Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਸਿਹਤ ਸੰਭਾਲ

ਪੁਰਾਣੀ ਕਬਜ ਨੂੰ ਦੂਰ ਕਰਨ ਲਈ ਅਪਣਾਉ ਇਹ ਨੁਕਤੇ

May 07, 2020 07:57 PM

 ਕਬਜ ਕਈ ਰੋਗਾਂ ਨੂੰ ਜਨਮ ਦਿੰਦੀ ਹੈ। ਆਯੁਰਵੈਦ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਜੇਕਰ ਢਿੱਡ ਠੀਕ ਤਰ੍ਹਾਂ ਨਾਲ ਸਾਫ ਨਾ ਹੋਵੇ ਤਾਂ ਇਹ ਕਈ ਬਿਮਾਰੀਆਂ ਦੀ ਜੜ ਬਣ ਸਕਦਾ ਹੈ। ਇਸ ਨਾਲ ਪਾਚਨਕ੍ਰਿਆ ਖਰਾਬ ਹੋ ਜਾਂਦੀ ਹੈ ਜਿਸ ਨਾਲ ਆਂਵ ਬਣਦੀ ਹੈ, ਗੈਸ ਬਣਦੀ ਹੈ ਅਤੇ ਬਾਅਦ ਵਿਚ ਪਾਇਲਸ, ਐਸੀਡਿਟੀ ਅਤੇ ਫਿਸਟੁਲਾ ਦੀ ਸਮੱਸਿਆ ਸਾਹਮਣੇ ਆਉਣ ਲੱਗ ਜਾਂਦੀ ਹੈ। ਇਸ ਲਈ ਕਬਜ ਨੂੰ ਦੂਰ ਕਰਨ ਲਈ ਆਯੁਰਵੈਦਿਕ ਚੂਰਨ ਅਤੇ ਯੋਗ ਆਸਨ ਕਾਫੀ ਅਹਿਮ ਹਨ।

ਕਬਜ ਲਈ ਚੂਰਨ


ਆਯੁਰਵੈਦ ਵਿਚ ਕਬਜ ਲਈ ਤ੍ਰਿਫਲਾ ਚੂਰਨ ਨੂੰ ਸਭ ਤੋਂ ਬਿਹਤਰ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਸੌਂਫ, ਸੇਂਧਾ ਨਮਕ, ਸਨਾਏ, ਸੋਂਠ ਅਤੇ ਛੋਟੀ ਹਰੜ ਦਾ ਪਾਊਡਰ ਵੀ ਲਾਭਕਾਰੀ ਹੁੰਦਾ ਹੈ। ਇਸ ਚੂਰਨ ਵਿਚ ਸਨਾਏ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ, ਇਹ ਪੇਟ ਵਿਚ ਕੜਾਵਲ ਦਾ ਕਾਰਨ ਬਣਦੀ ਹੈ। ਵਧੇਰੇ ਸਨਾਇਆ ਅੰਤੜੀਆਂ ਨੂੰ ਕਮਜ਼ੋਰ ਕਰਦਾ ਹੈ। ਇਸ ਲਈ, ਇਸਦੇ ਪ੍ਰਭਾਵ ਨੂੰ ਘਟਾਉਣ ਲਈ, ਗੁਲਾਬ ਦੇ ਪੱਤੇ ਦੀ ਵਰਤੋਂ ਕੀਤੀ ਜਾਂਦੀ ਹੈ। ਤ੍ਰਿਫਲਾ ਪਾਊਡਰ ਬਣਾਉਣ ਲਈ ਹਰੜ, ਬਹੇੜਾ ਅਤੇ ਆਂਵਲਾ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਬਰਾਬਰ ਚੂਰਨ ਬਣਾ ਕੇ ਇਸ ਦੀ ਵਰਤੋਂ ਕਰੋ।

ਕਪਾਲਭਾਤੀ ਪ੍ਰਾਣਯਾਮ


ਕਬਜ ਨੂੰ ਦੂਰ ਕਰਨ ਲਈ ਕਪਾਲਭਾਤੀ ਆਸਨ ਕਰੋ। ਕਪਾਲਭਤੀ ਪ੍ਰਾਣਾਯਾਮ ਕਰਨ ਲਈ ਪਹਿਲਾਂ ਦੇਹ ਨੂੰ ਆਰਾਮ ਦਿਓ ਅਤੇ ਪਦਮਾਸਨ ਵਿੱਚ ਬੈਠੋ। ਆਪਣੇ ਗੋਡਿਆਂ 'ਤੇ ਆਪਣੇ ਹੱਥ ਰੱਖੋ। ਹੁਣ ਹੱਥਾਂ ਦੀ ਮਦਦ ਨਾਲ ਗੋਡਿਆਂ ਨੂੰ ਫੜੋ ਅਤੇ ਸਰੀਰ ਨੂੰ ਸਿੱਧਾ ਕਰੋ। ਸਾਰੀ ਤਾਕਤ ਦੀ ਵਰਤੋਂ ਕਰਦਿਆਂ, ਇਕ ਡੂੰਘੀ ਸਾਹ ਲਓ ਅਤੇ ਆਪਣੀ ਸੀਨੇ ਵਿਚ ਪ੍ਰਾਣਵਾਯੂ ਭਰੋ। ਫੇਰ ਸਾਹ ਨੂੰ ਪੂਰੀ ਤਰ੍ਹਾਂ ਛੱਡੋ। ਅਚਾਨਕ ਪੂਰੀ ਤਾਕਤ ਲਗਾਉਣ ਨਾਲ ਸਰੀਰ ਦੇ ਸਾਰੇ ਜ਼ਹਿਰੀਲੇ ਤੱਤ ਬਾਹਰ ਆ ਜਾਂਦੇ ਹਨ।

ਗਰਮ ਪਾਣੀ



ਇਸ ਤੋਂ ਇਲਾਵਾ ਕਬਜ ਨੂੰ ਦੂਰ ਕਰਨ ਲਈ ਸਵੇਰੇ ਉਠਦਿਆਂ ਹੀ ਗਰਮ ਪਾਣੀ ਪੀਣ ਦੀ ਆਦਤ ਪਾਉ।

ਸਵੇਰ ਦੇ ਨਾਸ਼ਤਾ ਵਿਚ ਇਹ ਚੀਜਾਂ ਸ਼ਾਮਿਲ ਕਰੋ

ਸਵੇਰ ਦੇ ਨਾਸ਼ਤੇ ਵਿਚ ਇਕ ਕਟੋਰੀ ਅੰਕੁਰਿਤ ਅਨਾਜ, ਅੰਕੁਰਿਤ ਮੂੰਗ, 5 ਮੂੰਗਫਲੀ ਦੇ ਦਾਣੇ, 7 ਬਦਾਮ ਅਤੇ 7 ਕਿਸ਼ਮਿਸ਼ ਲਓ। ਮੂੰਗ ਦੀ ਥਾਂ ਤੁਸੀਂ ਅਨਾਜ ਅਤੇ ਕਾਲੇ ਛੋਲਿਆਂ ਦੀ ਵਰਤੋਂ ਕਰ ਸਕਦੇ ਹੋ।

ਇਹ ਫੱਲ ਖਾਉ

ਕਬਜ ਨੂੰ ਦੂਰ ਕਰਨ ਲਈ ਫੱਲ ਵੀ ਲਾਭਕਾਰੀ ਹੁੰਦੇ ਹਨ। ਤੁਸੀਂ ਅਮਰੂਦ, ਸੇਬ ਅਤੇ ਪਪੀਤੇ ਦਾ ਸੇਵਨ ਕਰ ਸਕਦੇ ਹੋ, ਇੰਨਾਂ ਨੂੰ ਖਾਣ ਨਾਲ ਢਿੱਡ ਸਾਫ ਹੁੰਦਾ ਹੈ। ਅਮਰੂਦ ਕਬਜ ਵਿਚ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਤੁਸੀਂ ਸਵੇਰੇ ਨਾਸ਼ਤੇ ਵਿਚ ਅਮਰੂਦ ਵੀ ਖਾ ਸਕਦੇ ਹੋ। ਜਿੰਨਾਂ ਲੋਕਾਂ ਨੂੰ ਗੈਸ ਦੀ ਸਮੱਸਿਆ ਹੈ ਉਹ ਇਸ ਨੂੰ ਖਾਲੀ ਢਿੱਡ ਨਾ ਖਾਣ। ਗੈਸ ਦੀ ਸਮੱਸਿਆ ਵਾਲੇ ਲੋਕ ਦੁਪਹਿਰ ਨੂੰ ਅਮਰੂਦ ਖਾ ਸਕਦੇ ਹਨ। ਇਸ ਤੋਂ ਇਲਾਵਾ ਕਬਜ ਤੋਂ ਛੁਟਕਾਰਾ ਪਾਉਣ ਲਈ ਦੇਸੀ ਫਲਾਂ ਦੀ ਵਰਤੋਂ ਕਰੋ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe