਮਦਦ ਕਰਦੇ ਹਨ। ਹਰੀ ਮਿਰਚ ਬਹੁਤ ਸਾਰੇ ਪੋਸ਼ਕ ਤੱਤ ਜਿਵੇਂ ਵਿਟਾਮਿਨ-ਏ, ਬੀ6, ਸੀ, ਆਇਰਨ, ਕਾਪਰ, ਪੋਟਾਸ਼ਿਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦੀ ਹੈ। ਹਰੀ ਮਿਰਚ ਦਾ ਸੇਵਨ ਅਚਾਰ, ਚਟਨੀ, ਸਬਜ਼ੀਆਂ ਅਤੇ ਰੋਟੀ ਖਾਣ ਨਾਲ ਵੀ ਕੀਤਾ ਜਾਂਦਾ ਹੈ। ਇਸ 'ਚ ਬੀਟਾ ਕੈਰੋਟੀਨ ਚੀਜ਼ਾਂ ਵੀ ਮੌਜੂਦ ਹੈ।

ਹਰੀ ਮਿਰਚ ਨਾਲ ਸਿਹਤ ਨੂੰ ਹੋਣ ਵਾਲੇ ਬਹੁਤ ਸਾਰੇ ਫਾਇਦੇ ਹਨ ਜਿਵੇਂ 

 ਖੂਨ ਸਾਫ ਕਰੇ

ਹਰੀ ਮਿਰਚ ਖਾਣ ਨਾਲ ਖੂਨ ਸਾਫ ਹੁੰਦਾ ਹੈ। ਸ਼ੂਗਰ ਹੋਣ ਦੀ ਸਥਿਤੀ 'ਚ ਵੀ ਹਰੀ ਮਿਰਚ 'ਚ ਬਲੱਡ ਪ੍ਰੈਸ਼ਰ ਦਾ ਪੱਧਰ ਕੰਟਰੋਲ ਰੱਖਣ ਦੇ ਗੁਣ ਮੌਜੂਦ ਹੁੰਦੇ ਹਨ।

ਐਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ

ਹਰੀ ਮਿਰਚ 'ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿਸੇ ਵੀ ਤਰ•ਾਂ ਦੇ ਇਨਫੈਕਸ਼ਨ ਨਾਲ ਸਰੀਰ ਅਤੇ ਚਮੜੀ ਦੀ ਰੱਖਿਆ ਕਰਦੇ ਹਨ।

ਵਿਟਾਮਿਨ-ਸੀ ਨਾਲ ਭਰਪੂਰ

ਹਰੀ ਮਿਰਚ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਸੀ ਹੁੰਦਾ ਹੈ, ਜੋ ਰੋਗਾਂ ਦੇ ਲੜਣ ਦੀ ਸਮਰੱਥਾ 'ਚ ਵਾਧਾ ਕਰਕੇ ਸਾਡੀ ਵਿਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ।

ਕੈਂਸਰ ਤੋਂ ਬਚਾਏ

ਕੈਂਸਰ ਨਾਲ ਲੜਨ ਅਤੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਹਰੀ ਮਿਰਚ ਬਹੁਤ ਫਾਇਦੇਮੰਦ ਹੁੰਦੀ ਹੈ।

ਫੇਫੜਿਆਂ ਲਈ ਫਾਇਦੇਮੰਦ

ਹਰੀ ਮਿਰਚ ਦੀ ਵਰਤੋਂ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਵੀ ਘੱਟ ਹੁੰਦਾ ਹੈ।

ਦਿਮਾਗ ਨੂੰ ਰੱਖੇ ਸਿਹਤਮੰਦ 

ਹਰੀ ਮਿਰਚ ਦਿਮਾਗ ਸੰਚਾਰ ਨੂੰ ਵੀ ਠੀਕ ਕਰਦੀ ਹੈ, ਜਿਸ ਨਾਲ ਸਾਡਾ ਮੂਡ ਕਾਫੀ ਹੱਦ ਤੱਕ ਖੁਸ਼ਨੁਮਾ ਰਹਿਣ 'ਚ ਮਦਦ ਮਿਲਦੀ ਹੈ।

ਭਾਰ ਘਟਾਏ

ਹਰੀ ਮਿਰਚ ਭਾਰ ਘਟਾਉਣ 'ਚ ਫਾਇਦੇਮੰਦ ਹੋ ਸਕਦੀ ਹੈ। ਹਰੀ ਮਿਰਚ 'ਚ ਕੈਲੋਰੀ ਬਿਲਕੁੱਲ ਨਹੀਂ ਹੁੰਦੀ। ਇਸ ਲਈ ਇਹ ਭਾਰ ਘਟਾਉਣ 'ਚ ਕਾਫੀ ਸਹਾਈ ਹੁੰਦੀ ਹੈ।

ਚਮੜੀ ਲਈ ਫਾਇਦੇਮੰਦ

ਵਿਟਾਮਿਨ-ਈ ਨਾਲ ਭਰਪੂਰ ਹਰੀ ਮਿਰਚ ਤੁਹਾਡੀ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਚਮੜੀ ਜਵਾਨ ਅਤੇ ਖੂਬਸੂਰਤ ਦਿਖਾਈ ਦਿੰਦੀ ਹੈ।

ਦਿਲ ਸਬੰਧੀ ਰੋਗਾਂ ਨੂੰ ਠੀਕ ਕਰੇ

ਹਰੀ ਮਿਰਚ ਨਾਲ ਦਿਲ ਨਾਲ ਸੰਬੰਧਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

ਪਾਚਨ ਕਿਰਿਆ

ਹਰੀ ਮਿਰਚ ਦੀ ਵਰਤੋਂ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ।ਇਸ ਦੀ ਵਰਤੋਂ ਨਾਲ ਖਾਣਾ ਚੰਗੇ ਤਰੀਕੇ ਨਾਲ ਡਾਇਜੇਸਟ ਹੋ ਜਾਂਦਾ ਹੈ।

ਹੱਡੀਆਂ ਨੂੰ ਸਿਹਤਮੰਦ ਰੱਖੇ

ਹਰੀ ਮਿਰਚ 'ਚ ਵਿਟਾਮਿਨ-ਸੀ ਮੌਜੂਦ ਹੁੰਦਾ ਹੈ ਜੋ ਹੱਡੀਆਂ, ਦੰਦਾਂ ਅਤੇ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ।

 

Have something to say? Post your comment

 
 
 
 
 
Subscribe