Friday, November 22, 2024
 

ਚੰਡੀਗੜ੍ਹ / ਮੋਹਾਲੀ

ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਕੀਤੀ ਅਧਿਕਾਰੀਆਂ ਨਾਲ ਬੈਠਕ, ਦਫਤਰੀ ਸਮੇਂ 'ਚ ਫੇਰਬਦਲ

May 05, 2020 01:06 AM

ਚੰਡੀਗੜ੍ਹ : ਥਾਂ-ਥਾਂ ਨਾਕੇ ਤੇ ਆਵਾਜਾਈ ਦੀ ਰਫਤਾਰ ਹੌਲੀ ਹੋਣ ਦੇ ਚਲਦੇ ਪੰਜਾਬ, ਹਰਿਆਣਾ ਅਤੇ ਕੇਂਦਰ ਦੇ ਦਫਤਰਾਂ 'ਚ ਕਰਮਚਾਰੀ ਸਮੇਂ 'ਤੇ ਅਤੇ ਬਿਨ੍ਹਾਂ ਕਿਸੇ ਹੜਬੜਾਹਟ ਦੇ ਪਹੁੰਚ ਸਕਣ, ਲਿਹਾਜ਼ਾ ਚੰਡੀਗੜ੍ਹ ਪ੍ਰਸ਼ਾਸਨ ਨੇ ਦਫਤਰਾਂ ਦੇ ਸਮੇਂ 'ਚ ਫੇਰਬਦਲ ਕੀਤਾ ਹੈ। ਹੁਣ ਸਰਕਾਰੀ ਦਫਤਰ ਸਵੇਰੇ 10:30 ਤੋਂ ਸ਼ਾਮ 4:30 ਵਜੇ ਤਕ ਖੁੱਲ੍ਹਣਗੇ। ਕਰਫਿਊ ਖਤਮ ਹੋਣ ਤੋਂ ਬਾਅਦ ਪਹਿਲੇ ਦਿਨ ਸ਼ਹਿਰ 'ਚ ਕਿਵੇਂ ਦੀ ਵਿਵਸਥਾ ਰਹੀ, ਇਸਨੂੰ ਲੈ ਕੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸੋਮਵਾਰ ਨੂੰ ਆਲਾਧਿਕਾਰੀਆਂ ਨਾਲ ਬੈਠਕ ਕੀਤੀ। ਪ੍ਰਸ਼ਾਸਕ ਨੇ ਕਿਹਾ ਕਿ 41 ਦਿਨ ਦੇ ਲਾਕਡਾਊਨ ਤੋਂ ਬਾਅਦ ਮਾਲੀ ਹਾਲਤ ਨੂੰ ਪਟੜੀ 'ਤੇ ਲਿਆਉਣ ਲਈ ਪਾਬੰਦੀਆਂ 'ਚ ਢਿੱਲ ਦੇਣੀ ਜ਼ਰੂਰੀ ਸੀ ਅਤੇ ਦੈਨਿਕ ਕਮਾਈ ਵਾਲਿਆਂ ਨੂੰ ਰਾਹਤ ਦੇਣਾ ਵੀ ਜ਼ਰੂਰੀ ਸੀ। ਇਸ ਲਈ ਗ੍ਰਹਿ ਮੰਤਰਾਲਾ ਦੇ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਨੇ ਲਾਕਡਾਊਨ 'ਚ ਕੁਝ ਛੋਟ ਦਿੱਤੀ। ਉਨ੍ਹਾਂ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦੇ ਆਦੇਸ਼ਾਂ ਦਾ ਪਾਲਣ ਕਰਨ।

 

Have something to say? Post your comment

Subscribe