ਨਵੀਂ ਦਿੱਲੀ : ਸੋਸ਼ਲ ਮੀਡੀਆ ਦੇ ਕਈ ਰੂਪ ਹਨ ਜਿਸ ਦਾ ਅਸਰ ਹਰ ਇਕ 'ਤੇ ਅਲੱਗ ਹੀ ਪੈਂਦਾ ਹੈ। ਹੁਣ ਦਿੱਲੀ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਇੰਸਟਾਗ੍ਰਾਮ 'ਤੇ ਇਕ ਗਰੁਪ ਚਲਾ ਰਿਹਾ ਸੀ ਜਿਸ ਦਾ ਨਾਮ ਸੀ 'ਬੁਆਏਜ਼ ਲਾਕਰ ਰੂਮ'। ਇਸ ਗਰੁੱਪ ਨੂੰ ਚਲਾਉਣ ਵਾਲਾ ਐਡਮਿਨ 18 ਸਾਲ ਦਾ ਹੈ ਜਿਸ ਨੇ ਹੁਣੇ 12 ਦੇ ਪੇਪਰ ਦਿਤੇ ਹਨ। ਜਾਂਚ ਅਧਿਕਾਰੀਆਂ ਅਨੁਸਾਰ ਇਸ ਗਰੁੱਪ ਵਿਚ ਅਸ਼ਲੀਲ ਸੰਦੇਸ਼ ਅਤੇ ਬੱਚੀਆਂ ਦੀਆਂ ਛੇੜਛਾੜ ਨਾਲ ਤਿਆਰ ਕੀਤੀਆਂ ਤਸਵੀਰਾਂ ਪਾਈਆਂ ਜਾਂਦੀਆਂ ਸਨ। ਗ੍ਰਿਫ਼ਤਾਰ ਕੀਤਾ ਗਿਆ 18 ਸਾਲਾ ਲੜਕਾ ਜੋ ਕਿ ਗਰੁਪ ਦਾ ਐਡਮਿਨ ਸੀ ਉਹ ਦਿੱਲੀ-ਐਨ.ਸੀ.ਆਰ. ਦੇ ਇਕ ਸਕੂਲ ਦਾ ਵਿਦਿਆਰਥੀ ਹੈ। ਇਸ ਤੋਂ ਇਲਾਵਾ ਇਸ ਗਰੁਪ ਦੇ ਹੋਰ ਮੈਂਬਰਾਂ ਦੀ ਵੀ ਜਾਂਚ ਚਲ ਰਹੀ ਹੈ। ਇਸ ਸਬੰਧੀ ਇੰਸਟਾਗ੍ਰਾਮ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਮੁੱਦੇ 'ਤੇ ਜਾਂਚ ਕਰ ਰਹੇ ਹਨ ਇਤਰਾਜ਼ਯੋਗ ਸਮੱਗਰੀ ਇੰਸਟਾਗ੍ਰਾਮ ਤੋਂ ਹਟਾ ਦਿਤੀ ਗਈ ਹੈ।